109 ਹੋਰ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ,ਹਸਪਤਾਲ  ਅਤੇ ਹੋਮ ਆਈਸੋਲੇਸ਼ਨ ਤੋਂ ਛੁੱਟੀ

109 ਹੋਰ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ,ਹਸਪਤਾਲ  ਅਤੇ ਹੋਮ ਆਈਸੋਲੇਸ਼ਨ ਤੋਂ ਛੁੱਟੀ

ਜਲੰਧਰ 27 ਜੁਲਾਈ  (ਚੰਦੜ੍ਹ) - ਜਲੰਧਰ ਵਿਖੇ ਅੱਜ 109 ਹੋਰ ਮਰੀਜ਼ਾਂ ਜਿਨਾਂ ਵਿੱਚ ਸਿਵਲ ਹਸਪਤਾਲ ਤੋਂ 26    , ਸਰਕਾਰੀ ਮੈਰੀਟੋਰੀਅਸ ਸਕੂਲ ਦੇ ਕੋਵਿਡ ਕੇਅਰ ਸੈਂਟਰ ਤੋਂ 11 ਅਤੇ ਮਿਲਟਰੀ ਹਸਪਤਾਲ ਤੋਂ 38 ਅਤੇ ਬੀ.ਐਸ.ਐਫ. ਹਸਪਤਾਲ ਤੋਂ 38 ਅਤੇ  5 ਪ੍ਰਾਈਵੇਟ ਹਸਪਤਾਲ     ਹੋਮ ਕੁਆਰੰਟੀਨ ਦਾ ਸਮਾਂ ਪੂਰਾ ਕਰਨ 'ਤੇ ਛੁੱਟੀ ਦਿੱਤੀ ਗਈ।  ਹੁਣ ਤੱਕ ਜਲੰਧਰ ਤੋਂ ਇਲਾਜ ਉਪਰੰਤ 1545 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ 475 ਮਰੀਜ਼ਾਂ ਦਾ ਵੱਖ-ਵੱਖ ਥਾਵਾਂ 'ਤੇ ਇਲਾਜ ਚੱਲ ਰਿਹਾ ਹੈ ਅਤੇ 39 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।  ਇਸੇ ਤਰਾਂ 25 ਮਰੀਜ਼ਾਂ ਦੀ ਸਿਹਤ ਵਿਭਾਗ ਵਲੋਂ ਹੋਮ ਕੁਆਰੰਟੀਨ ਦੇ ਸਮੇਂ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਜਿਨਾਂ ਨੇ ਅੱਜ ਸਫ਼ਲਤਾ ਪੂਰਵਕ ਅਪਣਾ ਹੋਮ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ।  ਛੁੱਟੀ ਮਿਲਣ ਸਮੇਂ ਇਨਾਂ ਮਰੀਜ਼ਾਂ ਵਲੋਂ ਡਾਕਟਰਾਂ, ਨਰਸਿੰਗ ਅਤੇ ਹੋਰ ਸਿਹਤ ਵਰਕਰਾਂ ਵਲੋਂ ਇਲਾਜ ਦੌਰਾਨ ਕੋਵਿਡ ਕੇਅਰ ਸੈਂਟਰ ਅਤੇ ਸਿਵਲ ਹਸਪਤਾਲ ਵਿਖੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਨਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਉਨਾਂ ਨੂੰ ਮਿਆਰੀ ਇਲਾਜ ਮੁਹੱਈਆ ਕਰਵਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਗਈ। 
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾਕਟਰਾਂ ਵਲੋਂ ਮੁਹੱਈਆ ਕਰਵਾਏ ਗਏ ਮਿਆਰੀ ਇਲਾਜ ਸਦਕਾ ਇਹ ਮਰੀਜ਼ ਜਲਦੀ ਠੀਕ ਹੋ ਸਕੇ। ਉਨਾਂ ਕਿਹਾ ਕਿ ਉਹ ਦਿਨ ਦੂਰੀ ਨਹੀਂ ਜਦੋਂ ਜਲੰਧਰ ਪੂਰੀ ਤਰਾਂ ਕੋਵਿਡ-19 ਮੁਕਤ ਹੋ ਜਾਵੇਗਾ। ਸ੍ਰੀ ਥੋਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸਮਾਜਿਕ ਦੂਰੀ, ਸਮੇਂ ਸਮੇਂ 'ਤੇ ਹੱਥ ਧੋਣ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਵਾਰ ਵਾਰ ਚਿਹਰੇ, ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਗੁਰੇਜ਼ ਕੀਤਾ ਜਾਵੇ।
 

super visa