ਕੋਵਿਡ-19 ਪਾਜ਼ੀਟਿਵ ਦੋ ਛੋਟੀਆਂ ਬੱਚੀਆਂ ਲਈ ਪ੍ਰਸ਼ਾਸ਼ਨਿਕ ਅਧਿਕਾਰੀ ਬਣੇ ਸੈਂਟਾ
ਜਲੰਧਰ 20 ਅਪ੍ਰੈਲ (ਸੰਦੀਪ) - ਜ਼ਿਲਾ ਪ੍ਰਸ਼ਾਸਨ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਕੋਵਿਡ-19 ਦੀਆਂ ਪਾਜ਼ੀਟਿਵ ਦੋ ਛੋਟੀਆਂ ਬੱਚੀਆਂ ਨੂੰ ਖੁਸ਼ੀ ਪ੍ਰਦਾਨ ਕਰਨ ਅਤੇ ਉਨਾਂ ਦਾ ਧਿਆਨ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਹਟਾਉਣ ਲਈ ਉਨਾਂ ਨੂੰ ਖਿਡੌਣੇ ਅਤੇ ਇਨਡੋਰ ਖੇਡਾਂ ਦੇ ਸੈਟ ਦਿੱਤੇ ਗਏ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਆਈਸੋਲੇਸਨ ਵਾਰਡ ਦਾ ਨਿਰੀਖਣ ਕਰਨ 'ਤੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਦਾਖਲ ਹਰ ਮਰੀਜ਼ ਅਤੇ ਖਾਸ ਕਰਕੇ ਬੱਚਿਆਂ ਦੀ ਖਾਸ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਕਿ ਉਨਾਂ ਨੂੰ ਵਾਰਡਾਂ ਵਿੱਚ ਵਧੀਆ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਇਸੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਛੋਟੀਆਂ ਬੱਚੀਆਂ ਦੀ ਮੰਗ 'ਤੇ ਉਨਾਂ ਨੂੰ ਇਨਡੋਰ ਖੇਡਾਂ ਦੇ ਸੈਟ ਮੁਹੱਈਆ ਕਰਵਾਏ ਗਏ ਤਾਂ ਕਿ ਉਹ ਕੋਰੋਨਾ ਵਾਇਰਸ ਦੇ ਇਲਾਜ ਦੌਰਾਨ ਖੇਡਾਂ ਰਾਹੀਂ ਆਪਣਾ ਸਮਾਂ ਬਿਤਾ ਸਕਣ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਖਿਡੌਣੇ ਬੱਚਿਆਂ ਨੂੰ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਦੋਂ ਤੱਕ ਇਨਾਂ ਦੋ ਬੱਚੀਆਂ ਦੀਆਂ ਦੋ ਟੈਸਟਾਂ ਵਿੱਚ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ ਇਨਾਂ ਦੇ ਹੋਰ ਮਨੋਰੰਜਨ ਨੂੰ ਯਕੀਨੀ ਬਣਾਉਣ ਲਈ ਟੈਲੀਵਿਜ਼ਨ ਲਗਾਏ ਜਾਣਗੇ। ਉਨਾਂ ਕਿਹਾ ਕਿ ਇਨਾ ਦੋਵਾਂ ਬੱਚੀਆਂ ਨੂੰ ਸੀਨੀਅਰ ਬੱਚਿਆਂ ਦੇ ਡਾਕਟਰਾਂ ਵਲੋਂ ਵਿਸ਼ੇਸ਼ ਦੇਖਭਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਇਨਾਂ ਬੱਚੀਆਂ ਦੇ ਜਲਦੀ ਸਿਹਤ ਯਾਬੀ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਸਾਰੇ ਮਰੀਜ ਅਤੇ ਖਾਸ ਕਰਕੇ ਇਨਾਂ ਦੋ ਛੋਟੀਆ ਬੱਚੀਆਂ ਨੂੰ ਫ਼ਲ ਅਤੇ ਭੋਜਨ ਤੋਂ ਇਲਾਵਾ ਜੋ ਇਹ ਖਾਣ ਵਾਲੀਆਂ ਚੀਜਾਂ ਦੀ ਇੱਛਾ ਕਰਦੀਆਂ ਹਨ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਇਨਾਂ ਦੇ ਆਤਮ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਖਿਡੌਣਿਆਂ ਤੋਂ ਇਲਾਵਾ ਇਨਡੋਰ ਖੇਡਾਂ ਜਿਨਾਂ ਵਿੱਚ ਸਤਰੰਜ, ਲੁਡੋ, ਕੈਰਮ ਬੋਰਡ, ਕਲੇਅ, ਬਲਾਕ ਪੱਜ਼ਲ ਅਤੇ ਹੋਰ ਚੀਜਾਂ ਵਾਤਾਵਰਣ ਨੂੰ ਵਧੀਆਂ ਤੇ ਉਤਸ਼ਾਹ ਭਰਪੂਰ ਬਣਾਉਣ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਚੀਜਾਂ ਇਨਾਂ ਨੂੰ ਮਨੋਰੰਜਨ ਪ੍ਰਦਾਨ ਕਰਨ ਤੋਂ ਇਲਾਵਾ ਇਨਾਂ ਦੇ ਜਲਦੀ ਠੀਕ ਹੋਣ ਵਿੱਚ ਸਹਾਈ ਸਿੱਧ ਹੋਣਗੀਆਂ।
ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਨੇ ਕਿਹਾ ਕਿ ਇਹ ਚੀਜਾਂ ਇਨਾਂ ਨੂੰ ਖੇਡਾਂ ਵਿੱਚ ਵਿਅਸਤ ਰੱਖਣਗੀਆਂ ਤੇ ਇਨਾਂ ਦਾ ਧਿਆਨ ਕੋਵਿਡ-19 ਤੋਂ ਹਟਿਆ ਰਹੇਗਾ। ਉਨਾਂ ਕਿਹਾ ਕਿ ਇਹ ਵੀ ਇਕ ਇਲਾਜ ਥੈਰੇਪੀ ਹੈ ਜਿਸ ਨਾਲ ਉਹ ਅਪਣੇ ਆਪ ਨੂੰ ਸਹਿਜ ਮਹਿਸੂਸ ਕਰਨੀਆਂ ਤੇ ਨਕਰਾਤਮਿਕ ਸੋਚ ਅਤੇ ਮਾਨਸਿਕ ਤਣਾਅ ਤੋਂ ਦੂਰ ਰਹਿਣਗੀਆਂ।
ਜ਼ਿਕਰਯੋਗ ਹੈ ਕਿ ਇਹ ਦੋ ਛੋਟੀਆਂ ਬੱਚੀਆਂ ਬਸਤੀ ਦਾਨਿਸ਼ਮੰਦਾਂ ਦੇ ਜੀਤ ਲਾਲ ਨਾਲ ਨੇੜਲੇ ਸੰਪਰਕ ਵਿੱਚ ਰਹੀਆਂ ਹਨ ਜਿਸ ਦੀ ਰਿਪੋਰੋਟ ਪਾਜ਼ੀਟਿਵ ਆਈ ਹੈ। ਇਹ ਦੋਨੋ ਬੱਚੀਆਂ 17 ਅਪ੍ਰੈਲ ਨੂੰ ਦੇਰ ਸ਼ਾਮ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹੋਈਆਂ ਸਨ ਉਦੋਂ ਇਹ ਘਬਰਾਹਟ ਵਿੱਚ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 11593 ਮੀਟਰਿਕ ਟਨ ਕਣਕ ਦੀ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਗਈ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਫਸ਼ਲ ਦੀ ਅਦਾਇਗੀ ਦੇ ਨਾਲ-ਨਾਲ ਚੁਕਾਈ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ, ਜ਼ਿਲਾ ਮੰਡੀ ਅਫ਼ਸਰ ਦਵਿੰਦਰ ਸਿੰਘ, ਜ਼ਿਲਾ ਮੈਨੇਜਰ ਪਨਸਪ ਜਨਕ ਰਾਜ ,ਜ਼ਿਲਾ ਮੇਨੈਜਰ ਮਾਰਕਫ਼ੈਡ ਸਚਿਨ ਗਰਗ ਅਤੇ ਹੋਰ ਵੀ ਹਾਜ਼ਰ ਸਨ।
.jpg)



.jpg)




.jpg)
.jpeg)

.jpeg)

.jpeg)
