ਤਹਿਸੀਲ ਫਿਲੌਰ ਦੀਆਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਨੇ ਛੱਪੜ ਨੂੰ ਚੌੜਾ ਕਰਨ ਤੋਂ ਰੋਕਣ ਲਈ ਦਿੱਤਾ ਮੰਗ ਪੱਤਰ
ਫਿਲੌਰ, 1 ਜੁਲਾਈ (ਇੰਦਰਜੀਤ ਚੰਦੜ੍ਹ)- ਨੇੜਲੇ ਪਿੰਡ ਨੰਗਲ ਦੇ ਸੜਕ ਨਾਲ ਲੱਗਦੇ ਛੱਪੜ ਨੂੰ ਚੌੜਾ ਕਰਨ ਦੇ ਰੋਸ ਵਿਚ ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਅਤੇ ਡਾ. ਅੰਬੇਡਕਰ ਮਿਸ਼ਨ ਸਭਾਵਾਂ ਤਹਿਸੀਲ ਫਿਲੌਰ ਦੀ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਵਿਦਾਸ ਭਵਨ ਨੰਗਲ ਵਿਖੇ ਹੋਈ ਜਿਸ ਵਿਚ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਛੱਪੜ ਨੂੰ ਬੇਵਜਾਹ ਚੌੜਾ ਕਰਨ ਪ੍ਰਤੀ ਰੋਸ ਪ੍ਰਗਟਾਇਆ ਗਿਆ। ਅੰਬੇਡਕਰੀ ਆਗੂ ਸ੍ਰੀ ਅੰਮਿ੍ਰਤਪਾਲ ਭੋਸਲੇ ਨੇ ਆਪਣੇ ਸੰਬੋਧਨ ਵਿਚ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡ ਦੀ ਗ੍ਰਾਮ ਪੰਚਾਇਤ ਨੇ ਸੜਕ ਨਾਲ ਲੱਗਦੇ ਛੱਪੜ ਨੂੰ ਬੇਵਜਾਹ ਚੌੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰਬ ਮੌਕੇ ਕੱਢੇ ਜਾਂਦੇ ਵਿਸ਼ਾਲ ਨਗਰ ਕੀਰਤਨ ਨੂੰ ਪਿੰਡ ਨੰਗਲ ਚੋਂ ਲੰਘਣ ਵੇਲੇ ਭਾਰੀ ਸਮੱਸਿਆ ਆਵੇਗੀ ਕਿਉਂਕਿ ਉਸ ਵਿਸ਼ਾਲ ਨਗਰ ਕੀਰਤਨ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਟਰੈਕਟਰ-ਟਰਾਲੀਆਂ, ਟੈਂਪੂ ਅਤੇ ਹੋਰ ਅਨੇਕਾਂ ਵਾਹਨ ਸ਼ਾਮਿਲ ਹੁੰਦੇ ਹਨ ਅਤੇ ਸੜਕ ਦੀਆਂ ਵਰਮਾਂ ਛੋਟੀਆਂ ਹੋ ਜਾਣ ਨਾਲ ਕਿਸੇ ਵੇਲੇ ਵੀ ਨਗਰ ਕੀਰਤਨ ਵਿਚ ਜ਼ਿਆਦਾ ਭੀੜ ਹੋਣ ਕਾਰਨ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਭੋਸਲੇ ਨੇ ਕਿਹਾ ਕਿ ਬੀਡੀਪੀਓ ਦਫ਼ਤਰ ਵੱਲੋਂ ਆਏ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਗ੍ਰਾਮ ਪੰਚਾਇਤ ਕੋਲ ਪ੍ਰਵਾਨਗੀ ਛੱਪੜ ਦੀ ਸਫ਼ਾਈ ਕਰਨ ਦੀ ਹੈ ਨਾ ਕਿ ਛੱਪੜ ਦੇ ਕਿਨਾਰਿਆਂ ਨੂੰ ਚੌੜਾ ਕਰਨ ਦੀ ਜਿਸ ਨਾਲ ਸੜਕ ਤੋਂ ਲੰਘਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਨੂੰ ਮੁਸ਼ਕਲ ਆਵੇ। ਉਨ੍ਹਾਂ ਕਿਹਾ ਕਿ ਨੇੜੇ ਬਣੇ ਕਮਿਊਨਿਟੀ ਹਾਲ ਜਿੱਥੇ ਗਰੀਬ ਪਰਿਵਾਰ ਵਿਆਹ ਸ਼ਾਦੀਆਂ ਕਰਦੇ ਹਨ, ਉਨ੍ਹਾਂ ਨੂੰ ਵੀ ਪਾਰਕਿੰਗ ਦੀ ਸਮੱਸਿਆ ਬਣ ਜਾਵੇਗੀ। ਆਗੂਆਂ ਨੇ ਮੌਕੇ ’ਤੇ ਪੁਹੰਚੇ ਨਾਇਬ ਤਹਿਸੀਲਦਾਰ ਸ੍ਰੀ ਜਸਵਿੰਦਰ ਸਿੰਘ ਅਤੇ ਐਸਐਚਓ ਫਿਲੌਰ ਇੰਸਪੈਕਟਰ ਮੁਖ਼ਤਿਆਰ ਸਿੰਘ ਨੂੰ ਐਸਡਐਮ ਦੇ ਨਾਮ ’ਤੇ ਇਕ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਗ੍ਰਾਮ ਪੰਚਾਇਤ ਨੂੰ ਛੱਪੜ ਚੌੜਾ ਕਰਨ ਤੋਂ ਤੁਰੰਤ ਰੋਕਿਆ ਜਾਵੇ ਅਤੇ ਸੜਕ ’ਤੇ ਬਣੇ ਬਾਬਾ ਸਾਹਿਬ ਡਾ.ਅੰਬੇਡਕਰ ਦੀ ਪ੍ਰਤੀਮਾ ਅਤੇ ਲੋਕਾਂ ਦੇ ਬੈਠਣ ਵਾਲੇ ਥੜ੍ਹੇ ਨੂੰ ਤੋੜਨ ਤੋਂ ਵੀ ਰੋਕਿਆ ਜਾਵੇ। ਨਾਇਬ ਤਹਿਸੀਲਦਾਰ ਨੇ ਉਕਤ ਸਭਾਵਾਂ ਦੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਗ੍ਰਾਮ ਪੰਚਾਇਤ ਨੂੰ ਛੱਪੜ ਚੌੜਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੋ ਮਿੱਟੀ ਸੜਕ ਨੇੜਿਉਂ ਚੁੱਕੀ ਗਈ ਹੈ, ਉਸ ਨੂੰ ਵੀ ਦੋਬਾਰਾ ਸੜਕ ’ਤੇ ਪੁਆ ਦਿੱਤਾ ਜਾਵੇ। ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਤਮਾਮ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸੜਕ ਤੋਂ ਕੋਈ ਮਿੱਟੀ ਨਹੀਂ ਹਟਾ ਰਹੇ ਸਨ ਬਲਕਿ ਉਹ ਛੱਪੜ ਦੇ ਆਲੇ ਦੁਆਲੇ ਇਕ ਪੱਕੀ ਦੀਵਾਰ ਬਨਾਉਣਾ ਚਾਹੁੰਦੇ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਵ ਸ੍ਰੀ ਤਾਰਾ ਚੰਦ ਜੱਖੂ ਜਨਰਲ ਸਕੱਤਰ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ (ਰਜਿ.) ਫਿਲੌਰ, ਸਰਬਜੀਤ ਸਾਬ੍ਹੀ ਸਰਪੰਚ ਪਿੰਡ ਰਾਮਗੜ੍ਹ, ਖੁਸ਼ੀ ਰਾਮ ਸਾਬਕਾ ਸਰਪੰਚ ਪਿੰਡ ਨੰਗਲ, ਅਮਰਦੀਪ ਟੀਨੂੰ ਮੈਂਬਰ ਬਲਾਕ ਸੰਮਤੀ, ਬੁਧ ਪ੍ਰਕਾਸ਼ ਗੜ੍ਹਾ, ਰਾਏ ਵਰਿੰਦਰ ਕਾਕਾ ਸਾਬਕਾ ਕੌਂਸਲਰ ਫਿਲੌਰ, ਰਾਮਪਾਲ ਅਹੀਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਿਰ ਨੂਰਮਹਿਲ ਰੋਡ ਫਿਲੌਰ, ਪਰਮਾਨੰਦ ਸਾਬਕਾ ਕੌਂਸਲਰ, ਅਮੀਰ ਚੰਦ, ਰਵੀ ਕਲੇਰ, ਬੱਬਲ ਨੰਗਲ, ਸੁਖਵਿੰਦਰ ਸੁੱਖਾ, ਮਨੀ ਨੰਗਲ, ਰਾਜ ਕੁਮਾਰ, ਓਕਾਰ ਸਿੰਘ ਕਾਰੀ, ਰਾਜ ਕੁਮਾਰ ਆਦਿ ਵੱਡੀ ਗਿਣਤੀ ’ਚ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਹਾਜ਼ਰ ਸਨ।
.jpg)








.jpg)
.jpeg)

.jpeg)

.jpeg)
