ਕੋਵਿਡ-19 ਤੋਂ ਬਚਣ ਲਈ ਦਾਣਾ ਮੰਡੀਆਂ ਵਿੱਚ ਪੈਰ ਨਾਲ ਚੱਲਣ ਵਾਲੇ ਹੱਥ ਧੋਣ ਵਾਲੇ ਕਿਉਸਿਕ ਲਗਾਏ
ਜਲੰਧਰ 20 ਅਪ੍ਰੈਲ (ਸੰਦੀਪ) - ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ ਅਨਾਜ ਮੰਡੀਆਂ ਵਿੱਚ ਡਾਕਟਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੱਥ ਧੋਣ ਨੂੰ ਲਾਜ਼ਮੀ ਬਣਾਇਆ ਗਿਆ ਹੈ ਅਤੇ ਇਸੇ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਵਿੱਚ ਪੈਰਾਂ ਨਾਲ ਚੱਲਣ ਵਾਲੇ ਵਿਸ਼ੇਸ਼ ਹੱਥ ਧੋਣ ਵਾਲੇ ਕਿਉਸਿਕ ਲਗਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕਿਉਸਿਕ ਜ਼ਿਲ੍ਹੇ ਦੀਆਂ ਵੱਡੀਆਂ ਮੰਡੀਆਂ ਦੇ ਸਾਰੇ ਯਾਰਡਾਂ ਵਿੱਚ ਲਗਾਏ ਜਾਣਗੇ ਜਿਸ ਦੇ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਲਈ ਦੋ ਵੱਖਰੇ-ਵੱਖਰੇ ਪੈਡਲ ਲਗਾਏ ਗਏ ਹਨ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਇਹ ਕਿਉਸਿਕ ਬਿਨਾਂ ਛੋਹੇ ਹੱਥ ਧੋਣ ਵਿਚ ਸਹਾਇਤਾ ਕਰਨਗੇ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬੱਚਣ ਲਈ ਹੱਥ ਧੋਣਾ ਲਾਜ਼ਮੀ ਹੈ ਅਤੇ ਇਹ ਕਿਉਸਿਕ ਬਿਨਾਂ ਟੂਟੀਆਂ ਨੂੰ ਛੋਹੇ ਹੱਥ ਧੋਣ ਦੀ ਸਹੂਲਤ ਪ੍ਰਦਾਨ ਕਰਨਗੇ।
ਉਨਾਂ ਦੱਸਿਆ ਕਿ ਇਨਾਂ ਕਿਉਸਿਕਾਂ ਵਿੱਚ ਦੋ ਪੈਡਲ ਲਗਾਏ ਗਏ ਹਨ , ਇਕ ਪੈਡਲ ਨਾਲ ਪਾਣੀ ਅਤੇ ਦੂਜੇ ਪੈਡਲ ਨਾਲ ਹੱਥ ਧੋਣ ਵਾਲੀ ਸਮੱਗਰੀ ਬਾਹਰ ਆਵੇਗੀ। ਉਨਾਂ ਕਿਹਾ ਕਿ ਇਹ ਕਿਊਸਿਕ ਪਾਣੀ ਦੀ ਬੱਚਤ ਵਿਚ ਵੀ ਸਹਾਈ ਹੋਣਗੇ ਅਤੇ ਜਿਨਾਂ ਪਾਣੀ ਹੱਥ ਧੋਣ ਲਈ ਲੋੜੀਂਦਾ ਹੋਵੇਗਾ ਪੈਡਲ ਉਪਰ ਪੈਰ ਰੱਖਣ ਨਾਲ ਉਨਾਂ ਹੀ ਪਾਣੀ ਬਾਹਰ ਆਵੇਗਾ ਅਤੇ ਪੈਰ ਚੁੱਕਣ ਤੋਂ ਬਾਅਦ ਪਾਣੀ ਰੁਕ ਜਾਵੇਗਾ।
ਜ਼ਿਲਾ ਮੰਡੀ ਅਫ਼ਸਰ ਜਲੰਧਰ ਸ੍ਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਇਹ ਕਿਉਸਿਕ ਜ਼ਿਲੇ ਦੀਆਂ ਸਾਰੀਆਂ ਮੁੱਖ ਮੰਡੀਆਂ ਦੇ ਸਬ ਯਾਰਡਾਂ ਵਿੱਚ ਲਗਾਏ ਗਏ ਹਨ। ਉਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀਆਂ ਟੀਮਾਂ ਵਲੋਂ ਇਹ ਸੁਨਿਸਚਿਤ ਕੀਤਾ ਜਾ ਰਿਹਾ ਹੈ ਕਿ ਕਿਸਾਨ ਤੇ ਮਜ਼ਦੂਰ ਅਤੇ ਹੋਰ ਚੰਗੀ ਤਰਾਂ ਹੱਥਾਂ ਨੂੰ ਧੋ ਸਕਣ। ਉਨਾਂ ਕਿਹਾ ਕਿ ਮੰਡੀ ਸਕੱਤਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਨਾਂ ਕਿਊਸਿਕ ਵਿੱਚ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਦੀ ਕਮੀ ਨਹੀਂ ਆਉਣੀ ਚਾਹੀਦੀ।
ਉਨਾਂ ਦੱਸਿਆ ਕਿ ਮੰਡੀ ਬੋਰਡ ਦੀ ਟੀਮ ਵਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇ ਨਜ਼ਰ ਕਿਸਾਨ, ਮਜ਼ਦੂਰ ਅਤੇ ਹੋਰਨਾਂ ਵਲੋਂ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ।
.jpg)



.jpg)




.jpg)
.jpeg)

.jpeg)

.jpeg)
