ਮੁਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਨਵੇਂ ਮੈਡੀਕਲ ਕਾਲਜ਼ ਸ਼ੁਰੂ ਹੋਣ ਮਗਰੋ ਪੰਜਾਬ ਦਾ ਸਿਹਤ ਢਾਂਚਾ ਹੋਰ ਜ਼ਿਆਦਾ ਵਿਕਸਿਤ ਹੋਵੇਗਾ - ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ   

ਮੁਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਨਵੇਂ ਮੈਡੀਕਲ ਕਾਲਜ਼ ਸ਼ੁਰੂ ਹੋਣ ਮਗਰੋ ਪੰਜਾਬ ਦਾ ਸਿਹਤ ਢਾਂਚਾ ਹੋਰ ਜ਼ਿਆਦਾ ਵਿਕਸਿਤ ਹੋਵੇਗਾ - ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ   

ਨੰਗਲ, 2 ਜੂਨ (ਕੁਲਦੀਪ ਚੰਦ) - ਮੁਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਨਵੇਂ ਮੈਡੀਕਲ ਕਾਲਜ਼ ਸ਼ੁਰੂ ਹੋਣ ਮਗਰੋ ਪੰਜਾਬ ਦਾ ਸਿਹਤ ਢਾਂਚਾ ਹੋਰ ਜ਼ਿਆਦਾ ਵਿਕਸਿਤ ਹੋਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਦੀ ਨੰਗਲ ਵਿਖੇ ਸਰਕਾਰੀ ਕੋਠੀ ਵਿਚ ਸਿਹਤ ਅਧਿਕਾਰੀਆਂ ਨਾਲ ਹੋਈ ਬੈਠਕ ਵਿੱਚ ਕੀਤਾ। ਇਸ ਮੌਕੇ ਜਿਲ੍ਹਾ ਰੋਪੜ ਵਿਚਲੀਆ ਸਿਹਤ ਸਹੁਲਤਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕੌਰੌਨਾ ਮਹਾਮਾਰੀ ਦੌਰਾਨ ਦੇਸ਼ ਵਿਚ ਪੰਜਾਬ ਦੀਆਂ ਸਿਹਤ ਸਹੂਲਤਾਂ ਮੋਹਰੀ ਰਹੀਆਂ ਹਨ ਅਤੇ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੇ ਹੋਰ ਜਿਆਦਾ ਵਿਸ਼ਵਾਸ਼ ਵਧਿਆ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਚੰਡੀਗੜ ਨੰਗਲ ਮੁੱਖ ਮਾਰਗ ਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇਕ ਟਰੋਮਾਂ ਸੈਂਟਰ ਬਣਾਇਆ ਜਾਵੇਗਾ ਤਾਂ ਜੋ ਆਸ ਪਾਸ ਤੇ ਇਲਾਕਿਆਂ ਨੂੰ ਹੋਰ ਬੇਹਤਰ ਸਿਹਤ ਸਹੁਲਤਾਂ ਮਿਲ ਸਕਣ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਨੰਗਲ ਵਿਚ ਜਲਦੀ ਹੀ ਜਰੂਰੀ ਸਟਾਫ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਹੋਰ ਘਾਟਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਇਸ ਹਸਪਤਾਲ ਵਿਚ ਪੋਸਟਮਾਰਟਮ ਦੀ ਸੁਵਿਧਾ ਵੀ ਹੋਵੇਗੀ। ਇਸ ਮੌਕੇ ਤੇ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦੋਰੇ ਮਗਰੋਂ ਸਿਵਲ ਹਸਪਤਾਲ ਨੰਗਲ ਦੀ ਨੁਹਾਰ ਬਦਲੇਗੀ ਅਤੇ ਇਲਾਕੇ ਦੇ ਲੋਕਾਂ ਨੂੰ ਸਸਤੀਆਂ ਅਤੇ ਬੇਹਤਰ ਇਲਾਜ਼ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਲਈ ਜਰੂਰੀ ਸਮਾਨ ਅਤੇ ਮਸ਼ੀਨਰੀ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਨਾਲ ਕੀਤੇ ਆਪਣੇ ਹਰ ਵਾਅਦੇ ਨੂੰ ਪੁਰਾ ਕਰਨਗੇ। ਇਸ ਮੋਕੇ ਤੇ ਡਿਪਟੀ ਕਮਿਸ਼ਨਰ ਮੈਡਮ ਸੋਨਾਲੀ ਗਿਰੀ, ਸਿਵਲ ਸਰਜਨ ਡਾਕਟਰ ਐਚ ਐਨ ਸ਼ਰਮਾ, ਐਸ ਐਮ ਓ ਸਿਵਲ ਹਸਪਤਾਲ ਨੰਗਲ ਡਾਕਟਰ ਨਰੇਸ਼, ਪੀ ਐਮ ਓ ਬੀ ਬੀ ਐਮ ਬੀ ਹਸਪਤਾਲ ਡਾਕਟਰ ਸ਼ਾਲੀਨੀ ਚੌਧਰੀ, ਡਿਪਟੀ ਚੀਫ਼ ਇੰਜੀ ਬੀ.ਬੀ.ਐਮ.ਬੀ ਹੁਸਨ ਲਾਲ ਕੰਬੋਜ, ਐਸ ਡੀ ਐਮ ਮੈਡਮ ਕੰਨੂ ਗਰਗ, ਡੀ ਐਸ ਪੀ ਯੁ ਸੀ ਚਾਵਾਲਾ, ਅਮਰਪਾਲ ਬੈਂਸ ਮੀਡੀਆ ਸਲਾਹਕਾਰ, ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਮਨਜਿੰਦਰ ਸਿੰਘ, ਸਤਨਾਮ ਸਿੰਘ ਏ.ਪੀ.ਆਰ.ਓ, ਬੀ.ਬੀ.ਐਮ.ਬੀ,  ਬਲਾਕ ਕਾਂਗਰਸ ਨੰਗਲ ਪ੍ਰਧਾਨ ਸੰਜੇ ਸਾਹਨੀ ਆਦਿ ਸਮੇਤ ਇਲਾਕੇ ਦੇ ਕਾਂਗਰਸੀ ਆਗੂ ਹਾਜਰ ਸਨ। 

super visa