ਜਲੰਧਰ ਪੱਛਮੀ ਵਿਧਾਇਕ ਵਲੋਂ ਬਬਰੀਕ ਚੌਕ ਦੇ 66-ਕੇ.ਵੀ ਸਬ ਸਟੇਸ਼ਨ ’ਚ ਫੀਡਰ ਅਲੱਗ-ਅਲੱਗ ਕਰਕੇ ਲੋਕਾਂ ਨੂੰ ਕੀਤੇ ਸਮਰਪਿਤ

ਜਲੰਧਰ ਪੱਛਮੀ ਵਿਧਾਇਕ ਵਲੋਂ ਬਬਰੀਕ ਚੌਕ ਦੇ 66-ਕੇ.ਵੀ ਸਬ ਸਟੇਸ਼ਨ ’ਚ ਫੀਡਰ ਅਲੱਗ-ਅਲੱਗ ਕਰਕੇ ਲੋਕਾਂ ਨੂੰ ਕੀਤੇ ਸਮਰਪਿਤ

ਜਲੰਧਰ 17 ਜੁਲਾਈ (ਚੰਦੜ੍ਹ) - ਨਿਰਵਿਘਨ ਬਿਜਲੀ ਸਪਲਾਈ, ਸੁਚਾਰੂ ਢੰਗ ਨਾਲ ਬਿਜਲੀ ਵੰਡ ਅਤੇ ਘੱਟ ਵੋਲਟੇਜ ਦੀ ਸਮੱਸਿਆ ਦੇ ਹੱਲ ਨੂੰ ਯਕੀਨੀ ਬਣਾਉਂਦਿਆਂ ਜਲੰਧਰ ਪੱਛਮੀ ਤੋਂ ਵਿਧਾਇਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਵਲੋਂ ਬਬਰੀਕ ਚੌਕ ਵਿਖੇ ਬਣੇ 66 ਕੇ.ਵੀ. ਪਾਵਰ ਗਰਿੱਡ ਸਬ ਸਟੇਸ਼ਨ ਵਿਖੇ ਫੀਡਰਾਂ ਨੂੰ 80 ਲੱਖ ਰੁਪਏ ਦੀ ਲਾਗਤ ਨਾਲ ਅਲੱਗ-ਅਲੱਗ ਕਰਕੇ ਬਿਹਤਰ ਬਿਜਲੀ ਸਪਲਾਈ ਲਈ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਰਿੰਕੂ ਨੇ ਕਿਹਾ ਕਿ ਇਸ ਪਾਵਰ ਗਰਿੱਡ ਨਾਲ ਘੱਟ ਵੋਲਟੇਜ ਅਤੇ ਬਿਜਲੀ ਨਾ ਆਉਣ ਦੀ ਸਮੱਸਿਆ ਦਾ ਮੁਕੰਮਲ ਤੌਰ ’ਤੇ ਹੱਲ ਹੋ ਜਾਵੇਗਾ ਅਤੇ ਇਸ ਨਾਲ ਦਿਲਬਾਗ਼ ਨਗਰ, ਦਿਲਬਾਗ਼ ਨਗਰ ਐਕਸਟੈਂਸਨ, ਬਸਤੀ ਸ਼ੇਖ, ਬਸਤੀ ਗੁਜਾਂ, ਕਾਂਸੀ ਨਗਰ, ਕੋਟ ਸਦੀਕ, ਬੀ.ਟੀ.ਕਲੋਨੀ, ਸਾਈ ਕਲੋਨੀ, ਉਜਾਲਾ ਨਗਰ, ਨਿਊ ਉਜਾਲਾ ਨਗਰ, ਘਾਸ ਮੰਡੀ, ਹਰਗੋਬਿੰਦ ਨਗਰ ਅਤੇ ਇਸ ਦੇ ਨਾਲ ਲੱਗਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ। ਸ੍ਰੀ ਰਿੰਕੂ ਨੇ ਕਿਹਾ ਕਿ ਹੁਣ ਇਹ 66 ਕੇ.ਵੀ.ਸਬ ਸਟੇਸ਼ਨ ਬਾਦਸ਼ਾਹਪੁਰ ਦੇ 200 ਕੇ.ਵੀ. ਪਾਵਰ ਸਬ ਸਟੇਸ਼ਨ ਨਾਲ ਜੁੜ ਜਾਵੇਗਾ ਅਤੇ ਇਸ ਤੋਂ ਪਹਿਲਾਂ ਇਹ 66 ਕੇ.ਵੀ.ਸਬ ਸਟੇਸ਼ਨ ਸਪੋਰਟਸ ਅਤੇ ਸਰਜੀਕਲ ਕੰਪਲੈਕਸ ਤੋਂ ਬਿਜਲੀ ਪ੍ਰਾਪਤ ਕਰ ਰਿਹਾ ਸੀ। ਸ੍ਰੀ ਰਿੰਕੂ ਵਲੋਂ ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਇਸ ਖੇਤਰ ਵਿਖੇ ਇਹ ਸਬ ਸਟੇਸ਼ਨ ਸਥਾਪਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਮੁੱਖ ਇੰਜੀਨੀਅਰ ਜੈਨੇਂਦਰਾ ਦਾਨੀਆ ਨੇ ਕਿਹਾ ਕਿ ਦੁੱਗਣੀ ਪਾਵਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਇਸ ਸਬ ਸਟੇਸ਼ਨ ’ਤੇ 80 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਸੋਮ ਨਾਥ ਮਾਹੀ, ਐਚ.ਐਸ. ਬਾਂਸਲ, ਯੁਗੇਸ਼ ਕਪੂਰ, ਦੇਵਿੰਦਰ ਪਾਲ ਸਿੰਘ, ਨੀਰਜ ਪਿਪਲਾਨੀ ਅਤੇ ਹੋਰ ਵੀ ਹਾਜ਼ਰ ਸਨ। 

super visa