ਸੂਬਾ ਸਰਕਾਰ ਵਿਦਿਆਰਥੀਆਂ ਦੀਆਂ ਫੀਸਾਂ ’ਚ ਕੀਤੇ ਬੇਸ਼ੁਮਾਰ ਵਾਧੇ ਨੂੰ ਜਲਦ ਵਾਪਸ ਲਵੇ – ਪ੍ਰੇਮ ਕੁਮਾਰ
ਫਿਲੌਰ, 3 ਜੂਨ (ਇੰਦਰਜੀਤ ਚੰਦੜ੍ਹ) – ਪੰਜਾਬ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਐਮ.ਬੀ.ਬੀ ਐਸ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਫੀਸਾਂ ਵਿਚ 77 ਪ੍ਰਤਿਸ਼ਤ ਵਾਧਾ ਕਰਕੇ ਗਰੀਬ, ਮਿਡਲ ਕਲਾਸ ਅਤੇ ਅਰਧ ਮਿਡਲ ਕਲਾਸ ਮਾਪਿਆਂ ਦੇ ਬੱਚਿਆਂ ਦੀ ਪੜਾਈ ਦਾ ਰਾਹ ਬੰਦ ਕਰ ਦਿੱਤਾ ਜੋ ਕਿ ਸਰਾਸਰ ਗਲਤ ਅਤੇ ਨਿੰਦਣਯੋਗ ਹੈ ਜਿਸ ਦੀ ਆਮ ਆਦਮੀ ਪਾਰਟੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਸਹਿ ਇੰਚਾਰਜ ਪਿ੍ਰੰਸੀਪਲ ਪ੍ਰੇਮ ਕੁਮਾਰ ਨੇ ਮੀਡੀਆਂ ਨੂੰ ਜਾਣਕਾਰੀ ਦਿੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਫੀਸਾਂ ਵਿਚ ਬੇਸ਼ੁਮਾਰ ਵਾਧਾ ਹੋਣ ਨਾਲ ਵੱਡੀ ਗਿਣਤੀ ਵਿਚ ਹੋਣਹਾਰ ਵਿਦਿਆਰਥੀ ਡਾਕਟਰ ਬਣਨ ਤੋਂ ਵਾਂਝੇ ਰਹਿ ਜਾਣਗੇ ਕਿਉ ਕਿ ਵਧੀਆਂ ਫੀਸਾਂ ਅਨੁਸਾਰ ਪਹਿਲਾ ਜਿਸ ਵਿਦਿਆਰਥੀ ਦੀ ਸਰਕਾਰੀ ਕਾਲਜ ਵਿਚ ਫੀਸ 4 ਲੱਖ 40 ਹਜ਼ਾਰ ਸੀ ਉਹ ਹੁਣ ਵੱਧ ਕੇ 7 ਲੱਖ 80 ਹਜ਼ਾਰ, ਪ੍ਰਾਈਵੇਟ ਕਾਲਜ ਵਿਚ ਪਹਿਲਾ ਜੋ ਫੀਸ 13 ਲੱਖ ਸੀ ਉਹ ਹੁਣ 18 ਲੱਖ 10 ਹਜ਼ਾਰ, ਮੈਨੇਜਮੈਂਟ ਕੋਟੇ ਵਿਚ 40 ਲੱਖ ਤੋਂ ਵਧਾ ਕੇ 47 ਲੱਖ ਕੀਤੀ ਗਈ ਹੈ ਜਦ ਕਿ ਇਨ੍ਹਾਂ ਤੋਂ ਇਲਾਵਾ ਛੁਪੀਆਂ ਫੀਸਾਂ ਦਾ ਭਾਰ ਅਸਹਿ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਇੰਨੀਆਂ ਭਾਰੀ ਫੀਸਾਂ ਅਦਾ ਨਹੀਂ ਕਰ ਪਾਉਣਗੇ ਪਰ ਇਸ ਦਾ ਜਵਾਬ ਅਗਾਮੀ ਵਿਧਾਨ ਸਭਾ ਚੋਣਾ ਵਿਚ ਜਰੂਰ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਪੰਜਾਬ ਸਰਕਾਰ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਬੇਹਦ ਘੱਟ ਫੀਸਾਂ ਤੇ ਉਚੇਰੀ ਸਿੱਖਿਆਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਸਰਕਾਰ ਵਲੋਂ ਲੋਕਾਂ ਤੇ ਵਾਧੂ ਬੋਝ ਪਾਇਆਂ ਜਾ ਰਿਹਾ ਹੈ ਜੋ ਬੇਹਦ ਨਿੰਦਣਯੋਗ ਹੈ। ਉਨ੍ਹਾਂ ਅੰਤ ’ਚ ਕਿਹਾ ਕਿ ਜੇਕਰ ਸਰਕਾਰ ਵਲੋਂ ਫੀਸਾਂ ’ਚ ਕੀਤੇ ਵਾਧੇ ਨੂੰ ਵਾਪਸ ਨਾ ਲਿਆ ਗਿਆ ਤਾ ਆਮ ਆਦਮੀ ਪਾਰਟੀ ਵਿਦਿਆਰਥੀ ਵਰਗ ਨੂੰ ਨਾਲ ਲੈ ਕੇ ਸੂਬੇ ਅੰਦਰ ਤਿੱਖਾ ਸੰਘਰਸ਼ ਕਰੇਗੀ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਪਿ੍ਰੰਸੀਪਲ ਪਰੇਮ ਕੁਮਾਰ ਸਹਿ ਹਲਕਾ ਇੰਚਾਰਜ, ਪਲਵਿੰਦਰ ਦੁਸਾਂਝ ਪ੍ਰਧਾਨ ਕਿਸਾਨ ਵਿੰਗ, ਸ੍ਰੀਮਤੀ ਸੀਮਾ ਬੰਡਾਲਾ ਪ੍ਰਧਾਨ ਇਸਤਰੀ ਵਿੰਗ, ਅਮੀਰ ਚੰਦ ਸ਼ਾਹਪੁਰੀ ਪ੍ਰਧਾਨ ਐਸ.ਸੀ ਵਿੰਗ ਜਲੰਧਰ ਦਿਹਾਤੀ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਬ੍ਰਹਮਪੁਰੀ, ਰਜਿੰਦਰ ਸੰਧੂ, ਜਸਪਾਲ ਸੀਤੂ, ਬਲਵੀਰ ਚੰਦ ਗੋਗੀ, ਜੋਗਿੰਦਰ ਮਾਹੀ, ਰਛਪਾਲ ਸਿੰਘ, ਰਵੀ ਬ੍ਰਹਮਪੁਰੀ ਆਦਿ ਹਾਜ਼ਰ ਸਨ।
.jpg)



.jpg)




.jpg)
.jpeg)

.jpeg)

.jpeg)
