ਇਲਾਕੇ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਸਾਰੀ ਰਾਤ ਜਾਗਦੀ ’ਏ ਫਿਲੌਰ ਪੁਲਿਸ

ਇਲਾਕੇ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਸਾਰੀ ਰਾਤ ਜਾਗਦੀ ’ਏ ਫਿਲੌਰ ਪੁਲਿਸ

ਫਿਲੌਰ 19 ਅਪ੍ਰੈਲ (ਰਜਿੰਦਰ ਕੁਮਾਰ) -  ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਲਾਕ ਡਾਊਨ ਹੈ ਦੇਸ਼ ਅੰਦਰ ਡਾਕਟਰਾਂ ਦੇ ਨਾਲ ਨਾਲ ਪੁਲਿਸ ਦੇ ਜਵਾਨਾਂ ਵਲੋਂ ਵੀ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਤਾ ਜੋ ਕੋਰੋਨਾ ਦੇ ਪ੍ਰਕੋਪ ਤੋਂ ਜਲਦ ਬਚਿਆ ਜਾ ਸਕੇ। ਵਿਧਾਨ ਸਭਾ ਹਲਕਾ ਫਿਲੌਰ ਅੰਦਰ ਵੀ ਪੁਲਿਸ ਪੂਰੀ ਮੁਸਤੈਦੀ ਨਾਲ ਡਿਊਟੀ ਨਿਭਾ ਰਹੀ ਹੈ। ਇਲਾਕੇ ਨੂੰ ਕੋਰੋਨਾ ਦੇ ਪ੍ਰਭਾਵ ਤੋਂ ਬਚਾਉਣ ਲਈ 24 ਘੰਟੇ ਇਲਾਕੇ ਦੀ ਨਜਰਸਾਨੀ ਕੀਤੀ ਜਾ ਰਹੀ ਹੈ। ਬੀਤੀ ਦੇਰ ਰਾਤ ਥਾਣਾ ਮੁਖੀ ਫਿਲੌਰ ਮੁਖਤਿਆਰ ਸਿੰਘ ਵਲੋਂ ਸਤਲੁਜ ਦਰਿਆ ਨਜ਼ਦੀਕ ਹਾਈਟੈਕ ਨਾਕਾ, ਬੱਸ ਅੱਡਾ ਗੁਰਾਇਆ, ਨੂਰਮਹਿਲ ਰੋਡ ਫਿਲੌਰ, ਪਿੰਡ ਖੈਹਿਰਾ, ਪਿੰਡ ਦੁਸਾਝ ਕਲਾ, ਨਵਾ ਸ਼ਹਿਰ ਅੱਡਾ ਫਿਲੌਰ, ਤੇਹਿੰਗ ਚੂੰਗੀ ਸਮੇਤ ਇਲਾਕੇ ਅੰਦਰ ਵੱਖ ਵੱਖ ਥਾਵਾਂ ਤੇ ਲਗਾਏ ਗਏ ਪੁਲਿਸ ਨਾਕਿਆਂ ਨੂੰ ਚੈਂਕ ਕੀਤਾ। ਇਸ ਮੌਕੇ ਮੀਡੀਆਂ ਨੂੰ ਜਾਣਕਾਰੀ ਦਿੰਦੇ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਕਿਹਾ ਕਿ ਐਸ.ਐਸ.ਪੀ ਜਲੰਧਰ ਦਿਹਾਤੀ ਸ੍ਰੀ ਨਵਜੋਤ ਸਿੰਘ ਮਾਹਲ ਅਤੇ ਡੀ.ਐਸ.ਪੀ ਫਿਲੌਰ ਦਵਿੰਦਰ ਸਿੰਘ ਅੱਤਰੀ ਦੇ ਨਿਰਦੇਸਾਂ ਤਹਿਤ ਫਿਲੌਰ ਪੁਲਿਸ ਇਲਾਕੇ ਅੰਦਰ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਪੂਰੀ ਤਨਦੇਹੀ ਨਾਲ ਦਿਨ ਰਾਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਖਿਲਾਫ਼ ਲੜੀ ਜਾ ਰਹੀ ਇਸ ਜੰਗ ਨੂੰ ਜਿੱਤਣ ਲਈ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਅਫਵਾਹਾ ਤੋਂ ਸੁਚੇਤ ਰਹਿਣ।


 

super visa