ਕਰਫਿਊ ਦੌਰਾਨ ਸੂਬੇ ਦੇ ਲੋਕਾਂ ਤੇ ਪੰਜਾਬ ਪੁਲਿਸ ਦਾ ਅਣ ਮਨੁੱਖੀ ਤਸੱਦਦ ਕਿੱਥੋ ਤੱਕ ਜਾਇਜ, ਬਿਮਾਰ ਵਿਅਕਤੀਆਂ ਨੂੰ ਵੀ ਕੁੱਟ ਕੁੱਟ ਕਢਵਾਈਆਂ ਜਾ ਰਹੀਆਂ ਨੇ ਨੱਕ ਨਾਲ ਲਕੀਰਾਂ
ਫਿਲੌਰ, 26 ਮਾਰਚ (ਨਿਊਜ85ਪੰਜਾਬ) – ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਪੂਰਾ ਦੇਸ਼ ਲਾਕ ਡਾਊਨ ਹੈ ਬਿਨ੍ਹਾ ਕਿਸੇ ਬੇਹਦ ਜਰੂਰੀ ਕੰਮ ਦੇ ਸੜਕਾਂ ਤੇ ਨਿਕਲਣ ਵਾਲਿਆਂ ਤੇ ਸਖਤੀ ਕਰਨਾ ਪ੍ਰਸਾਸ਼ਨ ਦਾ ਅਧਿਕਾਰ ਹੈ। ਪਰ ਬੀਤੇ ਕੁਝ ਦਿਨ੍ਹਾਂ ਤੋਂ ਸ਼ੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੀਆਂ ਅਨੇਕਾਂ ਅਜਿਹੀਆਂ ਵੀਡੀਉ ਵਾਈਰਲ ਹੋ ਰਹੀਆਂ ਹਨ ਜੋ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇੱਥੇ ਅਸੀ ਕੁਝ ਵੀਡੀਉ ਦਾ ਜਿਕਰ ਪਾਠਕਾਂ ਨਾਲ ਕਰਨਾ ਚਾਹਾਗੇ ਇਕ ਵੀਡਿਓ ਜਿਸ ਵਿਚ ਦੋ ਸਰਦਾਰ ਨੌਜਵਾਨ ਮੋਟਰਸਾਈਲ ਤੇ ਸਵਾਰ ਸਨ ਜਿਨ੍ਹਾਂ ਵਿੱਚੋ ਇਕ ਦੇ ਪੈਰ ਤੇ ਸੱਟ ਲੱਗੀ ਹੋਣ ਕਾਰਨ ਉਹ ਇਲਾਜ ਕਰਵਾ ਕੇ ਆ ਰਹੇ ਸਨ ਪਰ ਕੁਝ ਪੁਲਿਸ ਮੁਲਾਜ਼ਮਾਂ ਵਲੋਂ ਉਕਤ ਨੌਜਵਾਨ ਨੂੰ ਰੋਕਦੇ ਹੋਏ ਬੁਰੀ ਤਰ੍ਹਾ ਮਾਰ ਕੁੱਟ ਕਰਦੇ ਹੋਏ ਨੱਕ ਨਾਲ ਲਕੀਰਾਂ ਕਢਵਾਇਆ ਗਈਆ ਜਦ ਕਿ ਉਹ ਰੋਦਾ ਹੋਇਆ ਬਾਰ ਬਾਰ ਕਹਿ ਰਿਹਾ ਸੀ ਕਿ ਉਹ ਇਲਾਜ਼ ਕਰਵਾ ਕੇ ਆ ਰਹੇ ਹਨ, ਅੰਮਿ੍ਰਤਸਰ ਵਿਖੇ 8 ਮਹੀਨੇ ਦੀ ਗਰਭਵਤੀ ਮਹਿਲਾ ਦੀ ਦਵਾਈ ਲੈਣ ਲਈ ਘਰ ਤੋਂ ਨਿਕਲੇ ਉਸ ਦੇ ਪਤੀ ਦੀ ਪਲਿਸ ਵਲੋਂ ਬੇਰਹਮੀ ਨਾਲ ਕੁੱਟਮਾਰ ਕੀਤੀ ਗਈ ਜਦ ਕਿ ਉਹ ਦੱਸ ਰਿਹਾ ਸੀ ਕਿ ਉਹ ਆਪਣੀ ਪਤਨੀ ਦੀ ਦਵਾਈ ਲੈਣ ਲਈ ਜਾ ਰਿਹਾ ਹੈ ਉਕਤ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਅੰਦਰ ਕੈਦ ਹੈ। ਅਜਿਹੀਆਂ ਸੈਕੜੇ ਵੀਡੀਉ ਸ਼ੋਸ਼ਲ ਮੀਡੀਆਂ ਤੇ ਰੋਜ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਸੂਬੇ ਦੇ ਕਈ ਲੋਕ ਮਨੋਰੰਜਨ ਦਾ ਸਾਧਨ ਸਮਝ ਕੇ ਸਹੀ ਠਹਿਰਾ ਰਹੇ ਹਨ ਪਰ ਇਸ ਅਣ ਮਨੁੱਖੀ ਤਸੱਦਦ ਨੂੰ ਵੇਖ ਕੇ ਸੂਬੇ ਦੇ ਬਹੁਗਿਣਤੀ ਲੋਕ ਹੁਣ ਸੋਸਲ ਮੀਡੀਆਂ ਰਾਹੀ ਹੀ ਪੰਜਾਬ ਪੁਲਿਸ ਦੇ ਇਸ ਰਵੱਈਏ ਤੇ ਸਵਾਲ ਚੁੱਕਣ ਲੱਗੇ ਹਨ।
ਪੁਲਿਸ ਦੇ ਰਵੱਈਏ ਸੰਬੰਧੀ ਬਹੁਜਨ ਸਮਾਜ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਇਸ ਅੋਖੀ ਘੜੀ ਅੰਦਰ ਜਿੱਥੇ ਪੰਜਾਬ ਪੁਲਿਸ ਮਾਨਵਤਾਂ ਦੀ ਸੇਵਾ ਕਰ ਰਹੀ ਹੈ ਉਸ ਤੋਂ ਕਿਤੇ ਜਿਆਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕਰ ਰਹੀ ਹੈ ਜਿਸ ਦੀਆਂ ਵੀਡੀਉ ਸਾਹਮਣੇ ਹਨ। ਕੋਟਲੀ ਨੇ ਕਿਹਾ ਕਿ ਇਸ ਆਫ਼ਤ ਦੀ ਘੜੀ ਅੰਦਰ ਲੋਕਾਂ ਨੂੰ ਘਰਾਂ ਅੰਦਰ ਰਹਿ ਕੇ ਪ੍ਰਸ਼ਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪਰ ਰਾਸ਼ਨ ਲੈਣ ਜਾ ਬਿਮਾਰ ਵਿਅਕਤੀ ਦੀ ਦਵਾਈ ਲੈਣ ਲਈ ਘਰ ਤੋਂ ਬਾਹਰ ਨਿਕਲੇ ਲੋਕਾਂ ਤੇ ਪੁਲਿਸ ਵਲੋਂ ਅਣਮਨੁੱਖੀ ਤਸ਼ਦੱਦ ਕਰਦੇ ਹੋਏ ਉਨ੍ਹਾਂ ਨੂੰ ਜਲੀਲ ਕਰਨਾ ਮਨੁੱਖੀ ਅਧਿਕਾਰ ਕਮਿਸ਼ਨ ਦੀ ਉਲੰਘਣਾ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੁਲਿਸ ਪੂਰੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ ਨਾ ਕਿ ਅਣਮਨੁੱਖੀ ਤਸ਼ਦੱਦ।
ਇਸ ਸੰਬੰਧੀ ਐਡਵੋਕੇਟ ਕਿਰਪਾਲ ਸਿਘ ਪਾਲੀ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਲੋਕਾਂ ਤੇ ਕੀਤਾ ਜਾ ਰਿਹਾ ਅਣ ਮਨੁੱਖੀ ਤਸ਼ੱਦਦ ਬੇਹਦ ਨਿੰਦਣਯੋਗ ਹੈ ਲਾਕ ਡਾਊਨ ਦੌਰਾਨ ਬਿਨ੍ਹਾ ਕਿਸੇ ਜਰੂਰੀ ਕੰਮ ਦੇ ਬਾਹਰ ਘੁੰਮ ਰਹੇ ਲੋਕਾਂ ਨੂੰ ਪੁਲਿਸ ਫੜ ਕੇ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਪਰ ਲੋਕਾਂ ਨੂੰ ਮੁਰਗੇ ਬਣਾਉਣਾ, ਨੱਕ ਨਾਲ ਲਕੀਰਾਂ ਕਢਵਾਉਣੀਆਂ ਅਤੇ ਹੋਰ ਤਸ਼ਦੱਦ ਕਰਨਾ ਸਰਾਸਰ ਗਲਤ ਹੈ ਜੋ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ।
ਪੰਜਾਬ ਪੁਲਿਸ ਦੇ ਇਸ ਰਵੱਈਏ ਬਾਰੇ ਬਸਪਾ ਦੇ ਜਿਲ੍ਹਾ ਪ੍ਰਧਾਨ ਅੰਮਿ੍ਰਤਪਾਲ ਭੌਸਲੇ ਦਾ ਕਹਿਣਾ ਹੈ ਕਿ ਇਸ ਆਫ਼ਤ ਦੀ ਘੜੀ ਅੰਦਰ ਪੰਜਾਬ ਪੁਲਿਸ ਵਲੋਂ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਸਮੇਤ ਅਨੇਕਾਂ ਚੰਗੇ ਕੰਮ ਵੀ ਕੀਤੇ ਜਾ ਰਹੇ ਹਨ ਪਰ ਬੰਦ ਦੌਰਾਨ ਜੋ ਲੋਕਾਂ ਤੇ ਅਣ ਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ ਉਹ ਨਿੰਦਣਯੋਗ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਅਨੇਕਾਂ ਅਜਿਹੀਆਂ ਵੀਡੀਉ ਵਾਈਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਪੁਲਿਸ ਵਲੋਂ ਬਿਮਾਰ ਵਿਅਕਤੀਆਂ ਤੇ ਵੀ ਅਸਹਿ ਤਸ਼ਦੱਦ ਕਰਦੇ ਹੋਏ ਉਨ੍ਹਾਂ ਜਲੀਲ ਕੀਤਾ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
.jpg)







.jpg)
.jpeg)

.jpeg)

.jpeg)
