ਕੋਰੋਨਾ ਨੂੰ ਰੋਕਣ ਲਈ ਵਾਜਬ ਰੇਟਾਂ ਤੇ ਸਮਾਨ ਵੇਚਣ ਵਾਲੇ ਮੈਡੀਕਲ ਸਟੋਰਾਂ ਦੀ ਭੂਮਿਕਾ ਵੀ ਸ਼ਲਾਘਾਯੋਗ
ਫਿਲੌਰ, 23 ਮਾਰਚ – (ਰਜਿੰਦਰ ਕੁਮਾਰ) – ਕੋਰੋਨਾ ਨਾਲ ਲੜਨ ਲਈ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਅਹਿਮ ਕਦਮ ਉਠਾਏ ਜਾ ਰਹੇ ਹਨ ਅਤੇ ਜਿੱਥੇ ਮੈਡੀਕਲ ਖੇਤਰ ਨਾਲ ਜੁੜੇ ਮਾਹਰ ਡਾਕਟਰ ਦਿਨ ਰਾਤ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਉੱਥੇ ਹੀ ਅਨੇਕਾਂ ਅਜਿਹੇ ਮੈਡੀਕਲ ਸਟੋਰ ਵੀ ਹਨ ਜੋ ਲੋਕਾਂ ਨੂੰ ਵਾਜਬ ਰੇਟ ਤੇ ਜਰੂਰੀ ਮੈਡੀਕਲ ਵਸਤਾਂ ਮੁਹੱਈਆ ਕਰਵਾ ਕੇ ਲੋਕਾਂ ਦੀ ਸਹੂਲਤ ਲਈ ਨਿਰੰਤਰ ਕੰਮ ਕਰ ਰਹੇ ਹਨ। ਮੀਡੀਆਂ ਨੂੰ ਜਾਣਕਾਰੀ ਦਿੰਦਿਆਂ ਸਥਾਨਕ ਨੂਰਮਹਿਲ ਰੋਡ ਤੇ ਸਥਿਤ ਸ਼ਨੀ ਮੈਡੀਕੋਜ ਦੇ ਮਾਲਕ ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਅੰਦਰ ਜਿੱਥੇ ਆਪ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਹੋਏ ਪੂਰੀ ਸਾਵਧਾਨੀ ਵਰਤ ਰਹੇ ਹਨ ਉੱਥੇ ਹੀ ਮਰੀਜ਼ਾਂ ਦੀ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਵੱਧ ਤੋਂ ਵੱਧ ਘਰਾਂ ਦੇ ਅੰਦਰ ਰਹੇ ਕੇ ਸਰਕਾਰ ਦਾ ਸਹਿਯੋਗ ਕਰਨ ਤਾ ਜੋ ਇਸ ਆਫ਼ਤ ਤੇ ਜਲਦ ਕਾਬੂ ਪਾਇਆ ਜਾ ਸਕੇ।
.jpg)



.jpg)




.jpg)
.jpeg)

.jpeg)

.jpeg)
