ਖੇਤੀਬਾੜੀ ਵਿਭਾਗ ਵਲੋਂ ਝੋਨੇ ਦੇ ਬੀਜ ਡੀਲਰਾਂ ’ਤੇ ਨਿਗ੍ਹਾ ਰੱਖਣ ਲਈ 10 ਟੀਮਾਂ ਦਾ ਗਠਨ
ਜਲੰਧਰ 09 ਮਈ (ਸੰਦੀਪ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਝੋਨੇ ਦੇ ਬੀਜਾਂ ਦੀ ਵੱਧ ਕੀਮਤ ਵਸੂਲਣ ਸਬੰਧੀ ਜ਼ਿਲ੍ਹੇ ਵਿੱਚ ਆ ਰਹੀਆਂ ਸਿਕਾਇਤਾਂ ਤੇ ਮੱਦੇ ਨਜ਼ਰ ਝੋਨੇ ਦੇ ਬੀਜ ਡੀਲਰਾਂ ਤੇ ਨਜ਼ਰ ਰੱਖਣ ਲਈ 10 ਫੀਲਡ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ.ਸੁਰਿੰਦਰ ਸਿੰਘ ਉਨਾਂ ਦੇ ਨਾਲ ਖੇਤੀਬਾੜੀ ਅਫ਼ਸਰ ਡਾ.ਨਰੇਸ਼ ਗੁਲਾਟੀ ਅਤੇ ਹੋਰਨਾਂ ਵਲੋਂ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਕਿਹਾ ਗਿਆ ਕੇ ਜੇਕਰ ਕੋਈ ਡੀਲਰ ਝੋਨੇ ਦੇ ਬੀਜ ਦੀ ਵੱਧ ਕੀਮਤ ਵਸੂਲਦਾ ਹੈ ਤਾਂ ਉਸ ਦੀ ਤੁਰੰਤ ਸ਼ਿਕਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦਾ ਸਿਰਫ਼ ਸਰਟੀਫਾਈਡ ਬੀਜ ਆਥੋਰਾਈਜ਼ ਡੀਲਰਾਂ ਪਾਸੋਂ ਹੀ ਖ਼ਰੀਦ ਜਾਵੇ ਅਤੇ ਇਸ ਦਾ ਬਿੱਲ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਗਠਿਤ ਕੀਤੀਆਂ ਗਈਆਂ 10 ਟੀਮਾਂ ਵਲੋਂ ਅਜਿਹੇ ਡੀਲਰਾਂ ’ਤੇ ਸ਼ਖਤ ਨਿਗ੍ਹਾ ਰੱਖੀ ਜਾਵੇਗੀ ਜੋ ਇਸ ਔਖੀ ਘੜੀ ਵਿੱਚ ਵੱਧ ਕੀਮਤ ਵਸੂਲ ਕੇ ਮੁਨਾਫ਼ਾ ਕਮਾਉਣਾ ਚਾਹੁੰਦੇਹਨ। ਉਨ੍ਹਾਂ ਕਿਹਾ ਕਿ ਵਿਭਾਗ ਅਜਿਹੇ ਕਿਸੇ ਵੀ ਪ੍ਰਕਿਰਿਆ ਨੂੰ ਰੋਕਣ ਲਈ ਪਾਬੰਦ ਹੈ ਅਤੇ ਇਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਡੀਲਰਾਂ ਨੂੰ ਕਿਹਾ ਕਿ ਬੀਜ ਨਿਰਧਾਰਿਤ ਰੇਟਾਂ ’ਤੇ ਵੇਚਿਆ ਜਾਵੇ ਅਤੇ ਮੁਨਾਫ਼ਾਖੋਰੀ ਵਰਗੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਿਲ ਨਾ ਹੋਣ। ਉਨ੍ਹਾਂ ਕਿਹਾ ਕਿ ਜਿਹੜੇ ਡੀਲਰਾਂ ਮੁਨਾਫ਼ਾਖੋਰੀ ਕਰਕੇ ਵੱਧ ਕੀਮਤ ਵਸੂਲਦੇ ਪਾਏ ਗਏ ਉਨਾਂ ਖਿਲਾਫ਼ ਸ਼ਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
.jpg)



.jpg)




.jpg)
.jpeg)

.jpeg)

.jpeg)
