ਲਾਰਵਾ ਵਿਰੋਧੀ ਸੈਲ ਵਲੋਂ 13 ਥਾਵਾਂ ਤੋਂ ਡੇਂਗੂ ਲਾਰਵਾ ਦੀ ਪਹਿਚਾਣ, ਤਿੰਨ ਚਲਾਨ ਜਾਰੀ

ਲਾਰਵਾ ਵਿਰੋਧੀ ਸੈਲ ਵਲੋਂ 13 ਥਾਵਾਂ ਤੋਂ ਡੇਂਗੂ ਲਾਰਵਾ ਦੀ ਪਹਿਚਾਣ, ਤਿੰਨ ਚਲਾਨ ਜਾਰੀ

ਜਲੰਧਰ 24 ਜੁਲਾਈ (ਚੰਦੜ੍ਹ) - ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣ, ਪਾਣੀ ਇਕੱਤਰ ਨਾ ਹੋਣ ਦੇਣ, ਪਾਣੀ ਵਾਲੇ ਸਥਾਨਾਂ ਦੀ ਸਫ਼ਾਈ , ਕੂਲਰਾਂ ਅਤੇ ਫਾਲਤੂ ਚੀਜਾਂ ਦੀ ਸਾਫ਼ ਸਫ਼ਾਈ ਅਤੇ  ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਾਂਚ ਕੀਤੀ ਗਈ।  
ਲਾਰਵਾ ਵਿਰੋਧੀ ਸੈਲ ਜਿਸ ਵਿੱਚ ਅਮਿਤ ਕੁਮਾਰ, ਦਵਿੰਦਰ, ਸੁਖਜਿੰਦਰ ਸਿੰਘ, ਜਗਵਿੰਦਰ ਸਿੰਘ,ਰਾਜ ਕੁਮਾਰ, ਸ਼ੁਸ਼ੀਲ, ਕਰਮ ਸਿੰਘ, ਰਾਮ ਮਿਲਨ , ਤਿਲਕ ਰਾਜ, ਵਿਨੋਦ ਕੁਮਾਰ ਅਤੇ ਹੋਰ ਸ਼ਾਮਿਲ ਸਨ ਵਲੋਂ ਸ਼ਹੀਦ ਭਗਤ ਸਿੰਘ ਕਲੋਨੀ, ਦੀਪ ਨਗਰ, ਦਿਊਨ ਨਗਰ, ਕੁਸ਼ਟ ਆਸ਼ਰਮ ਅਤੇ ਪੀ.ਡਬਲਿਊ.ਡੀ. ਇਮਾਰਤ ਅਤੇ ਐਲ.ਆਈ.ਸੀ. ਦਫ਼ਤਰ ਦੀ ਡਰਾਈ ਡੇਅ ਤਹਿਤ ਜਾਂਚ ਕੀਤੀ ਗਈ। ਇਸ ਮੌਕੇ ਟੀਮ ਵਲੋ ਸ਼ਹੀਦ ਭਗਤ ਸਿੰਘ ਕਲੋਨੀ ਵਿਖੇ ਤਿੰਨ, ਕੁਸ਼ਟ ਆਸ਼ਰਮ ਵਿੱਚ ਪੰਜ, ਦੀਪ ਨਗਰ ਵਿੱਚ ਤਿੰਨ, ਪੀ.ਡਬਲਿਊ.ਡੀ. ਅਤੇ ਐਲ.ਆਈ.ਸੀ.ਦਫ਼ਤਰ ਵਿਖੇ ਦੋ ਥਾਵਾਂ ’ਤੇ ਡੇਂਗੂ ਲਾਰਵਾ ਦੇ ਕੇਸਾਂ ਦੀ ਪਹਿਚਾਣ ਕੀਤੀ ਗਈ। ਟੀਮ ਵਲੋਂ 196 ਘਰਾਂ ਦਾ ਦੌਰਾ ਕਰਕੇ 76 ਕੂਲਰਾਂ ਤੇ 264 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ। 
 ਇਸ ਮੌਕੇ ਡਾ.ਸਤੀਸ਼ ਕੁਮਾਰ ਨੇ ਲੋਕਾਂ ਨਾਲ ਨੂੰ ਦੱਸਿਆਕਿ ਜਾਂਚ ਦੌਰਾਨ ਟੀਮਾਂ ਵਲੋੀ ਲੋਕਾਂ ਨੂੰ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ।

super visa