ਡਿਪਟੀ ਕਮਿਸ਼ਨਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਵਿੱਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਮਿਲੇ
ਜਲੰਧਰ 24 ਜੁਲਾਈ (ਚੰਦੜ੍ਹ) - ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਤਿਆਂ ਵਿੱਚ ਸਰਕਾਰੀ ਸਕੂਲਾਂ ਦੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਜਿਨਾਂ ਵਿੱਚ 10 ਲੜਕੀਆਂ ਅਤੇ ਦੋ ਲੜਕੇ ਸ਼ਾਮਿਲ ਹਨ ਨੂੰ 1.20 ਲੱਖ ਰੁਪਏ ਦੀ ਸਕਾਲਰਸ਼ਿਪ ਤਕਸੀਮ ਕੀਤੀ ਗਈ। ਸ੍ਰੀ ਥੋਰੀ ਮੈਡੀਕਲ, ਨਾਨ ਮੈਡੀਕਲ ,ਆਰਟਸ ਅਤੇ ਕਾਮਰਸ ਵਿਸ਼ਿਆਂ ਦੇ ਤਿੰਨ-ਤਿੰਨ ਵਿਦਿਆਰਥੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਸ ਕਾਮਯਾਬੀ ’ਤੇ ਵਧਾਈ ਦਿੱਤੀ ਗਈ। ਸ੍ਰੀ ਥੋਰੀ ਨੇ ਦੱਸਿਆ ਕਿ 10000 ਰੁਪਏ ਹਰ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਦਿੱਤੇ ਗਏ ਜੋ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਨਮਾਨ ਹੈ ਜਿਨ੍ਹਾਂ ਨੇ ਅਪਣੇ ਅਕਾਦਮਿਕ ਸ਼ੈਸਨ ਦੌਰਾਨ ਸਖ਼ਤ ਮਿਹਨਤ ਕਰਕੇ ਇਸ ਕਾਮਯਾਬੀ ਨੂੰ ਹਾਸਿਲ ਕੀਤਾ ਹੈ।
ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹ ਕਿ ਇਹ ਸਫ਼ਲਤਾ ਊਨਾਂ ਨੂੰ ਸਖ਼ਤ ਮਿਹਨਤ ਅਤੇ ਸਮਰਪਣ ਦੀ ਭਾਵਨਾ ਸਦਕਾ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਪੜ੍ਹਾਈ ਵਿੱਚ ਇਸ ਸਫ਼ਲਤਾ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਸਕੇ ਕਿਉਂਕਿ ਉਨਾਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਅਧਿਆਪਕਾਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਵਲੋਂ ਕਰਵਾਈ ਗਈ ਸਖ਼ਤ ਮਿਹਨਤ ਸਦਕਾ ਹੀ ਵਿਦਿਆਰਥੀ ਇਸ ਮੁਕਾਮ ਨੂੰ ਹਾਸਿਲ ਕਰ ਸਕੇ ਹਨ। ਸਫ਼ਲਤਾ ਲਈ ਅਨੁਸ਼ਾਸਨ ਅਤੇ ਜਿੰਮੇਵਾਰੀ ਦੀ ਭਾਵਨਾ ਨੂੰ ਕੂੰਜੀ ਦਸਦਿਆਂ ਸ੍ਰੀ ਥੋਰੀ ਨੇ ਕਿਹਾ ਕਿ ਇਹ ਦੋਵੇਂ ਗੁਣ ਵਿਦਿਆਰਥੀਆਂ ਨੂੰ ਦੇਖੇ ਗਏ ਵੱਡੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਦੇਸ਼ ਅਤੇ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਿੱਚ ਮਦਦਗਾਰ ਸਾਬਿਤ ਹੋਣਗੇ।
ਉਨ੍ਹਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਭਵਿੱਖ ਵਿੱਚ ਉਚਾਈਆਂ ਨੂੰ ਛੋਹਣ ਲਈ ਸਖ਼ਤ ਮਿਹਨਤ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵਿਦਿਆਰਥੀਆਂ ਅਪਣੇ ਦੂਜੇ ਸਾਥੀਆਂ ਵਿਦਿਆਰਥੀਆਂ ਲਈ ਅਕਾਦਮਿਕ ਸ਼ੈਸਨ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਅਤੇ ਅਪਣੇ ਮਾਤਾ-ਪਿਤਾ ਤੇ ਸ਼ਹਿਰ ਨੂੰ ਮਾਨ ਸਨਮਾਨ ਦਿਵਾਉਣ ਲਈ ਪ੍ਰੇਰਣਾ ਦਾਇਕ ਸਾਬਿਤ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਹੀ ਹੋਣਹਾਰ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਮੈਡੀਕਲ ਵਿੱਚ ਵਨੀਤਾ (98 ਪ੍ਰਤੀਸ਼ਤ), ਸੁਪ੍ਰੀਆ (97.55 ਪ੍ਰਤੀਸ਼ਤ), ਅਕਸ਼ੈ ਕੁਮਾਰ (97.11 ਪ੍ਰਤੀਸ਼ਤ), ਨਾਨ ਮੈਡੀਕਲ ਵਿੱਚ ਪ੍ਰਤੀਭਾ (98.44 ਪ੍ਰਤੀਸ਼ਤ), ਧਾਰਾ ਵਿਸ਼ਨੂੰ ਪ੍ਰੀਆ (98.44 ਪ੍ਰਤੀਸ਼ਤ), ਕੇਸਵ ਸਿੰਘ (98.44 ਪ੍ਰਤੀਸ਼ਤ) ਅਤੇ ਆਰਟਸ ਵਿੱਚ ਆਸ਼ੂ (96.88 ਪ੍ਰਤੀਸ਼ਤ), ਜੋਤੀ (98.66 ਪ੍ਰਤੀਸ਼ਤ) ,ਚੇਤਨਾ (98.66 ਪ੍ਰਤੀਸ਼ਤ), ਹਰਪ੍ਰੀਤ ਕੌਰ (98 ਪ੍ਰਤੀਸ਼ਤ), ਅੰਜਲੀ (97.77 ਪ੍ਰਤੀਸ਼ਤ) ਅਤੇ ਨਿਕਿਤਾ ਸ਼ਰਮਾ (96.88 ਪ੍ਰਤੀਸ਼ਤ) ਅੰਕ ਪ੍ਰਾਪਤ ਕੀਤੇ ਗਏ ਜਿਨਾ ਨੁੰ ਡਿਪਟੀ ਕਮਿਸ਼ਨਰ ਵਲੋਂ ਕੋਵਿਡ-19 ਮਹਾਂਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਕਾਲਰਸ਼ਿਪ ਤਕਸੀਮ ਕੀਤੀ ਗਈ। ਇਨ੍ਹਾਂ ਵਿਦਿਆਰਥੀਆਂ ਨੂੰ ਦੋ ਗਰੁੱਪਾ ਵਿੱਚ ਇਕ ਨੂੰ ਸਵੇਰੇ ਅਤੇ ਦੂਸਰੇ ਨੂੰ ਸ਼ਾਮ ਨੂੰ ਸਕਾਲਰਸ਼ਿਪ ਵੰਡੀ ਗਈ।
.jpg)








.jpg)
.jpeg)

.jpeg)

.jpeg)
