ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨਾਲ ਨਿੱਜੀ ਸੰਪਰਕ ਲਈ ਜ਼ਿਲਾ ਪ੍ਰਸ਼ਾਸਨ ਵਲੋਂ ' ਗੇਟ ਵੈਲ ਸੂਨ' ਸਲੋਗਨ ਦੇ ਤਿਆਰ ਕਰਵਾਏ ਗਏ ਵਿਸ਼ੇਸ਼ ਮੱਗ ਦਿੱਤੇ ਗਏ

ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਨਾਲ ਨਿੱਜੀ ਸੰਪਰਕ ਲਈ ਜ਼ਿਲਾ ਪ੍ਰਸ਼ਾਸਨ ਵਲੋਂ ' ਗੇਟ ਵੈਲ ਸੂਨ' ਸਲੋਗਨ ਦੇ ਤਿਆਰ ਕਰਵਾਏ ਗਏ ਵਿਸ਼ੇਸ਼ ਮੱਗ ਦਿੱਤੇ ਗਏ

ਜਲੰਧਰ 25 ਅਪ੍ਰੈਲ (ਸੰਦੀਪ) -ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਇਲਾਜ ਲਈ ਦਾਖਲ ਮਰੀਜ਼ਾਂ ਨੂੰ ਸਾਜ਼ਗਾਰ ਤੇ ਭੋਰੇਸਾ ਵਾਲਾ ਮਾਹੌਲ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਵਿਸ਼ੇਸ਼ ਪਹਿਲ ਕਰਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਖ਼ਾਸ ਤੌਰ 'ਤੇ 'ਗੇਟ ਵੈਲ ਸੂਨ' ਸਲੋਗਨਾਂ ਨਾਲ ਤਿਆਰ ਕਰਵਾਏ ਗਏ ਮੱਗ (ਕੱਪ) ਮਰੀਜ਼ਾਂ ਨੂੰ ਦਿੱਤੇ ਜਾ ਰਹੇ ਹਨ।
                ਵਿਸ਼ੇਸ਼ ਢੰਗ ਨਾਲ ਤਿਆਰ ਕੀਤੇ ਗਏ ਇਹ ਮੱਗ ਪਾਜ਼ੀਟਿਵ ਮਰੀਜਾਂ ਵਿੱਚ ਸਕਰਾਤਮਕ ਸੋਚ ਨੂੰ ਵਧਾਉਣ ਤੇ ਉਨਾਂ ਨੂੰ ਅਪਣੇ ਪਣ ਦਾ ਅਹਿਸਾਸ ਕਰਵਾਉਣ ਲਈ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਮਹਿਸੂਸ ਕਰ ਸਕਣ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਉਨਾਂ ਦੀ ਜਲਦੀ ਸਿਹਤਯਾਬੀ ਲਈ ਲਗਾਤਾਰ  ਉਪਰਾਲਿਆਂ ਦੇ ਨਾਲ-ਨਾਲ ਉਨਾਂ ਲਈ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਹਨ।
   ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਨਾਲ ਨਿੱਜੀ ਸਾਂਝ ਵਧਾ ਕੇ ਉਨਾਂ ਵਿੱਚ ਪ੍ਰਸ਼ਾਸਨ ਅਤੇ ਹਸਪਤਾਲ ਅਮਲੇ ਪ੍ਰਤੀ ਵਿਸ਼ਵਾਸ ਬਹਾਲੀ ਨੂੰ ਯਕੀਨੀ ਬਣਾਉਣਾ ਹੈ।
   ਉਨਾਂ ਦੱਸਿਆ ਕਿ ਜਦੋਂ ਹਸਪਤਾਲ ਦੇ ਅਮਲੇ ਵਲੋਂ ਉਨਾਂ ਨੂੰ ਖਾਸ ਤੌਰ 'ਤੇ ਤਿਆਰ ਕਰਵਾਏ ਗਏ 'ਗੇਟ ਵੈਲ ਸੂਨ' ਵਾਲੇ ਮੱਗ ਦਿੱਤੇ ਗਏ ਤਾਂ ਉਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਤੇ ਉਨਾਂ ਦੇ ਚਿਹਰਿਆਂ 'ਤੇ ਮੁਸਕਾਨ ਦੇਖੀ ਗਈ।
   ਸ੍ਰੀ ਸ਼ਰਮਾ ਨੇ ਕਿਹਾ ਕਿ ਕਿ ਮਰੀਜਾਂ ਨਾਲ ਨਿੱਜੀ ਤੌਰ 'ਤੇ ਸਾਂਝ ਉਨਾਂ ਦਾ ਮਨੋਬਲ ਉਚਾ ਚੁੱਕਣ ਵਿੰਚ ਬਹੁਤ ਸਹਾਈ ਹੁੰਦਾ ਹੈ ਅਤੇ ਖੁਸ਼ਨੁਮਾ ਮਾਹੌਲ ਮਰੀਜਾਂ ਦੇ ਜਲਦੀ ਸਿਹਤਯਾਬ ਹੋਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।
                ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਮਰੀਜਾਂ ਦੇ ਜਲਦੀ ਤੰਦਰੁਸਤ ਹੋਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਾਰਿਆਂ ਵਲੋਂ ਇਲਾਜ ਪ੍ਰਤੀ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਹੈ। 
   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਵਾਰਡ ਵਿੱਚ ਐਲ.ਈ.ਡੀ.ਟੀਵੀ ਵੀ ਲਗਾਏ ਗਏ ਹਨ ਤਾਂ ਕਿ ਉਹ ਵਧੀਆ ਮਹਿਸੂਸ ਕਰ ਸਕਣ।
   ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਨੇ ਦੱਸਿਆ ਕਿ ਮਰੀਜਾਂ ਨਾਲ ਭਾਵਨਾਤਮਕ ਸਾਂਝ ਵੀ ਇਕ ਦਵਾਈ ਹੀ ਹੈ ਅਤੇ ਇਸ ਨਾਲ ਉਨਾਂ ਦੀ ਚਿੰਤਾ ਦੂਰ ਹੁੰਦੀ ਹੈ। ਉਨਾਂ ਦੱਸਿਆ ਕਿ ਹਸਪਤਾਲ ਦੇ ਕਾਊਂਸਲਰਾਂ ਵਲੋਂ ਰੋਜ਼ਾਨਾਂ ਮਰੀਜਾਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ  ਜੋ ਉਨਾਂ ਦੇ ਇਲਾਜ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ।
                ਡਾ.ਕਸ਼ਮੀਰੀ ਲਾਲ ਨੇ ਦੱਸਿਆ ਕਿ ਕਾਊਂਸਲਰਾਂ ਵਲੋਂ ਮਰੀਜਾਂ ਨੂੰ ਪ੍ਰੇਰਿਤ ਤੇ ਉਨਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਉਨਾਂ ਨੂੰ ਕਿਸੇ ਵੀ ਤਰਾਂ ਦਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਅਤੇ ਉਹ ਬਹੁਤ ਜਲਦੀ ਇਲਾਜ ਨਾਲ ਠੀਕ ਹੋ ਕੇ ਆਪਣੇ ਘਰਾਂ ਨੂੰ ਜਾਣਗੇ।

super visa