ਐਨ.ਆਰ.ਆਈ ਪਰਿਵਾਰ ਵਲੋਂ 50 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਉਪਰਾਲਾਂ ਸਲਾਘਾਯੋਗ - ਕਾਮਰੇਡ ਜਰਨੈਲ ਫਿਲੌਰ

ਐਨ.ਆਰ.ਆਈ ਪਰਿਵਾਰ ਵਲੋਂ 50 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਉਪਰਾਲਾਂ ਸਲਾਘਾਯੋਗ - ਕਾਮਰੇਡ ਜਰਨੈਲ ਫਿਲੌਰ

ਫਿਲੌਰ, 27 ਮਾਰਚ, (ਨਿਊਜ85ਪੰਜਾਬ) – ਸਥਾਨਕ ਮੁਹੱਲਾ ਰਵਿਦਾਸਪੁਰਾ ਵਿਖੇ ਐਨ.ਆਰ.ਆਈ ਵਿਕਰਮਜੀਤ ਇਟਲੀ ਅਤੇ ਮਾਤਾ ਸਵਰਨਜੀਤ ਕੋਰ ਭੋਲੀ ਦੇ ਪਰਿਵਾਰਕ ਮੈਂਬਰਾਂ ਵਲੋਂ ਮੁਹੱਲੇ ਦੇ 50 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਵਿਕਰਮਜੀਤ ਇਟਲੀ ਅਤੇ ਮਾਤਾ ਸਵਰਨਜੀਤ ਕੋਰ ਭੋਲੀ ਦੇ ਪਰਿਵਾਰਕ ਮੈਂਬਰਾਂ ਜਸਵਿੰਦਰ ਕੌਰ, ਸੰਜੀਵ ਕੁਮਾਰ, ਸੁਨੀਲ ਕੁਮਾਰ ਸਨੀ ਤੇ ਕਮਲਜੀਤ ਕੌਰ ਨੇ ਕਿਹਾ ਕਿ ਮਨੁੱਖਤੀ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਇਸ ਲਈ ਇਸ ਮੁਸ਼ਕਲ ਦੀ ਘੜੀ ਅੰਦਰ ਸਭ ਨੂੰ ਅੱਗੇ ਆ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਵਾਰਡ ਨੰਬਰ 1 ਦੇ ਕੋਂਸਲਰ ਸੁਨੀਤਾ ਫਿਲੌਰ ਅਤੇ ਕਾਮਰੇਡ ਜਰਨੈਲ ਫਿਲੌਰ ਨੇ ਕਿਹਾ ਕਿ ਉਕਤ ਪਰਿਵਾਰ ਵਲੋਂ ਇਸ ਅੋਖੀ ਘੜੀ ਦੌਰਾਨ ਗਰੀਬਾਂ ਤੱਕ ਰਾਸ਼ਨ ਪਹੁੰਚਾਉਣਾ ਇਕ ਸਲਾਘਾਯੋਗ ਕਦਮ ਹੈ ਉਨ੍ਹਾਂ ਇਲਾਕੇ ਦੇ ਬਾਕੀ ਐਨ.ਆਰ.ਆਈਜ਼ ਅਤੇ ਸਮਾਜ ਸੇਵੀ ਜਥੇਬੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਅੰਦਰ ਲੋਕਾਂ ਦਾ ਸਾਥ ਦੇਣ ਤਾ ਜੋ ਹਰ ਗਰੀਬ ਤੋ ਲੋੜਵੰਦ ਪਰਿਵਾਰ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ। ਇਸ ਮੌਕੇ ਜੋਗਿੰਦਰ ਕਾਲਾ, ਕੁਲਵਿੰਦਰ ਕੁਮਾਰ ਨਿੱਕੀ, ਦਿਹਾਤੀ ਮਜਦੂਰ ਸਭਾ ਦੇ ਆਗੂ ਕਾਮਰੇਡ ਦੇਵ ਆਦਿ ਹਾਜ਼ਰ ਸਨ।

super visa