ਕੈਪਟਨ ਅਮਰਿੰਦਰ ਸਿੰਘ ਵਲੋਂ ਕਰਫਿਊ ਦੌਰਾਨ ਬੇਲੋੜਾ ਵਤੀਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਦੇ ਆਦੇਸ਼
ਜਲੰਧਰ, 26 ਮਾਰਚ (ਨਿਊਜ85ਪੰਜਾਬ) – ਕਰਫਿਊ ਦੌਰਾਨ ਪੰਜਾਬ ਅੰਦਰ ਅਨੇਕਾਂ ਪੁਲਿਸ ਮੁਲਾਜ਼ਾਂ ਵਲੋਂ ਆਮ ਨਾਗਰਿਕਾਂ ਤੇ ਅਣ ਮਨੁੱਖੀ ਤਸ਼ਦੱਦ ਕਰਦੇ ਹੋਏ ਲਗਾਤਾਰ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਈਰਲ ਕੀਤੀਆ ਗਈਆ ਜਿਸ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪੁਲਿਸ ਦੇ ਇਸ ਰਵੱਈਏ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਿਆ। ਪੁਲਿਸ ਦੇ ਇਸ ਬੇਲੋੜੇ ਰਵੱਈਏ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਵੱਡੀ ਕਾਰਵਾਈ ਕਰਦਿਆ ਡੀ.ਜੀ.ਪੀ ਪੰਜਾਬ ਨੂੰ ਆਦੇਸ਼ ਦਿੱਤੇ ਗਏ ਕਿ ਜੋ ਪੁਲਿਸ ਕਰਮਚਾਰੀ ਆਮ ਲੋਕਾਂ ਨਾਲ ਬੇਲੋੜਾ ਵਤੀਰਾ ਕਰ ਰਹੇ ਹਨ ਉਨ੍ਹਾਂ ਨੂੰ ਤੁਰੰਤ ਪੁਲਿਸ ਲਾਈਨ ਵਿਚ ਪੋਸਟ ਕੀਤਾ ਜਾਵੇ ਕਿਉ ਕਿ ਮਾੜਾ ਵਤੀਰਾਂ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਕਾਰਨ ਪੰਜਾਬ ਪੁਲਿਸ ਵਲੋਂ ਚੰਗੀ ਕਾਰਗੁਜਾਰੀ ਤੇ ਸ਼ਲਾਘਾਯੋਗ ਕੰਮ ਵੀ ਫਿੱਕੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਾਜ਼ੁਕ ਹਾਲਾਤਾਂ ਅੰਦਰ ਕੁਝ ਪੁਲਿਸ ਮੁਲਾਜਮਾਂ ਵਲੋਂ ਕੀਤੇ ਜਾ ਰਹੇ ਬੇਲੋੜੇ ਰਵੱਈਏ ਨੂੰ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।
.jpg)



.jpg)




.jpg)
.jpeg)

.jpeg)

.jpeg)
