ਕੈਪਟਨ ਸਰਕਾਰ ਵਲੋਂ ਜਲੰਧਰ ਤੋਂ 25000 ਦੇ ਕਰੀਬ ਪ੍ਰਵਾਸੀਆਂ ਨੂੰ ਮੁਫ਼ਤ ਵਾਪਿਸ ਭੇਜਣ ਲਈ 1.35 ਕਰੋੜ ਦਾ ਤੋਹਫ਼ਾ
ਜਲੰਧਰ, 11 ਮਈ (ਸੰਦੀਪ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਐਤਵਾਰ ਤੱਕ ਕਰੀਬ 25000 ਪ੍ਰਵਾਸੀਆਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ 1.35 ਕਰੋੜ ਰੁਪਏ ਖ਼ਰਚ ਕੀਤੇ ਗਏ ਅਤੇ ਇਸੇ ਕੜੀ ਤਹਿਤ ਅੱਜ 20ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਜਲੰਧਰਤੋਂ ਕਟਨੀ (ਮੱਧ ਪ੍ਰਦੇਸ਼) ਲਈ ਰਵਾਨਾ ਹੋਈ।
ਇਸ ਵਿਸ਼ੇਸ਼ ਸਕੀਮ ਰਾਹੀਂ ਜੋ ਪ੍ਰਵਾਸੀ ਅਪਣੇ ਜੱਦੀ ਸੂਬਿਆਂ ਨੂੰ ਵਾਪਿਸ ਜਾਣ ਦੇ ਇਛੁੱਕ ਹਨ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਸੀਆਂ ਲਈ ਮੁਫ਼ਤ ਰੇਲ ਗੱਡੀਆਂ ਡਾਲਟਨਗੰਜ (ਝਾਰਖੰਡ), ਗਾਜੀਪੁਰ ਅਤੇ ਬਨਾਰਸ (ਉਤੱਰ ਪ੍ਰਦੇਸ਼), ਲਖਨਊ, ਗੋਰਖਪੁਰ ਅਤੇ ਆਯੋਧਿਆ ਤੇ ਆਜ਼ਮਗੜ੍ਹ (ਉਤੱਰ ਪ੍ਰਦੇਸ਼), ਦਰਬੰਗਾ, ਬਹਿਰਾਇਚ, ਸੁਲਤਾਨਪੁਰ, ਮੁਜ਼ੱਫਰ ਨਗਰ, ਅਕਬਰਪੁਰ, ਕਟਿਹਾਰ, ਆਜ਼ਮਗੜ, ਫੈਜ਼ਾਫਬਾਦ, ਸੁਲਤਾਨਪੁਰ, ਬਾਰਕਾਖਾਨਾ, ਛਪਰਾ, ਆਜ਼ਮਗੜ੍ਹ ਅਤੇ ਕਟਨੀ ਨੂੰ ਜਾਣ ਲਈ ਚਲਾਈਆਂ ਗਈਆਂ ਹਨ ਅਤੇ ਅੱਜ ਦੇਰ ਸ਼ਾਮ ਫੈਜ਼ਾਬਾਦ ਲਈ ਵੀ ਰੇਲ ਗੱਡੀ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ।
ਸੂਬਾ ਸਰਕਾਰ ਵਲੋਂ ਕਰੀਬ 25000 ਪ੍ਰਵਾਸੀਆਂ ਨੂੰ ਮੁਫ਼ਤ ਰੇਲ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ 1.35 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਜਲੰਧਰ ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਪ੍ਰਵਾਸੀਆਂ ਨੂੰ ਬਿਨੈ ਕਿਸੇ ਮੁਸ਼ਕਿਲ ਦੇ ਉਨਾਂ ਦੇ ਜੱਦੀ ਸੂਬਿਆਂ ਵਿੱਚ ਭੇਜਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਪ੍ਰਵਾਸੀਆਂ ਨੂੰ ਰੇਲ ਗੱਡੀਆਂ ਰਾਹੀਂ ਮੁਫ਼ਤ ਭੇਜਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਇਨਾਂ ਨੂੰ ਮੁਫ਼ਤ ਖਾਣਾ, ਪਾਣੀ ਅਤੇ ਹੋਰ ਜਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਵਾਸੀਆਂ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਮੁਫ਼ਤ ਰੇਲਵੇ ਸਟੇਸ਼ਨ ’ਤੇ ਲਿਆਂਦਾ ਜਾ ਰਿਹਾ ਹੈ। ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਵਿੱਚ ਚੜ੍ਹਨ ਤੋਂ ਪਹਿਲਾਂ ਹਰੇਕ ਪ੍ਰਵਾਸੀ ਦੀ ਮੈਡੀਕਲ ਜਾਂਚ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਬਲਕਾਰ ਸਿੰਘ ਦੀ ਦੇਖਰੇਖ ਵਿੱਚ ਜਿਵੇਂ ਹੀ ਰੇਲ ਗੱਡੀ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਅਪਣੀ ਮੰਜ਼ਿਲ ਵੱਲ ਰਵਾਨਾ ਹੋਈ ਤਾਂ ਪ੍ਰਵਾਸੀਆਂ ਵਲੋਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਨ੍ਹਾਂ ਦੇ ਸਫ਼ਰ ਨੂੰ ਮੁਸ਼ਕਿਲ ਰਹਿਤ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਹੱਥ ਹਿਲਾ ਕੇ ਵਿਦਾ ਲਈ ਗਈ।
.jpg)



.jpg)




.jpg)
.jpeg)

.jpeg)

.jpeg)
