ਕੋਈ ਵਿਅਕਤੀ ਅਪਣੇ ਅਸਲਾ ਲਾਇਸੰਸ ’ਤੇ ਦੋ ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ-ਵਧੀਕ ਜ਼ਿਲ੍ਹਾ ਮੈਜਿਸਟਰੇਟ

ਕੋਈ ਵਿਅਕਤੀ ਅਪਣੇ ਅਸਲਾ ਲਾਇਸੰਸ ’ਤੇ ਦੋ ਤੋਂ ਵੱਧ ਹਥਿਆਰ ਨਹੀਂ ਰੱਖ ਸਕਦਾ-ਵਧੀਕ ਜ਼ਿਲ੍ਹਾ ਮੈਜਿਸਟਰੇਟ

ਜਲੰਧਰ 27 ਜੁਲਾਈ (ਚੰਦੜ੍ਹ) – ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਸ੍ਰੀ ਜਸਬੀਰ ਸਿੰਘ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਅਪਣੇ ਅਸਲਾ ਲਾਇਸੰਸ ’ਤੇ ਦੋ ਤੋਂ ਵੱਧ ਹਥਿਆਰ (ਆਰਮਜ ਐਕਟ ਦੇ ਸੈਕਸ਼ਨ 03 (3) ਤੋਂ ਇਲਾਵਾ ਨਹੀਂ ਰੱਖ ਸਕਦਾ। ਉਨ੍ਹਾਂ ਦੱਸਿਆ ਕਿ ਇਸ ਲਈ ਜਿਲ੍ਹਾ ਮੈਜਿਸਟਰੇਟ , ਜਲੰਧਰ ਨਾਲ ਸਬੰਧਿਤ ਸਮੂਹ ਅਸਲਾ ਲਾਇਸੰਸ ਧਾਰਕਾ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨਾ ਅਸਲਾ ਲਾਇਸੰਸ ਧਾਰਕਾ ਪਾਸ ਉਹਨਾਂ ਦੇ ਅਸਲਾ  ਲਾਇਸੰਸ ’ਤੇ ਦੋ ਤੋਂ ਵੱਧ ਅਸਲਾ ਦਰਜ ਹਨ ਉਹ ਆਪਣਾ ਵਾਧੂ ਅਸਲਾ ਤੁਰੰਤ ਨਜਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਿਤ ਗੰਨ ਹਾਊਸ ਵਿੱਚ ਜਮ੍ਹਾਂ ਕਰਵਾਉਣ ਅਤੇ ਆਪਣੇ ਇੱਕ ਹਥਿਆਰ  ਦਾ ਨਿਪਟਾਰਾ/ ਵੇਚਣ ਸਬੰਧੀ ਕਾਰਵਾਈ ਇਸ ਨੋਟਿਸ  ਦੇ ਜਾਰੀ ਹੋਣ ਦੀ ਮਿਤੀ ਤੋਂ ਮਹੀਨੇ ਦੇ ਅੰਦਰ-2 ਅਮਲ ਵਿੱਚ ਲਿਆਉਣ । ਉਨ੍ਹਾਂ ਦੱਸਿਆ ਕਿ ਸਮੂਹ ਅਸਲਾ ਲਾਇਸੰਸ ਧਾਰਕ ਵੀ ਆਪਣਾ ਅਸਲਾ ਲਾਇਸੰਸ ਦਾ ਰਿਕਾਰਡ ਅਪਡੇਟ ਕਰਵਾਉਣ ਲਈ ਤੁਰੰਤ ਅਸਲਾ ਲਾਇਸੰਸ ਸ਼ਾਖਾ, ਕਮਰਾ ਨੰਬਰ 102, ਦਫਤਰ ਜਿਲ੍ਹਾ ਮੈਜਿਸਟਰੇਟ, ਜਲੰਧਰ ਨਾਲ ਸੰਪਰਕ ਕਰਨ। ਉਨ੍ਹਾ ਕਿਹਾ ਕਿ ਇਸ ਵਿੱਚ ਅਣਿਗਹਿਲੀ ਦੀ ਸੂਰਤ ਵਿੱਚ ਸਬੰਧਿਤ ਅਸਲਾ ਲਾਇਸੰਸ ਧਾਰਕ ਖੁਦ ਜਿੰਮੇਵਾਰ ਹੋਣਗੇ ਅਤੇ  ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

super visa