ਸਿਹਤ ਵਿਭਾਗ ਵਲੋਂ ਮਨਾਇਆ ਗਿਆ ਡਰਾਈ ਡੇਅ ਲਾਰਵਾ ਵਿਰੋਧੀ ਸੈਲ ਵਲੋਂ ਅੱਠ ਥਾਵਾਂ ਤੋਂ ਡੇਂਗੂ ਲਾਰਵਾ ਦੀ ਪਹਿਚਾਣ
ਜਲੰਧਰ 17 ਜੁਲਾਈ (ਚੰਦੜ੍ਹ) - ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਪਾਣੀ ਇਕੱਤਰ ਵਾਲੇ ਸਥਾਨਾਂ, ਕੂਲਰਾਂ ਅਤੇ ਫਾਲਤੂ ਚੀਜਾਂ ਦੀ ਸਾਫ਼ ਸਫ਼ਾਈ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੱਖ-ਵੱਖ ਸਰਕਾਰੀ ਇਮਾਰਤਾਂ ਅਤੇ ਖੇਤਰਾਂ ਵਿੰਚ ਡਰਾਈ ਡੇਅ ਮਨਾਇਆ ਗਿਆ। ਲਾਰਵਾ ਵਿਰੋਧੀ ਸੈਲ ਜਿਸ ਵਿੱਚ ਕਮਲਦੀਪ, ਵਿਨੋਦ ਕੁਮਾਰ, ਪ੍ਰਦੀਪ ਕੁਮਾਰ, ਅਮਿਤ ਕੁਮਾਰ, ਪਿਆਰਾ ਲਾਲ, ਸ਼ਕਤੀ ਗੋਪਾਲ, ਸ਼ੇਰ ਸਿੰਘ , ਵਿਨੋਦ ਅਤੇ ਹੋਰ ਸ਼ਾਮਿਲ ਸਨ ਵਲੋਂ ਪੁਲਿਸ ਲਾਈਨ, ਸ਼ਹੀਦ ਭਗਤ ਸਿੰਘ ਕਲੋਨੀ ਅਤੇ ਹਰਗੋਬਿੰਦ ਨਗਰ ਦੀ ਜਾਂਚ ਕੀਤੀ ਗਈ।
ਇਸ ਮੌਕੇ ਸ਼ਹੀਦ ਭਗਤ ਸਿੰਘ ਕਲੋਨੀ ਵਿਖੇ ਡੇਂਗੂ ਲਾਰਵਾ ਦਾ ਇਕ ਕੇਸ ਮਿਲਣ ਤੋਂ ਇਲਾਵਾ ਪੁਲਿਸ ਲਾਈਨ ਵਿਖੇ ਡੇਂਗੂ ਲਾਰਵਾ ਦੇ ਸੱਤ ਸਥਾਨਾਂ ਦੀ ਪਹਿਚਾਣ ਕੀਤੀ ਗਈ। ਜਾਂਚ ਦੌਰਾਨ ਲਾਰਵਾ ਵਿਰੋਧੀ ਟੀਮਾਂ ਵਲੋਂ 81 ਘਰਾਂ ਅਤੇ 43 ਕੂਲਰਾਂ ਤੇ 154 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ.ਸਤੀਸ਼ ਕੁਮਾਰ ਨੇ ਲੋਕਾਂ ਨਾਲ ਨੂੰ ਦੱਸਿਆਕਿ ਜਾਂਚ ਦੌਰਾਨ ਟੀਮਾਂ ਵਲੋੀ ਲੋਕਾਂ ਨੂੰ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ।
.jpg)



.jpg)




.jpg)
.jpeg)

.jpeg)

.jpeg)
