ਲਾਰਵਾ ਵਿਰੋਧੀ ਸੈਲ ਵਲੋਂ 14 ਥਾਵਾਂ ਤੋਂ ਡੇਂਗੂ ਲਾਰਵਾ ਦੀ ਪਹਿਚਾਣ
ਜਲੰਧਰ 27 ਜੁਲਾਈ (ਚੰਦੜ੍ਹ) – ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਪਾਣੀ ਇਕੱਤਰ ਵਾਲੇ ਸਥਾਨਾਂ, ਕੂਲਰਾਂ ਅਤੇ ਫਾਲਤੂ ਚੀਜਾਂ ਦੀ ਸਾਫ਼ ਸਫ਼ਾਈ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ। ਲਾਰਵਾ ਵਿਰੋਧੀ ਸੈਲ ਜਿਸ ਵਿੱਚ ਅਮਿਤ ਕੁਮਾਰ, ਦਵਿੰਦਰ ਕੁਮਾਰ, ਵਰਿੰਦਰ, ਰਾਜਨ ਕੁਮਾਰ, ਵਿਨੋਦ ਕੁਮਾਰ, ਰਾਮ ਮਿਲਨ,ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ , ਰਾਜਵਿੰਦਰ, ਰਾਜ ਕੁਮਾਰ, ਸਰਬਜੀਤ, ਤਿਲਕ ਰਾਜ ਅਤੇ ਹੋਰ ਸ਼ਾਮਿਲ ਸਨ ਵਲੋਂ ਸ਼ਹੀਦ ਭਗਤ ਸਿੰਘ ਕਲੋਨੀ, ਮੁਹੱਲਾ ਕਰਾਰ ਖਾਂ, ਦੀਪ ਨਗਰ, ਸੁਭਾਸ਼ ਨਗਰ, ਚੰਦਨ ਨਗਰ, ਦੀਪ ਨਗਰ ਅਤੇ ਚੁਗਿੱਟੀ ਵਿਖੇ ਜਾਂਚ ਕੀਤੀ ਗਈ।
ਇਸ ਮੌਕੇ ਟੀਮ ਵਲੋਂ ਮੁਹੱਲਾ ਕਰਾਰ ਖਾਂ ਵਿਖੇ ਛੇ, ਸੁਭਾਸ ਨਗਰ ਵਿਖੇ ਤਿੰਨ, ਦੀਪ ਨਗਰ ਵਿਖੇ ਦੋ ਅਤੇ ਚੰਦਨ ਨਗਰ ਵਿਖੇ ਤਿੰਨ ਥਾਵਾਂ ’ਤੇ ਡੇਂਗੂ ਲਾਰਵਾ ਦੀ ਪਹਿਚਾਣ ਕੀਤੀ ਗਈ। ਟੀਮ ਵਲੋਂ 206 ਘਰਾਂ ਦਾ ਦੌਰਾ ਕਰਕੇ 85 ਕੂਲਰਾਂ ਤੇ 270 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ.ਸਤੀਸ਼ ਕੁਮਾਰ ਨੇ ਲੋਕਾਂ ਨਾਲ ਨੂੰ ਦੱਸਿਆਕਿ ਜਾਂਚ ਦੌਰਾਨ ਟੀਮਾਂ ਵਲੋਂ ਲੋਕਾਂ ਨੂੰ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕਰਨ ਵਾਲੇ ਸਥਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ।
.jpg)








.jpg)
.jpeg)

.jpeg)

.jpeg)
