ਕੈਪਟਨ ਸਰਕਾਰ ਵਲੋਂ ਛੇਵੀਂ ‘ਸ਼੍ਰਮਿਕ ਐਕਸਪੈ੍ਰਸ’ ਰੇਲ ਗੱਡੀ ਚਲਾਉਣ ਲਈ ਪ੍ਰਵਾਸੀਆਂ ਵਲੋਂ ਧੰਨਵਾਦ
ਜਲੰਧਰ, 7 ਮਈ (ਸੰਦੀਪ) – ਜਲੰਧਰ ਤੋਂ 1320 ਪ੍ਰਵਾਸੀਆਂ ਨੂੰ ਲੈ ਕੇ ਛੇਵੀਂ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ ਆਜਮਗੜ੍ਹ ਲਈ ਰਵਾਨਾ ਹੋਈ ਅਤੇ ਇਸ ਰੇਲ ਗੱਡੀ ’ਤੇ ਆਉਣ ਵਾਲਾ ਸਾਰਾ ਖ਼ਰਚਾ 7.06 ਲੱਖ ਰੁਪਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ।
Êਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦਾ ਮੰਤਵ ਪੰਜਾਬ ਵਿੱਚ ਲਾਕਡਾਊਨ/ਕਰਫ਼ਿਊ ਦੌਰਾਨ ਫਸੇ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਪ੍ਰਦਾਨ ਕਰਨਾ ਹੈ। ਜਲੰਧਰ ਤੋਂ ਚੱਲਣ ਵਾਲੀ ਇਹ ਛੇਵੀਂ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀ ਹੈ ਇਸ ਤੋਂ ਪਹਿਲਾਂ ਪੰਜ ਰੇਲ ਗੱਡੀਆਂ ਜਿਨਾਂ ਵਿੱਚ ਡਾਲਟਨਗੰਜ (ਝਾਰਖੰਡ), ਗਾਜੀਪੁਰ ਅਤੇ ਬਨਾਰਸ (ਉਤੱਰ ਪ੍ਰਦੇਸ਼), ਲਖਨਾਊ, ਗੋਰਖਪੁਰ ਅਤੇ ਆਯੋਧਿਆ ਲਈ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਚੁੱਕੀਆਂ ਹਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਬਲਕਾਰ ਸਿੰਘ ਦੀ ਦੇਖ ਰੇਖ ਵਿੱਚ ਪੰਜਾਬ ਰੋਡਵੇਜ਼ ਵਲੋਂ ਮੁਹੱਈਆ ਕਰਵਾਈਆਂ ਗਈਆਂ ਬੱਸਾਂ ਰਾਹੀਂ ਬੱਲੇ-ਬੱਲੇ ਫਾਰਮ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤੋਂ ਲਿਆ ਕੇ ਪ੍ਰਵਾਸੀਆਂ ਨੂੰ ਰੇਲ ਗੱਡੀ ਵਿੱਚ ਚੜਾਉਣ ਉਪਰੰਤ ਅਪਣੀ ਮੰਜ਼ਿਲ ਵੱਲ ਰਵਾਨਾ ਹੋਈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਪ੍ਰਵਾਸੀਆਂ ਨੂੰ ਵਧੀਆ ਢੰਗ ਨਾਲ ਰੇਲ ਗੱਡੀ ਵਿੱਚ ਚੜਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਰੇਲਵੇ ਸਟੇਸ਼ਨ ’ਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦਿਆਂ ਪ੍ਰਵਾਸੀਆਂ ਨੂੰ ਰੇਲ ਗੱਡੀ ਵਿੱਚ ਚੜਾਇਆ ਗਿਆ। ਇਸ ਤਰ੍ਹਾਂ ਹਰੇਕ ਯਾਤਰੀ ਦੀ ਮੈਡੀਕਲ ਸਕਰੀਨਿੰਗ ਲਈ ਸਿਹਤ ਵਿਭਾਗ ਵਲੋਂ ਖ਼ਾਸ ਤੌਰ ’ਤੇ ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ ਜੋ ਕਿ ਖ਼ਾਸ ਤੌਰ ’ਤੇ ਇਸ ਮੌਕੇ ਮੌਜੂਦ ਸਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਮੁਫ਼ਤ ਉਨਾਂ ਦੇ ਜੱਦੀ ਸੂਬਿਆਂ ਵਿੱਚ ਭੇਜਣ ਲਈ ਇਸ ਰੇਲ ਗੱਡੀ ’ਤੇ 7.06 ਲੱਖ ਰੁਪਏ ਦਾ ਖ਼ਰਚਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਵਾਸੀਆਂ ਪੰਜਾਬ ਸਰਕਾਰ ਦੇ ਪੋਰਟਲ ’ਤੇ ਰਜਿਸਟਰਡ ਹੋਏ ਹਨ ਉਨਾਂ ਨੁੂੰ ਹੀ ਰੇਲ ਗੱਡੀ ਵਿੱਚ ਸਫ਼ਰ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਨੂੰ ਨਿਰਵਿਘਨ ਯਾਤਰਾ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਗਏ ਹਨ।
.jpg)








.jpg)
.jpeg)

.jpeg)

.jpeg)
