ਜਲੰਧਰ 'ਚ ਫਸੇ ਜੰਮੂ ਅਤੇ ਕਸ਼ਮੀਰ ਯੂ.ਟੀ ਦੇ 162 ਲੋਕਾਂ ਨੂੰ ਪੰਜ ਬੱਸਾਂ ਰਾਹੀਂ ਵਾਪਿਸ ਭੇਜਿਆ ਗਿਆ
ਜਲੰਧਰ, 3 ਮਈ (ਸੰਦੀਪ) - ਜੰਮੂ ਕਸ਼ਮੀਰ ਦੇ ਵਾਸੀ ਜੋ ਕਿ ਦੇਸ਼ ਵਿਆਪੀ ਲਾਕਡਾਊਨ/ਕਰਫ਼ਿਊ ਦੌਰਾਨ ਜਲੰਧਰ ਵਿਖੇ ਫਸ ਗਏ ਸਨ ਨੂੰ ਸ਼ੁਕਰਵਾਰ ਦੇਰ ਸ਼ਾਮ ਨੂੰ ਘਰ ਵਾਪਿਸ ਭੇਜਿਆ ਗਿਆ ਜਿਸ 'ਤੇ ਉਨਾਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। 162 ਲੋਕਾਂ ਦੇ ਸਮੂਹ ਨੂੰ ਪੂਰੀ ਤਰਾਂ ਡਾਕਟਰੀ ਜਾਂਚ ਤੋਂ ਬਾਅਦ ਵਾਪਿਸ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਲੋਕ ਜੰਮੂ ਅਤੇ ਕਸ਼ਮੀਰ ਯੂ.ਟੀ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਸਨ। ਉਨਾਂ ਦੱਸਿਆ ਕਿ ਇਨਾਂ ਨੂੰ ਜੰਮੂ ਅਤੇ ਕਸ਼ਮੀਰ ਵਾਪਿਸ ਭੇਜਣ ਤੋਂ ਪਹਿਲਾਂ ਇਨਾਂ ਦੀ ਡਾਕਟਰਾਂ ਦੀ ਟੀਮ ਅਤੇ ਪੈਰਾ ਮੈਡੀਕਲ ਸਟਾਫ਼ ਵਲੋਂ ਸਕਰੀਨਿੰਗ ਕੀਤੀ ਗਈ।
ਉਨਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਪ੍ਰਸ਼ਾਸਨ ਵਲੋਂ ਜੰਮੂ ਅਤੇ ਕਸ਼ਮੀਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਫਸੇ ਹੋਏ ਲੋਕਾਂ ਦਾ ਵੇਰਵਾ ਅਤੇ ਨਿੱਜੀ ਜਾਣਕਾਰੀ ਭੇਜਣ ਲਈ ਕਿਹਾ। ਉਨਾਂ ਦੱਸਿਆ ਕਿ ਯੂ.ਟੀ.ਅਧਿਕਾਰੀਆਂ ਨਾਲ ਸੂਚਨਾ ਸਾਂਝੀ ਕੀਤੀ ਗਈ ਅਤੇ ਉਨਾਂ ਵਲੋਂ ਪੰਜ ਬੱਸਾਂ ਫਸੇ ਲੋਕਾਂ ਨੂੰ ਵਾਪਿਸ ਲੈ ਕੇ ਜਾਣ ਲਈ ਭੇਜੀਆਂ ਗਈਆਂ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਦੀ ਅਗਵਾਈ ਵਿੱਚ ਮਾਲ ਅਫ਼ਸਰ ਅਤੇ ਮੈਡੀਕਲ ਅਫ਼ਸਰ ਸਮੇਤ ਟੀਮ ਦਾ ਗਠਨ ਕੀਤਾ ਗਿਆ ਤਾਂ ਜੋ ਡਾਕਟਰੀ ਜਾਂਚ ਤੋਂ ਬਾਅਦ ਫਸੇ ਲੋਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਵਾਪਿਸ ਭੇਜਿਆ ਜਾ ਸਕੇ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਫਸੇ ਹੋਏ ਲੋਕਾਂ ਜ਼ਿਨਾਂ ਪਾਸ ਭੋਜਨ ਦੀ ਕਮੀ ਹੈ ਨੂੰ ਸ਼ੈਲਟਰ ਹੋਮ ਵਿੱਚ ਆਉਣ ਦੀ ਅਪੀਲ ਕੀਤੀ ਗਈ ਜਿਥੇ ਜ਼ਿਲਾ ਪ੍ਰਸ਼ਾਸਨ ਵਲੋਂ ਉਨਾਂ ਦੇ ਰਹਿਣ ਅਤੇ ਖਾਣ-ਪੀਣ ਅਤੇ ਡਾਕਟਰੀ ਸਹਾਇਤਾ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ।
.jpg)



.jpg)




.jpg)
.jpeg)

.jpeg)

.jpeg)
