ਵਨ ਟਾਈਮ ਸੈਟਲਮੈਂਟ ਤਹਿਤ 31 ਜੁਲਾਈ ਤੱਕ ਜਾਇਦਾਦ ਟੈਕਸ ਜਮ੍ਹਾਂ ਕਰਵਾਏ ਜਾਣ

ਵਨ ਟਾਈਮ ਸੈਟਲਮੈਂਟ ਤਹਿਤ 31 ਜੁਲਾਈ ਤੱਕ ਜਾਇਦਾਦ ਟੈਕਸ ਜਮ੍ਹਾਂ ਕਰਵਾਏ ਜਾਣ

ਜਲੰਧਰ 24 ਜੁਲਾਈ (ਚੰਦੜ੍ਹ) - ਵਨ ਟਾਈਮ ਸੈਟਲਮੈਂਟ ਤਹਿਤ 31 ਜੁਲਾਈ ਤੱਕ ਜਾਇਦਾਦ ਟੈਕਸ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਇੰਟ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਇਨਾਇਤ ਨੇ ਦੱਸਿਆ ਕਿ ਜਿਹੜੇ ਲੋਕ ਜਾਇਦਾਦ ਟੈਕਸ ਜਮ੍ਹਾਂ ਕਰਵਾਉਣ ਤੋਂ ਰਹਿ ਗਏ ਹਨ ਉਹ 31 ਜੁਲਾਈ 2020 ਤੱਕ 10 ਪ੍ਰਤੀਸ਼ਤ ਛੋਟ ਨਾਲ ਬਣਦੀ ਇਕਮੁਸ਼ਤ ਰਾਸ਼ੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਕੋਈ ਵਿਆਜ ਅਤੇ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਜਾਇਦਾਦ ਟੈਕਸ ਕਰਵਾਉਣ ਲਈ ਵਨ ਟਾਈਮ ਸੈਟਲਮੈਂਟ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਲੋਕ ਐਮ.ਸੀ.ਜੋਨ ਵਿਖੇ ਬਣਾਏ ਗਏ ਸੀ.ਐਫ.ਸੀ. ਵਿਖੇ ਜਾ ਕੇ ਬਕਾਇਆ ਜਾਇਦਾਦ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਾਇਦਾਦ ਟੈਕਸ ਆਨ ਲਾਈਨ www.mcjalandhar.in ’ਤੇ ਵੀ ਜਮ੍ਹਾਂ ਕਰਵਾਇਆ ਜਾ ਸਕਦਾ 

super visa