ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਟਾਕਰੇ ਲਈ ਐਨ.ਜੀ.ਓ ਵਲੋਂ 450 ਪੀਪੀਈ ਕਿਟਾਂ ਅਤੇ 1000 ਮਾਸਕ ਪ੍ਰਸ਼ਾਸਨ ਨੂੰ ਸੌਂਪੇ
ਜਲੰਧਰ 14 ਅਪ੍ਰੈਲ (ਨਿਊਜ85ਪੰਜਾਬ) - ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਦਾ ਪ੍ਰਭਾਵੀ ਢੰਗ ਨਾਲ ਟਾਕਰਾ ਕਰਨ ਲਈ ਸਹਿਯੋਗ ਦਿੰਦਿਆਂ ਸਰਬੱਤ ਦਾ ਭੱਲਾ ਟਰੱਸਟ ਵਲੋਂ ਅੱਗੇ ਆ ਕੇ 450 ਨਿੱਜੀ ਸੁਰੱਖਿਆ ਉਪਕਰਨ (ਪੀਪੀਈ) ਕਿੱਟਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਉਪ ਮੰਡਲ ਮੈਜਿਸਟਰੇਟ ਡਾ. ਜੈ ਇੰਦਰ ਸਿੰਘ ਅਤੇ ਡਾ.ਗਿਰੀਸ਼ ਬਾਲੀ (ਆਈ.ਆਰ.ਐਸ.) ਕਿੱਟਾਂ ਦੇ ਨਾਲ 800 ਤ੍ਰਿਪਲ ਪਲਾਈ ਮਾਸਕ ਅਤੇ 200 ਐਨ-95 ਮਾਸਕ ਪ੍ਰਾਪਤ ਕੀਤੇ ਗਏ। ਟਰੱਸਟ ਦੇ ਨੁਮਾਇਦਿਆਂ ਜੋ ਕਿ ਡਾ.ਐਸ.ਪੀ.ਐਸ.ਓਬਰਾਏ ਦੀ ਅਗਵਾਈ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੇ ਹਨ ਦਾ ਧੰਨਵਾਦ ਕੀਤਾ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਇਹੀ ਮਨੁੱਖਤਾ ਦੀ ਸੱਚੀ ਸੇਵਾ ਹੈ ਅਤੇ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਵਿੱਚ ਹਰੇਕ ਵਿਅਕਤੀ ਵਲੋਂ ਪਾਇਆ ਜਾ ਰਿਹਾ ਯੋਗਦਾਨ ਵੱਡਮੁੱਲਾ ਹੈ। ਡਾ.ਜੈ ਇੰਦਰ ਸਿੰਘ ਅਤੇ ਡਾ.ਗਿਰੀਸ਼ ਬਾਲ ਨੇ ਆਸ ਜਤਾਈ ਕਿ ਜਲੰਧਰ ਵਾਸੀਆਂ ਦੇ ਸਰਗਰਮ ਸਹਿਯੋਗ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਵਲੋਂ ਔਖੀ ਘੜੀ ਵਿੱਚ ਲੋਕਾਂ ਦੀ ਸਹਾਇਤਾ ਕਰਨ ਲਈ ਪਾਏ ਗਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਟਰੱਸਟ ਦੇ ਦੋਆਬਾ ਜ਼ੋਨ ਇੰਚਾਰਜ ਅਮਰਜੋਤ ਸਿੰਘ, ਦੀਪਕ ਬਾਲੀ, ਆਤਮਪ੍ਰਕਾਸ਼ ਸਿੰਘ ਅਤੇ ਹੋਰਨਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਤੇ ਮਦਦ ਦੇਣ ਦਾ ਭਰੋਸਾ ਦੁਆਇਆ ਗਿਆ।
.jpg)








.jpg)
.jpeg)

.jpeg)

.jpeg)
