ਕਰਫ਼ਿਊ ਡਿਊਟੀ ’ਤੇ ਤਾਇਨਾਤ 1600 ਪੁਲਿਸ ਕਰਮੀਆਂ ਨੂੰ ਮਿਲਣਗੇ ਨਵੇਂ ਬੂਟ
ਜਲੰਧਰ 21 ਅਪ੍ਰੈਲ (ਸੰਦੀਪ) - ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਡਿਊਟੀ ’ਤੇ ਤਾਇਨਾਤ 1600 ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਇਕ ਹੋਰ ਪਹਿਲ ਕਦਮੀ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਵੇਂ ਬੂਟ ਦੇਣ ਦਾ ਐਲਾਨ ਕੀਤਾ ਗਿਆ।
ਪੁਲਿਸ ਕਮਿਸ਼ਨਰ ਵਲੋਂ ਸ਼ਹਿਰ ਵਿੱਚ ਸਮੁੱਚੀ ਸਥਿਤੀ ਦਾ ਜਾਇਜ਼ਾ ਲੈਣ ਲਈ ਫਲੈਗ ਮਾਰਚ ਦੌਰਾਨ ਪੁਲਿਸ ਕਰਮੀਆਂ ਦੀ ਭਲਾਈ ਲਈ ਸੁਝਾਅ ਲਏ ਗਏ। ਪੁਲਿਸ ਕਰਮੀਆਂ ਵਲੋਂ ਪੁਲਿਸ ਕਮਿਸ਼ਨਰ ਦਾ ਕਰਫ਼ਿਊ ਡਿਊਟੀ ਦੌਰਾਨ ਨਵੀਆਂ ਵਰਦੀਆਂ ਦੇਣ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਕਰਮੀਆਂ ਨੂੰ ਬੂਟਾਂ ਦੀ ਜਰੂਰਤ ਹੈ ਜੇਕਰ ਇਹ ਜਲਦੀ ਮਿਲ ਜਾਣ ਤਾਂ ਇਹ ਉਨਾਂ ਦੀ ਬਹੁਤ ਵੱਡੀ ਮਦਦ ਹੋਵੇਗੀ।
ਪੁਲਿਸ ਕਰਮੀਆਂ ਦੀ ਬੂਟਾਂ ਸਬੰਧੀ ਮੰਗ ਨੂੰ ਤੁਰੰਤ ਪ੍ਰਵਾਨ ਕਰਦਿਆਂ ਪੁਲਿਸ ਕਮਿਸ਼ਨਰ ਨੇ ਐਲਾਨ ਕੀਤਾ ਕਿ ਜਲਦ ਹੀ ਪੁਲਿਸ ਕਰਮੀਆਂ ਨੂੰ ਨਵੇਂ ਬੂਟ ਮਿਲਣਗੇ। ਉਨ੍ਹਾਂ ਤੁਰੰਤ ਬੂਟ ਬਣਾਉਣ ਵਾਲੇ ਉਦਯੋਗ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਦੇ ਸਾਈਜ਼ ਲੈਣ ਲਈ ਕਿਹਾ। ਸ੍ਰੀ ਭੁੱਲਰ ਨੇ ਕਿਹਾ ਕ ਐਨ.ਜੀ.ਓ.ਰੈਂਕ ਦੇ ਅਧਿਕਾਰੀਆ ਨੁੂੰ ਭੂਰੇ ਅਤੇ ਜਿਨਾਂ ਦੇ ਓ.ਆਰ.ਰੈਂਕ ਹਨ ਨੂੰ ਕਾਲੇ ਬੂਟ ਦਿੱਤੇ ਜਾਣਗੇ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਦਾ ਮਨੋਬਲ ਬਹੁਤ ਉਚਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਟਾਕਰੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਸ ਔਖੀ ਘੜੀ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।
ਪੁਲਿਸ ਕਮਿਸ਼ਨਰ ਵਲੋਂ ਗੁਰੂ ਨਾਨਕ ਮਿਸ਼ਨ ਚੌਕ, ਸਕਾਈਲਾਰਕ ਚੌਕ, ਨਾਮਦੇਵ ਚੌਕ, ਪ੍ਰੈਸ ਕਲੱਬ ਚੌਕ, ਸ਼ਾਸ਼ਤਰੀ ਮਾਰਕਿਟ ਚੌਕ, ਬੀ.ਐਮ.ਸੀ.ਚੌਕ, ਸ੍ਰੀ ਰਾਮ ਚੌਕ, ਭਗਵਾਨ ਵਾਲਮਿਕੀ (ਜੋਤੀ ਚੌਕ), ਡੀ.ਬੀ.ਆਰ.ਅੰਬੇਕਦਰ ਚੌਕ, Çਲੰਕ ਰੋਡ, ਭਾਰਗੋ ਕੈਂਪ, ਸ੍ਰੀ ਗੁਰੂ ਰਵਿਦਾਸ ਚੌਕ, ਮੈਨਬਰੋ ਚੌਕ, ਮਾਡਲ ਟਾਊਨ, ਗੀਤਾ ਮੰਦਿਰ, ਨਿਊ ਜਵਾਹਰ ਨਗਰ ਮਾਰਕਟ, ਏ.ਪੀ.ਜੇ ਸਕੂਲ ਅਤੇ ਬੀ.ਐਮ.ਸੀ ਚੌਕ ਤੋਂ ਇਲਾਵਾ ਹੋਰਨਾਂ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਡਿਊਟੀ ’ਤੇ ਤਾਇਨਾਤ 1600 ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਇਕ ਹੋਰ ਪਹਿਲ ਕਦਮੀ ਕਰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਵੇਂ ਬੂਟ ਦੇਣ ਦਾ ਐਲਾਨ ਕੀਤਾ ਗਿਆ।

.jpg)

.jpg)

.jpg)
.jpeg)

.jpeg)

.jpeg)