ਕਮਿਸ਼ਨਰੇਟ ਪੁਲਿਸ ਵਲੋਂ ਚਾਰ ਮਾਸਕ ਨਾ ਪਹਿਣਨ ਸਮੇਤ 12 ਐਫ.ਆਈ.ਆਰ.ਦਰਜ਼
ਜਲੰਧਰ 12 ਮਈ (ਸੰਦੀਪ) – ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਚਾਰ ਮਾਸਕ ਨਾਲ ਪਹਿਨਣ ਸਮੇਤ 12 ਐਫ.ਆਈ.ਆਰ ਦਰਜ ਕਰਕੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਨ ’ਤੇ 12 ਐਫ.ਆਈ.ਆਰ ਦਰਜ਼ ਕਰਕੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨਾਂ ਵਿੱਚ ਚਾਰ ਮਾਸਕ ਨਾ ਪਹਿਨਣ ਵਾਲੇ ਵੀ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਅੱਜ ਕਮਿਸ਼ਨਰੇਟ ਪੁਲਿਸ ਵਲੋਂ 340 ਚਲਾਨ ਕਰਕੇ 26 ਵਾਹਨਾਂ ਨੂੰ ਜਬਤ ਕੀਤਾ ਗਿਆ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਜਦੋਂ ਤੋਂ ਕਰਫ਼ਿਊ ਲਗਾਇਆ ਗਿਆ ਹੈ ਹੁਣ ਤੱਕ 732 ਐਫ.ਆਈ.ਆਰ. ਜਿਨਾਂ ਵਿੱਚ 226 ਮਾਸਕ ਨਾ ਪਹਿਨਣ ਵਾਲੀਆਂ ਐਫ.ਆਈ.ਆਰ ਸ਼ਾਮਿਲ ਹਨ ਦਰਜ ਕਰਕੇ 905 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਟਾਕਰੇ ਲਈ ਲਗਾਏ ਗਏ ਕਰਫ਼ਿਊ ਦੌਰਾਨ ਹੁਣ ਤੱਕ ਕੁੱਲ 16595 ਚਲਾਨ ਕਰਕੇ 1408 ਵਾਹਨ ਜਬਤ ਕੀਤੇ ਗਏ ਹਨ।
.jpg)



.jpg)




.jpg)
.jpeg)

.jpeg)

.jpeg)
