ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ’ਤੇ ਨੌ ਵਿਅਕਤੀ ਗ੍ਰਿਫ਼ਤਾਰ,

ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ’ਤੇ ਨੌ ਵਿਅਕਤੀ ਗ੍ਰਿਫ਼ਤਾਰ,

ਜਲੰਧਰ, 18 ਅਪ੍ਰੈਲ (ਸੰਦੀਪ) -  ਜ਼ਿਲ੍ਹੇ ਵਿੱਚ ਕਰਫ਼ਿਊ ਦੌਰਾਨ ਮਾਸਕ ਨਾ ਪਹਿਨਣ ਅਤੇ ਬਿਨਾਂ ਯੋਗ ਪਾਸ ਦੇ ਇੱਧਰ ਉੱਧਰ ਘੁੰਮ ਕੇ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ‘ਸਖ਼ਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ 9 ਵਿਅਕਤੀਆਂ ਨੂੰ ਐਫ.ਆਰ.ਆਈ.ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰਾਜ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇ ਨਜ਼ਰ ਜੇ ਕਿਸੇ ਐਮਰਜੰਸੀ ਹਲਾਤਾਂ ਵਿੱਚ ਬਾਹਰ ਜਾਣਾ ਪੈਂਦਾ ਹੈ ਤਾਂ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।
ਉਨ੍ਹਾ ਦੱਸਿਆ ਕਿ ਕਰਨ ਗਾਰਡਨ ਕਲੋਨੀ, ਦਿਵਾਂਸ਼ੂ ਤੇ ਮਾਨਸ ਮਾਡਲ ਹਾਊਸ, ਦਵਿੰਦਰ ਸਿੰਘ ਜੈੜਾਮ ਪਿੰਡ ਹੁਸ਼ਿਆਰਪੁਰ, ਸ਼ਿਵ ਨਿਊ ਦਸਮੇਸ਼ ਨਗਰ, ਹਰਲਖਬੀਰ ਸਿੰਘ ਮਿੱਠਾਪੁਰ, ਮਨਦੀਪ ਕੁਮਾਰ ਫੌਲੜੀਵਾਲ ਨੂੰ ਬਿਨਾਂ ਯੋਗ ਪਾਸ ਅਤੇ ਲੀਜੂ ਗਾਰਡਨ ਕਲੋਨੀ ਅਤੇ ਸ਼ਾਮ ਬਹਾਦੁਰ ਜਲੰਧਰ ਕੰਟੋਨਮੈਂਟ ਨੂੰ ਮਾਸਕ ਨਾ ਪਾਉਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸੇ ਤਹਿਤ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ’ਤੇ 243 ਚਲਾਨ ਕਰਨ ਤੋਂ ਇਲਾਵਾ 11 ਵਾਹਨਾਂ ਨੂੰ ਜਬਤ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼  ਅੱਜ ਤੱਕ 295 ਐਫ.ਆਰ.ਆਈਜ਼ ਦਰਜ ਕਰਕੇ 295 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਹੁਣ ਤੱਕ ਜਲੰਧਰ ਵਿੱਚ 6167 ਅਵਾਜਾਈ ਚਲਾਨ ਕਰਨ ਦੇ ਨਾਲ ਨਾਲ 480 ਵਾਹਨਾਂ ਨੂੰ ਜਬਤ ਕੀਤਾ ਗਿਆ ਹੈ। 

super visa