ਕਮਿਸ਼ਨਰੇਟ ਪੁਲਿਸ ਵਲੋਂ ਕਰਫ਼ਿਊ ਦੌਰਾਨ ਏ.ਐਸ.ਆਈ. 'ਤੇ ਕਾਰ ਚੜਾਉਣ ਵਾਲੇ ਨੌਜਵਾਨ ਅਤੇ ਉਸਦੇ ਪਿਤਾ ਖਿਲਾਫ਼ ਕੇਸ ਦਰਜ
ਜਲੰਧਰ, 3 ਮਈ (ਸੰਦੀਪ) - ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸ਼ਨੀਵਾਰ ਦੀ ਸਵੇਰੇ ਨੂੰ ਇਕ ਨੌਜਵਾਨ ਅਤੇ ਉਸ ਦੇ ਪਿਤਾ ਦੇ ਖਿਲਾਫ ਕਰਫ਼ਿਊ ਦੌਰਾਨ ਨਾਕੇ 'ਤੇ ਰੋਕਣ ਦੀ ਕੋਸ਼ਿਸ ਕਰਦਿਆਂ ਸਹਾਇਕ ਸਬ ਇੰਸਪੈਕਟਰ 'ਤੇ ਕਾਰ ਚੜਾਉਣ ਕਰਕੇ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਅਨਮੋਲ ਮਹਿਮੀ ਵਜੋਂ ਹੋਈ ਹੈ ਜੋ ਕਿ ਅਰਟੀਗਾ ਕਾਰ ਨੰਬਰ ਪੀ.ਬੀ.08-ਸੀ.ਐਸ.-6567 ਚਲਾ ਰਿਹਾ ਸੀ। ਉਨਾਂ ਦੱਸਿਆ ਕਿ ਜਦੋਂ ਉਸ ਨੂੰ ਮਿਲਕ ਬਾਰ ਚੌਕ ਨੇੜੇ ਪੁਲਿਸ ਪਾਰਟੀ ਵਲੋਂ ਰੋਕਿਆ ਗਿਆ ਤਾਂ ਉਸ ਨੇ ਰੁਕਣ ਦੀ ਬਜਾਏ ਕਾਰ ਭਜਾ ਲਈ ਅਤੇ ਨਾਕਾ ਤੋੜਿਆ । ਸ੍ਰੀ ਭੁੱਲਰ ਨੇ ਦੱਸਿਆ ਕਿ ਤੇਜ਼ ਗਤੀ ਵਾਲੀ ਕਾਰ ਡਿਊਟੀ 'ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਸ੍ਰੀ ਮੁਲਖ ਰਾਜ ਦੇ ਉਪਰ ਲਗਭਗ ਚੜ੍ਹ ਗਈ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਵਲੋਂ ਕਿਸੇ ਤਰਾਂ ਕਾਰ ਦੇ ਬੋਨਟ 'ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ। ਉਨਾਂ ਦੱਸਿਆ ਕਿ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਪੁਲਿਸ ਪਾਰਟੀ ਅਤੇ ਆਮ ਲੋਕਾਂ ਵਲੋਂ ਪਿੱਛਾ ਕਰਕੇ ਕਾਬੂ ਕੀਤਾ ਗਿਆ। ਉਨਾਂ ਕਿਹਾ ਕਿ ਦੋਸ਼ੀ ਦੀ ਉਮਰ 20 ਸਾਲ ਹੈ ਅਤੇ ਉਹ ਸਥਾਨਕ ਕਾਲਜ ਦਾ ਵਿਦਿਆਰਥੀ ਹੈ ਤੇ ਉਸ ਦਾ ਪਿਤਾ ਬਿਜਲੀ ਦੇ ਸਮਾਨ ਵਾਲੀ ਦੁਕਾਨ ਦਾ ਮਾਲਕ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਫ.ਆਈ.ਆਰ.ਨੰਬਰ 101 ਮਿਤੀ 02.05.2020 ਧਾਰਾ 307/353/186/188/34 ਆਈ.ਪੀ.ਸੀ. ਅਤੇ 3(2) ਐਪੀਡੇਮਿਕ ਡਸੀਜ਼ ਐਕਟ ਅਤੇ 51 ਡੀਜਾਸਟਰ ਮੇਨੈਜਮੈਂਟ ਐਕਟ ਤਹਿਤ ਪੁਲਿਸ ਡਵੀਜ਼ਨ ਨੰਬਰ 6 ਵਿੱਚ ਅਨਮੋਲ ਮਹਿਮੀ (ਡਰਾਇਵਰ) ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ (ਮਾਲਕ) ਦੋਵੇਂ ਵਾਸੀ ਨਕੋਦਰ ਰੋਡ ਜਲੰਧਰ ਦੇ ਖਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਰਫ਼ਿਊ ਡਿਊਟੀ 'ਤੇ ਤਾਇਨਾਤ ਪੁਲਿਸ ਅਫ਼ਸਰਾਂ ਖਿਲਾਫ਼ ਅਜਿਹੀ ਕਿਸੇ ਵੀ ਕਾਰਵਾਈ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਤਰਾਂ ਦੇ ਘਿਨਾਉਣੇ ਜ਼ੁਰਮ ਵਿੱਚ ਲਿਪਤ ਕਿਸੇ ਵੀ ਵਿਅਕਤੀ ਦੇ ਖਿਲਾਫ਼ ਸ਼ਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
.jpg)








.jpg)
.jpeg)

.jpeg)

.jpeg)
