ਅਰਧ ਸੈਨਿਕ ਬਲਾਂ ਦੇ 6 ਸੈਕਸ਼ਨ ਜਲੰਧਰ ’ਚ ਤਾਇਨਾਤ -ਪੁਲਿਸ ਕਮਿਸ਼ਨਰ

ਅਰਧ ਸੈਨਿਕ ਬਲਾਂ ਦੇ 6 ਸੈਕਸ਼ਨ ਜਲੰਧਰ ’ਚ ਤਾਇਨਾਤ -ਪੁਲਿਸ ਕਮਿਸ਼ਨਰ

ਜਲੰਧਰ 2 ਅਪ੍ਰੈਲ (ਨਿਊਜ85ਪੰਜਬ) –  ਜਲੰਧਰ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਦੇ ਨਾਲ-ਨਾਲ ਸ਼ਹਿਰ ਦੀਆਂ ਨਾਜ਼ੁਕ ਥਾਵਾਂ ’ਤੇ ਕੇਂਦਰੀ ਰਿਜ਼ਰਵ ਪੁਲਿਸ ਦੇ 6 ਸੈਕਸ਼ਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਸੀ.ਆਰ.ਪੀ.ਐਫ. ਨੂੰ ਦੀਆ ਨਾਜੁਕ ਥਾਵਾਂ ਅਤੇ ਜਰੂਰੀ ਥਾਵਾਂ ’ਤੇ ਸ਼ਹਿਰੀ ਪੁਲਿਸ ਦੇ ਬਦਲਵੇਨ ਰੂਪ ਵਿੱਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਚਾਰ ਸੈਕਸ਼ਨਾ ਨੂੰ ਦਿਲਖੁਸ਼ਾ ਮਾਰਕਿਟ ਅਤੇ ਫ਼ਲ ਤੇ ਸਬਜ਼ੀ ਮੰਡੀ ਮਕਸੂਦਾਂ ਵਿਖੇ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਨਾ ਲੋਕਾਂ ਨੂੰ ਇਨਾਂ ਸਥਾਨਾਂ ’ਤੇ ਦਾਖਿਲ ਹੋਣ ਦੀ ਆਗਿਆ ਹੈ ਉਹ ਹੀ ਜਾ ਸਕਣ।  ਉਨ੍ਹਾਂ ਕਿਹਾ ਕਿ ਇਨਾਂ ਦੋਵਾਂ ਥਾਵਾਂ ’ਤੇ ਲੋਕਾਂ ਦੇ ਦਾਖਲੇ ਦੀ ਸਖ਼ਤ ਮਨਾਹੀ ਹੈ ਅਤੇ ਹੁਣ ਸੁਰੱਖਿਆ ਬਲਾਂ ਵਲੋਂ ਇਨਾਂ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਵਲ ਜਿਨਾਂ ਲੋਕਾਂ ਕੋਲ ਪਾਸ ਹਨ ਉਹੀ  ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨਾਂ ਦੋਵਾਂ ਥਾਵਾਂ ’ਤੇ ਕਿਸੇ ਨੂੰ ਵੀ ਬਿਨਾਂ ਵਜ੍ਹਾ ਆਉਣ ਦੀ ਇਜ਼ਾਜ਼ਤ ਨਹੀਂ ਹੈ ਅਤੇ ਅਰਧ ਸੈਨਿਕ ਬਲਾਂ ਵਲੋਂ ਅਣ ਅਧਿਕਾਰਤ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
 ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਦੋਵੇਂ ਥਾਵਾਂ ਲੋਕਾਂ ਤੱਕ ਦਵਾਈਆਂ ਅਤੇ ਫ਼ਲ ਤੇ ਸਬਜ਼ੀਆਂ ਰਿਟੇਲਰਾਂ ਰਾਹੀਂ ਪਹੁੰਚਾਉਣ ਲਈ ਖੋਲ੍ਹੀਆਂ ਗਈਆਂ ਹਨ। ਸ੍ਰੀ ਭੁੱਲਰ ਨੇ ਕਿਹਾ ਕਿ ਲੋਕ ਇਨਾਂ ਦੋਵਾਂ ਥਾਵਾਂ ’ਤੇ ਬਿਨਾਂ ਵਜਾ ਪਹੁੰਚ ਕੇ ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ  ਕਿਉਂਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਤਰ੍ਹਾਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਰਧ ਸੁਰੱਖਿਆ ਬਲਾਂ ਦੀ ਦੇ ਹੋਰ ਸੈਕਸ਼ਨਾਂ ਨੂੰ ਸ਼ਹਿਰ ਦੇ ਨਾਕਿਆਂ, ਨਾਜ਼ੁਕ ਅਤੇ ਹੋਰ ਥਾਵਾਂ ’ਤੇ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਪੁਲਿਸ ਨੂੰ ਸੀ.ਆਰ.ਪੀ.ਐਫ. ਨੂੰ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਲੋਕ ਹਿੱਤ ਵਿੱਚ ਲਗਾਏ ਗਏ ਕਰਫ਼ਿਊ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਸਹਿਯੋਗ ਕਰਨ।
 

super visa