ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਸਰਟੀਫਾਈਡ ਬੀਜ ਖ਼ਰੀਦਣ ਦੀ ਅਪੀਲ
ਜਲੰਧਰ, 3 ਮਈ (ਸੰਦੀਪ) - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫ਼ਸਲ ਲਈ ਸਰਟੀਫਾਈਡ ਅਤੇ ਸਿਫਾਰਸ਼ ਕੀਤੇ ਹੋਏ ਬੀਜ ਹੀ ਖ਼ਰੀਦੇ ਜਾਣ।
ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੀ.ਆਰ.-129, ਪੀ.ਆਰ.-122, ਪੀ.ਆਰ.-128, ਪੀ.ਆਰ.-121, ਪੀ.ਆਰ.-127 ਅਤੇ ਪੀ.ਆਰ.-124 ਵੱਖ-ਵੱਖ ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ ਅਤੇ ਇਹ ਫ਼ਸਲ 135 ਤੋਂ 145 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।
ਉਨਾਂ ਦੱਸਿਆ ਕਿ ਇਸੇ ਤਰਾਂ ਬਾਸਮਤੀ ਲਈ ਕਿਸਾਨ ਪੂਸਾ ਬਾਸਮਤੀ 1121, ਬਾਸਮਤੀ 1718, ਪੂਸਾ ਬਾਸਮਤੀ 1637 ਅਤੇ ਪੂਸਾ ਬਾਸਮਤੀ 1509 ਖ਼ਰੀਦ ਸਕਦੇ ਹਨ। ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਪੂਸਾ 44 ਦੀ ਕਿਸਮ ਦੀ ਬਿਜਾਈ ਨਾ ਕੀਤੀ ਜਾਵੇ ਕਿਉਂਕਿ ਇਹ ਪੱਕਣ ਵਿੱਚ ਬਹੁਤ ਸਮਾਂ ਲੈਂਦੀ ਹੈ ਜਿਸ ਕਰਕੇ ਕਣਕ ਦੀ ਬਿਜਾਈ ਵਿੱਚ ਦੇਰੀ ਹੋ ਸਕਦੀ ਹੈ।
ਡਾ.ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਝੋਨੇ ਦੀ ਫ਼ਸਲ ਲਈ ਵੱਖ ਵੱਖ ਹਾਈਬ੍ਰਿਡ ਕਿਸਮਾਂ ਜਿਨਾਂ ਵਿੱਚ ਗੰਗਾ, ਪੀਏ 6129, ਸਾਹਯਾਦਰੀ 4, ਵੀ.ਐਨ.ਆਰ. 203, ਐਚ.ਆਰ.ਆਈ. 180, ਸਾਵਾ 134 ਅਤੇ 27 ਪੀ 22 ਤਜਵੀਜ਼ ਕੀਤੀਆਂ ਗਈਆਂ ਹਨ।
ਉਨਾਂ ਕਿਹਾ ਕਿ ਕਿਸਾਨ ਵਿਭਾਗ ਦੇ ਬਲਾਕ ਅਫ਼ਸਰਾਂ ਅਤੇ ਪ੍ਰਾਈਵੇਟ ਡੀਲਰਾਂ ਪਾਸੋਂ ਸਰਟੀਫਾਈਡ ਬੀਜ ਖ਼ਰੀਦ ਸਕਦੇ ਹਨ।
.jpg)








.jpg)
.jpeg)

.jpeg)

.jpeg)
