ਖੇਤਬਾੜੀ ਵਿਭਾਗ ਵਲੋਂ ਬੀਜ ਡੀਲਰਾਂ ’ਤੇ ਛਾਪੇ

ਖੇਤਬਾੜੀ ਵਿਭਾਗ ਵਲੋਂ ਬੀਜ ਡੀਲਰਾਂ ’ਤੇ ਛਾਪੇ

ਜਲੰਧਰ 31 ਮਈ (ਇੰਦਰਜੀਤ ਚੰਦੜ੍ਹ) - ਕਿਸਾਨਾਂ ਨੂੰ ਮਿਆਰੀ ਅਤੇ ਸਰਟੀਫਾਈਡ ਬੀਜਾਂ ਦੀ ਉਪਲੱਧਤਾ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ਅਤੇ ਕਿਸਾਨਾਂ ਭਲਾਈ ਵਿਭਾਗ ਵਲੋਂ ਅੱਜ ਗੈਰ ਮਿਆਰੀ ਅਤੇ ਅਣਅਧਿਕਾਰਤ ਬੀਜ ਵੇਚਣ ’ਤੇ ਇਕ ਬੀਜ ਡੀਲਰ ਦਾ ਲਾਇਸੰਸ ਮੁਅੱਤਲ ਕੀਤਾ ਗਿਆ ਅਤੇ ਸ਼ਾਹਕੋਟ ਵਿਖੇ ਇਕ ਹੋਰ ਬੀਜ ਡੀਲਰ ਦਾ ਲਾਇਸੰਸ ਰੱਦ ਕੀਤਾ ਗਿਆ
                             ਮੁੱਖ ਖੇਤੀਬਾੜੀ ਅਫ਼ਸਰ ਡਾ.ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਸ਼ਾਹਕੋਟ ਵਿਖੇ ਪੀ.ਆਰ.-128 ਅਤੇ ਪੀ.ਆਰ.129 ਝੋਨੇ ਦੇ ਬੀਜ ਦੀ ਵਿਕਰੀ ਸਬੰਧੀ ਰਿਪੋਰਟ ਮਿਲਣ ’ਤੇ ਛਾਪੇਮਾਰੀ ਕਰਕੇ ਹਿੰਦੋਸਤਾਨ ਸੀਡ ਸਟੋਰ ਦਾ ਲਾਇਸੰਸ ਮੁਅੱਤਲ ਕੀਤਾ ਗਿਆ ਅਤੇ ਮਥੂਰਾ ਦਾਸ ਦੀਨਾ ਨਾਥ ਫਰਮ ਦਾ ਲਾਇਸੰਸ ਰੱਦ ਕੀਤਾ ਗਿਆ।
                             ਡਾ.ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਲਗਾਏ ਗਏ ਲਾਕਡਾਊਨ ਦੌਰਾਨ ਵਿਭਾਗ ਵਲੋਂ ਕਿਸਾਨਾਂ ਨੂੰ ਮਿਆਰੀ ਅਤੇ ਸਰਟੀਫਾਈਡ ਬੀਜ ਖਰੀਦਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਾਂਚ ਕੀਤੀ ਗਈ ਸੀ ਪਰ ਉਸ ਦੌਰਾਨ ਇਕ ਵੀ ਕੇਸ ਗੈਰ ਮਿਆਰੀ ਅਤੇ ਅਣਧਿਕਾਰਤ ਬੀਜ ਦਾ ਨਹੀਂ ਪਾਇਆ ਗਿਆ।
                             ਉਨ੍ਹਾਂ ਦੱਸਿਆ ਕਿ ਜਾਂਚ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਦੌਰਾਨ ਵੀ ਜਾਰੀ ਰੱਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਮਿਆਰੀ ਅਤੇ ਸਰਟੀਫਾਈਡ ਬੀਜ ਦੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
                             ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਜਲੰਧਰ ਵਿਖੇ ਕੋਈ ਗੈਰ ਮਿਆਰੀ ਅਤੇ ਅਣਧਿਕਾਰਤ ਬੀਜ ਵੇਚਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
 

super visa