ਕੋਵਿਡ ਕੇਅਰ ਸੈਂਟਰ ਜਲੰਧਰ ਤੋਂ 21 ਹੋਰ ਮਰੀਜਾਂ ਨੂੰ ਮਿਲੀ ਛੁੱਟੀ

ਕੋਵਿਡ ਕੇਅਰ ਸੈਂਟਰ ਜਲੰਧਰ ਤੋਂ 21 ਹੋਰ ਮਰੀਜਾਂ ਨੂੰ ਮਿਲੀ ਛੁੱਟੀ

ਜਲੰਧਰ 03 ਜੁਲਾਈ  (ਚੰਦੜ੍ਹ) – ਜਲੰਧਰ ਵਾਸੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ ਕਿ ਸਰਕਾਰੀ ਮੈਰੀਟੋਰੀਅਸ ਸਕੂਲ ਜਲੰਧਰ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਵਿਖੇ ਅੱਜ 21 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਕੋਵਿਡ ਕੇਅਰ ਸੈਂਟਰ ਤੋਂ ਅੱਜ ਜਿਨਾਂ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਉਨ੍ਹਾਂ ਵਿੱਚ ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ, ਰਾਜੀਵ , ਰਵੀ, ਗੁਰਿੰਦਰ ਸਿੰਘ, ਤਾਰਾ ਚੰਦ, ਰਾਮ ਰਾਜ, ਵਿਨੋਦ, ਸੁਰੇਸ਼ ਕੁਮਾਰ, ਰਾਹੁਲ , ਸੁਖਜੀਤ ਸਿੰਘ, ਦਿਨੇਸ਼ ਕੁਮਾਰ, ਕਰਨ ਕੁਮਾਰ, ਪਰਮਜੀਤ ਸਿੰਘ, ਹਰਮੇਸ਼ ਲਾਲ, ਪੀਟਰ ਸਿੱਧੁ, ਗੁਰਜਿੰਦਰ ਸਿੰਘ,ਮਲਕੀਅਤ ਸਿੰਘ ਅਤੇ ਮਨਜੀਤ ਰਾਮ ਸ਼ਾਮਿਲ ਹਨ। ਇਨ੍ਹਾਂ ਮਰੀਜ਼ਾਂ ਨੰ ਕੋਰੋਨਾ ਪਾਜੀਟਿਵ ਪਾਏ ਜਾਣ ਉਪਰੰਤ ਕੋਵਿਡ ਕੇਅਰ ਸੈਂਟਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਥੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਸਮਰਪਿਤ ਟੀਮ ਵਲੋਂ ਇਨਾਂ ਦਾ ਇਲਾਜ ਕੀਤਾ ਗਿਆ।
ਛੁੱਟੀ ਮਿਲਣ ਉਪਰੰਤ ਇਨ੍ਹਾਂ ਮਰੀਜ਼ਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਵਲੋਂ ਇਸ ਔਖੀ ਘੜੀ ਵਿੱਚ ਡਾਕਟਰਾਂ ਅਤੇ ਹੋਰਨਾਂ ਸਿਹਤ ਅਮਲੇ ਵਲੋਂ ਕੀਤੇ ਗਏ ਵਧੀਆ ਇਲਾਜ ਦੀ ਵੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਡਾਕਟਰਾਂ ਅਤੇ ਸਮੁੱਚੇ ਅਮਲੇ ਨੂੰ ਵਧਾਈ ਦਿੰਦਿਆਂ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ  ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਖਿਲਾਫ਼ ਲੜੀ ਜਾ ਰਹੀ ਜੰਗ ਦੌਰਾਨ ਇਹ ਇਕ ਵੱਡੀ ਸਫ਼ਲਤਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਵਚਨਬੱਧਤਾ ਅਤੇ ਹਰੇਕ ਪੰਜਾਬ ਵਾਸੀ ਖਾਸ ਕਰਕੇ ਜਲੰਧਰ ਵਾਸੀਆਂ ਦੀ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ। ਸਿਵਲ ਸਰਜਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਪਾਬੰਦ ਹੈ।


 

super visa