ਐਸ.ਪੀ.ਡੀ ਬਾਹੀਆ ਅਤੇ ਡੀ.ਐਸ.ਪੀ.ਫਿਲੌਰ ਅੱਤਰੀ ਵਲੋਂ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਰਾਸ਼ਨ

ਐਸ.ਪੀ.ਡੀ ਬਾਹੀਆ ਅਤੇ ਡੀ.ਐਸ.ਪੀ.ਫਿਲੌਰ ਅੱਤਰੀ ਵਲੋਂ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਰਾਸ਼ਨ

ਫਿਲੌਰ, 26 ਮਾਰਚ (ਨਿਊਜ85ਪੰਜਾਬ) – ਕੋਰੋਨਾ ਵਾਇਰਸ ਕਾਰਨ ਪੂਰਾ ਦੇਸ਼ 14 ਅਪ੍ਰੈਲ ਤੱਕ ਲਾਕ ਡਾਊਨ ਹੈ ਅਤੇ ਅਜਿਹੇ ਹਾਲਾਤਾਂ ਅੰਦਰ ਇਲਾਕੇ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਿੱਥੇ ਐਸ.ਪੀ.ਡੀ ਸਰਬਜੀਤ ਬਾਹੀਆ ਅਤੇ ਡੀ.ਐਸ.ਪੀ. ਫਿਲੌਰ ਦਵਿੰਦਰ ਅੱਤਰੀ ਵਲੋਂ ਫਿਲੌਰ ਇਲਾਕੇ ਅੰਦਰ ਲੋਕਾਂ ਦੇ ਸਹਿਯੋਗ ਨਾਲ ਲਾਕ ਡਾਊਨ ਨੂੰ ਸਫਲ ਬਣਾਇਆ ਜਾ ਰਿਹਾ ਹੈ ਉੱਥੇ ਹੀ ਇਲਾਕੇ ਦੇ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਵੀ ਪਹੰੁਚਾਇਆ ਜਾ ਰਿਹਾ ਹੈ ਤਾ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਐਸ.ਪੀ.ਡੀ ਸਰਬਜੀਤ ਬਾਹੀਆ ਅਤੇ ਡੀ.ਐਸ.ਪੀ.ਫਿਲੌਰ ਦਵਿੰਦਰ ਅੱਤਰੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਫਿਲੌਰ ਪੁਲਿਸ ਦਿਨ ਰਾਤ ਹਾਜ਼ਰ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਅੰਦਰ ਰਹਿ ਕੇ ਕੋਰੋਨਾ ਖਿਲਾਫ਼ ਲੜੀ ਜਾ ਰਹੀ ਇਸ ਜੰਗ ਵਿਚ ਦੇਸ਼ ਦਾ ਸਾਥ ਦੇਣ।
 

super visa