ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ 3000 ਮਾਸਕ ਅਤੇ 54 ਪੀਪੀਈ ਕਿਟਾਂ ਸੈਨੇਟਰੀ ਵਰਕਰਾਂ ਅਤੇ ਸੀਵਰਮੈਨਾਂ ਨੂੰ ਤਕਸੀਮ
ਜਲੰਧਰ , 27 ਅਪ੍ਰੈਲ (ਸੰਦੀਪ) – ਕੋਵਿਡ-19 ਮਹਾਂਮਾਰੀ ਦੌਰਾਨ ਮੋਹਰਲੀਆਂ ਕਤਾਰਾਂ ਵਿੱਚ ਡਿਊਟੀ ਨਿਭਾ ਰਹੇ ਸੈਨੇਟਰੀ ਵਰਕਰਾਂ ਅਤੇ ਸੀਵਰਮੈਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਨੇਕ ਤੇ ਵਿਸ਼ੇਸ਼ ਪਹਿਲ ਕਦਮੀ ਕਰਦਿਆਂ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਸ੍ਰੀ ਦਲਜੀਤ ਸਿੰਘ ਆਹਲੂਵਾਲੀਆ ਵਲੋਂ 3000 ਮਾਸਕ ਅਤੇ 54 ਨਿੱਜੀ ਸੁਰੱਖਿਆ ਉਪਰਕਣ (ਪੀ.ਪੀ.ਈ.)ਕਿੱਟਾਂ ਸੈਨੇਟਰੀ ਵਰਕਰਾਂ ਅਤੇ ਸੀਵਰਮੈਨਾਂ ਵਿੱਚ ਵੰਡੀਆਂ ਗਈਆਂ।
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਚੰਦਨ ਗਰੇਵਾਲ ਨੂੰ 2500 ਮਾਸਕ ਅਤੇ 40 ਨਿੱਜੀ ਸੁਰੱਖਿਆ ਉਪਰਕਰਣ ਕਿੱਟਾਂ ਅਤੇ ਇਸੇ ਤਰ੍ਹਾਂ ਪੰਜਾਬ ਸੀਵਰਮੈਨ ਯੂਨੀਅਨ ਦੇ ਪ੍ਰਧਾਨ ਸ੍ਰੀ ਪਵਨ ਬਾਬਾ ਨੂੰ 500 ਮਾਸਕ ਅਤੇ 14 ਨਿੱਜੀ ਸੁਰੱਖਿਆ ਉਪਕਰਣ ਕਿੱਟਾਂ ਸੌਂਪਦਿਆਂ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਸ੍ਰ.ਦਲਜੀਤ ਸਿੰਘ ਆਹਲੂਵਾਲੀਆ ਜਿਨਾਂ ਦੇ ਨਾਲ ਉਨਾਂ ਦਾ ਪੁੱਤਰ ਯੂਥ ਕਾਂਗਰਸੀ ਆਗੂ ਸ੍ਰੀ ਕਾਕੂ ਆਹਲੂਵਾਲੀਆ ਵੀ ਮੌਜੂਦ ਸਨ ਨੇ ਕਿਹਾ ਕਿ ਸਮੁੱਚਾ ਸਮਾਜ ਇਨ੍ਹਾਂ ਕੋਵਿਡ ਯੋਧਿਆਂ ਦਾ ਰਿਣੀ ਹੈ ਜਿਨਾਂ ਵਲੋਂ ਬਿਨਾਂ ਕਿਸੇ ਡਰ ਦੇ ਪੂਰੀ ਲਗਨ,ਮਿਹਨਤ ਤੇ ਸਮਰੱਥਾ ਨਾਲ ਅਪਣਾ ਫਰਜ਼ ਨਿਭਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੀ ਦੂਰਦਰਸ਼ੀ ਅਗਵਾਈ ਅਤੇ ਹਦਾਇਤਾਂ ਦੇ ਮੱਦੇਨਜ਼ਰ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਅਪਣੀ ਸਮਾਜਿਕ ਜਿੰਮੇਵਾਰੀ ਨੂੰ ਸਮਝਦਿਆਂ ਮੋਹਰਲੀ ਕਤਾਰ ਦੇ ਇਨਾਂ ਯੋਧਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਸਕ ਅਤੇ ਪੀ.ਪੀ.ਈ.ਕਿੱਟਾਂ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਸਕ ਸੈਨੇਟਰੀ ਵਰਕਰਾਂ ਅਤੇ ਸੀਵਰਮੈਨਾਂ ਲਈ ਹਨ ਜੋ ਸ਼ਹਿਰ ਵਿੱਚ ਆਪਣੀ ਆਮ ਡਿਊਟੀ ਨਿਭਾ ਰਹੇ ਹਨ ਅਤੇ ਪੀ.ਪੀ.ਈ ਕਿੱਟਾਂ ਉਨਾਂ ਲਈ ਹਨ ਜੋ ਕੰਟੇਨਮੈਂਟ ਜੋਨਾਂ ਵਿੱਚ ਜਾ ਇਨਾਂ ਦੇ ਆਲੇ-ਦੁਆਲੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ।
ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਕਿਹਾ ਕਿ ਪਰਖ ਦੇ ਇਸ ਸਮੇਂ ਵਿੱਚ ਸੈਨੇਟਰੀ ਵਰਕਰਾਂ ਵਲੋਂ ਪੂਰੀ ਲਗਨ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਜਿਸ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਸਮਾਜ ਅਤੇ ਖਾਸ ਕਰਕੇ ਉਹ ਇਨਾਂ ‘ਸਵੱਛਤਾ ਦੇ ਸਿਪਾਹੀਆਂ’ ਦੇ ਰਿਣੀ ਹਨ। ਉਨ੍ਹਾਂ ਕਿਹਾ ਕਿ ਇਹ ਮਾਸਕ ਅਤੇ ਪੀ.ਪੀ.ਈ.ਕਿੱਟਾਂ ਇਨਾਂ ਕੋਰੋਨਾ ਯੋਧਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਮਾਣੀ ਜਿਹੀ ਕੋਸ਼ਿਸ਼ ਹੈ।
ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ਇਨ੍ਹਾਂ ਬਹਾਦਰ ਯੋਧਿਆਂ ਦੀਆਂ ਵੱਡਮੁੱਲੀਆਂ ਸੇਵਾਵਾਂ ਦਾ ਕਦੇ ਰਿਣ ਨਹੀਂ ਉਤਾਰ ਸਕਦਾ। ਉਨ੍ਹਾਂ ਪ੍ਰਧਾਨ ਸੈਨੇਟਰੀ ਅਤੇ ਸੀਵਰਮੈਨ ਨੂੰ ਭਰੋਸਾ ਦੁਆਇਆ ਕਿ ਇਸ ਔਖੀ ਘੜੀ ਵਿੱਚ ਟਰੱਸਟ ਉਨਾਂ ਦੇ ਨਾਲ ਹੈ ਅਤੇ ਉਨਾਂ ਦੀ ਹਰ ਜਰੂਰਤ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
ਇਸ ਮੌਕੇ ਕਾਰਜਕਾਰੀ ਅਫ਼ਸਰ ਜਲੰਧਰ ਇੰਪਰੂਵਮੈਂਟ ਟਰੱਸਟ ਜਤਿੰਦਰ ਸਿੰਘ, ਸ੍ਰੀ ਕਾਕੂ ਆਹਲੂਵਾਲੀਆ, ਸ੍ਰੀ ਬੰਤੂ ਸਭਰਵਾਲ, ਸ੍ਰੀ ਵਿਨੋਦ ਮੱਦੀ, ਸ੍ਰੀ ਰਾਜੂ ਕਰਨ ਥਾਪਰ, ਸ੍ਰੀ ਰਿੰਪੀ ਕਲਿਆਣ , ਸ੍ਰੀ ਸੁਨੀਲ ਦੱਤ ਬੌਬੀ, ਸ੍ਰੀ ਅਸ਼ੋਕ ਚੌਧਰੀ, ਸ੍ਰੀ ਤਰਸੇਮ ਲਾਲ, ਸ੍ਰੀ ਬਾਬੂ ਥਾਪਰ ਅਤੇ ਹੋਰ ਵੀ ਹਾਜ਼ਰ ਸਨ।
.jpg)



.jpg)




.jpg)
.jpeg)

.jpeg)

.jpeg)
