ਐਸ.ਐਚ.ਓ ਕਰਤਾਰਪੁਰ ਪੁਸ਼ਪ ਬਾਲੀ ਲਾਈਨ ਹਾਜ਼ਰ
ਜਲੰਧਰ, 28 ਮਾਰਚ (ਨਿਊਜ85ਪੰਜਾਬ) – ਐਸ.ਐਚ.ਓ ਕਰਤਾਰਪੁਰ ਪੁਸ਼ਪ ਬਾਲੀ ਨੂੰ ਵਿਭਾਗ ਵਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਕਿਉ ਕਿ ਉਨ੍ਹਾਂ ਦੀ ਇਕ ਵੀਡੀਓ ਸੋਸਲ ਮੀਡੀਆ ਤੇ ਵਾਈਰਲ ਹੋ ਰਹੀ ਸੀ ਜਿਸ ਵਿਚ ਬਾਲੀ ਦੇ ਸਾਹਮਣੇ ਇਕ ਪੁਲਿਸ ਮੁਲਾਜਮ ਇਕ ਵਿਅਕਤੀ ਦੀ ਬੁਰੀ ਤਰ੍ਹਾ ਨਾਲ ਮਾਰ ਕੁੱਟ ਕਰ ਰਿਹਾ ਸੀ। ਜਦ ਇਹ ਵੀਡੀਓ ਮੁੱਖ ਮੰਤਰੀ ਪੰਜਾਬ ਤੱਕ ਪੁੱਜੀ ਤਾ ਉਨ੍ਹਾਂ ਇਸ ਤੇ ਇੰਤਰਾਜ਼ ਜਾਹਰ ਕਰਦਿਆ ਕਿਹਾ ਕਿ ਲੋਕਾਂ ਨੂੰ ਸਮਝਾਉਣ ਦੀ ਬਜਾਏ ਕੁੱਟਣਾ ਗਲਤ ਹੈ। ਜਿਸ ਤੋਂ ਬਾਅਦ ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਦੇ ਆਦੇਸ਼ਾਂ ਤੇਪੁਸ਼ਪ ਬਾਲੀ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇੱਥੇ ਵਿਸ਼ੇਸ਼ ਤੋਰ ਤੇ ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੂਰਾ ਦੇਸ਼ ਲਾਕ ਡਾਊਨ ਹੈ ਪਰ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨ੍ਹਾਂ ਤੋਂ ਅਜਿਹੀਆਂ ਵੀਡੀਉ ਸਾਹਮਣੇ ਆ ਰਹੀਆਂ ਸਨ ਜਿਨ੍ਹਾਂ ਵਿਚ ਕਈ ਪੁਲਿਸ ਮੁਲਾਜ਼ਮ ਘਰ ਤੋਂ ਦਵਾਈ ਲੈਣ ਨਿਕਲੇ, ਬਿਮਾਰ ਲੋਕਾਂ ਅਤੇ ਆਮ ਜਨਤਾ ਤੇ ਬੇਹਦ ਤਸ਼ਦੱਦ ਕਰ ਰਹੀ ਸੀ। ਪੁਲਿਸ ਵਲੋਂ ਮਨੁੱਖੀ ਅਧਿਕਾਰਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਲੋਕਾਂ ਨੂੰ ਬੇਰਹਮੀ ਨਾਲ ਕੁੱਟਦੇ ਹੋਏ, ਨੱਕ ਨਾਲ ਲਕੀਰਾਂ ਕੱਢਵਾਈਆਂ, ਮੁਰਗੇ ਬਣਾਇਆਂ, ਉਨ੍ਹਾਂ ਦੇ ਹੱਥਾਂ ’ਚ ਪੋਸਟਰ ਫੜਾ ਉਨ੍ਹਾਂ ਨੂੰ ਸਮਾਜ ਦਾ ਦੁਸਮਣ ਬੱਚਿਆਂ ਦਾ ਦੁਸਮਣ ਤੱਕ ਕਰਾਰ ਦੇ ਦਿੱਤਾ ਜਦ ਕਿ ਇਨ੍ਹਾਂ ਵਿੱਚੋ ਕਈ ਆਪਣੀਆਂ ਦੀ ਦਵਾਈ ਲੈਣ ਆਏ ਸਨ ਜਾ ਕਿਸੇ ਹੋਰ ਪਰਿਵਾਰਕ ਮਸ਼ਲੇ ਕਾਰਨ ਪਰ ਪੁਲਿਸ ਵਲੋਂ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਬਜਾਏ ਬੇਰਹਮੀ ਨਾਲ ਕੁੱਟਦੇ ਹੋਇਆ ਦੀਆਂ ਜਾ ਅਮਾਨਵੀ ਵਤੀਰਾਂ ਕਰਦਿਆਂ ਦੀਆਂ ਵੀਡੀਉ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਈਰਲ ਕੀਤੀਆਂ ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਰਵੱਈਏ ਦਾ ਸਖਤ ਵਿਰੋਧ ਕਰਦਿਆਂ ਅਜਿਹੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਿਸ ਤੋਂ ਬਾਅਦ ਅਜਿਹੇ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਆਰੰਭ ਹੋ ਗਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹੇ ਬਾਕੀ ਪੁਲਿਸ ਅਧਿਕਾਰੀਆਂ ਦੀਆਂ ਸ਼ੋਸ਼ਲ ਮੀਡੀਆਂ ਤੇ ਚੱਲ ਰਹੀਆਂ ਵੀਡੀਉ ਨੂੰ ਵੇਖਦੇ ਹੋਏ ਆਉਣ ਵਾਲੇ ਦਿਨ੍ਹਾਂ ਅੰਦਰ ਹੋਰ ਮੁਲਾਜ਼ਮਾਂ ਤੇ ਕਾਰਵਾਈ ਵੀ ਹੋ ਸਕਦੀ ਹੈ।
.jpg)



.jpg)




.jpg)
.jpeg)

.jpeg)

.jpeg)
