ਐਫ.ਸੀ.ਆਈ.ਵਲੋਂ ਪੰਜਾਬ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅੰਨ ਯੋਜਨਾ ਤਹਿਤ ਅਗਾਊਂ 2.12 ਲੱਖ ਮੀਟਰਿਕ ਟਨ ਕਣਕ ਜਾਰੀ
ਜਲੰਧਰ, 9 ਮਈ (ਸੰਦੀਪ) – ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਨ ਅੰਨ ਯੋਜਨਾ ਤਹਿਤ ਲਾਭ ਪਹੁੰਚਾਉਣ ਲਈ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ.ਸੀ.ਆਈ.) ਵਲੋਂ ਪੰਜਾਬ ਨੂੰ ਅਪ੍ਰੈਲ ਤੋਂ ਜੂਨ 2020 ਤੱਕ ਲਈ ਅਗਾਊਂ 2.12 ਲੱਖ ਮੀਟਰਿਕ ਟਨ ਕਣਕ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਵੀਜ਼ਨਲ ਮੇਨੈਜਰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਸ੍ਰੀ ਟੀ.ਆਰ. ਸੇਠੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਸਰਕਾਰ ਵਲੋਂ ਯੋਗ ਲਾਭਪਾਤਰੀਆਂ ਨੂੰ 5 ਕਿਲੋ ਕਣਕ ਪ੍ਰਤੀ ਮਹੀਨਾ ਅਤੇ 1 ਕਿਲੋ ਦਾਲ ਪ੍ਰਤੀ ਮਹੀਨਾ ਤਿੰਨ ਮਹੀਨਿਆਂ ਲਈ ਦੇਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ 15 ਕਿਲੋ ਮੁਫ਼ਤ ਕਣਕ ਪ੍ਰਤੀ ਪਰਿਵਾਰਿਕ ਮੈਂਬਰ ਅਤੇ 3 ਕਿਲੋ ਦਾਲ ਪੂਰੇ ਪਰਿਵਾਰ (ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਤੋਂ ਬਿਨਾਂ) ਯੋਗ ਲਾਭਪਾਤਰੀਆਂ ਨੂੰ ਸਬੰਧਿਤ ਸੂਬੇ ਦੀਆਂ ਸਰਕਾਰਾਂ ਵਲੋਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸ੍ਰੀ ਸੇਠੀ ਨੇ ਕਿਹਾ ਕਿ ਐਮਰਜੈਂਸੀ ਹਲਾਤਾਂ ਨੂੰ ਦੇਖਦੇ ਹੋਏ ਐਫ.ਸੀ.ਆਈ. ਵਲੋਂ ਪੰਜਾਬ ਨੂੰ 2.12 ਲੱਖ ਮੀਟਰਿਕ ਟਨ ਕਣਕ ਅਗਾਊਂ ਮਹੀਨਾ ਅਪ੍ਰੈਲ ਤੇ ਜੂਨ 2020 ਲਈ ਜਾਰੀ ਕੀਤੀ ਗਈ ਹੈ।
ਡਵੀਜ਼ਨਲ ਮੇਨੈਜਰ ਨੇ ਕਿਹਾ ਕਿ ਚੇਅਰਮੈਨ ਅਤੇ ਮੇਨੈਜਿੰਗ ਡਾਇਰੈਕਟਰ ਐਫ.ਸੀ.ਆਈ. ਸ੍ਰੀ ਡੀ.ਵੀ.ਪ੍ਰਸ਼ਾਦ ਦੀਆਂ ਹਦਾਇਤਾਂ ’ਤੇ ਜਨਰਲ ਮੇਨੈਜਰ (ਰੀਜ਼ਨ ਪੰਜਾਬ) ਸ੍ਰੀ ਅਰਸ਼ਦੀਪ ਸਿੰਘ ਥਿੰਦ ਰਿਜ਼ਨਲ ਦਫ਼ਤਰ ਐਫ.ਸੀ.ਆਈ. ਵਲੋਂ ਪਹਿਲਾਂ ਹੀ ਪੰਜਾਬ ਦੇ ਹਿੱਸੇ ਲਈ 2.12 ਲੱਖ ਮੀਟਰਿਕ ਟਨ ਕਣਕ ਜਿਸ ਦੀ ਕੀਮਤ 594.09 ਕਰੋੜ ਰੁਪਏ ਬਣਦੀ ਹੈ ਸਬੰਧੀ ਰਲੀਜ਼ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਲਈ 4127.085 ਮੀਟਰਿਕ ਟਨ ਕਣਕ ਜਿਸ ਦੀ ਕੀਮਤ 11.56 ਕਰੋੜ ਰੁਪਏ ਬਣਦੀ ਹੈ ਜਾਰੀ ਕੀਤੇ ਗਏ ਹਨ। ਸ੍ਰੀ ਸੇਠੀ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਸਟਾਕ ਦੀ ਚੁਕਾਈ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਇਹ ਸਟਾਕ ਐਫ.ਸੀ.ਆਈ. ਵਲੋਂ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਨੂੰ ਸਾਰੀ ਕਣਕ ਜਾਰੀ ਕਰਨ ’ਤੇ ਆਉਣ ਵਾਲਾ ਕਰੀਬ 605.65 ਕਰੋੜ ਰੁਪਏ ਦਾ ਖ਼ਰਚਾ ਭਾਰਤ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ
.jpg)



.jpg)




.jpg)
.jpeg)

.jpeg)

.jpeg)
