ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਕੋਰੋਨਾ ਵਾਇਰਸ ਖਿਲਾਫ਼ ਜੰਗ ਲਈ ਜਲੰਧਰ ਦਿਹਾਤੀ ਪੁਲਿਸ ਨੂੰ ਪੀ.ਪੀ.ਈ.ਕਿੱਟਾਂ ਭੇਟ

ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਕੋਰੋਨਾ ਵਾਇਰਸ ਖਿਲਾਫ਼ ਜੰਗ ਲਈ ਜਲੰਧਰ ਦਿਹਾਤੀ ਪੁਲਿਸ ਨੂੰ ਪੀ.ਪੀ.ਈ.ਕਿੱਟਾਂ ਭੇਟ

ਜਲੰਧਰ 25 ਅਪ੍ਰੈਲ (ਸੰਦੀਪ) - ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੋਹਰਲੀਆਂ ਲਾਈਨਾਂ ਵਿੱਚ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਪੁਲਿਸ ਕਰਮੀਆ ਲਈ ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਨਿੱਜੀ ਸੁਰੱਖਿਆ ਉਪਕਰਣ (ਪੀ.ਪੀ.ਈ.)ਕਿੱਟਾਂ ਐਸ.ਐਸ.ਪੀ.ਜਲੰਧਰ ਦਿਹਾਤੀ ਸ੍ਰੀ ਨਵਜੋਤ ਸਿੰਘ ਮਾਹਲ ਨੂੰ ਦਿੱਤੀਆਂ ਗਈਆਂ।
                ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰ.ਦਲਜੀਤ ਸਿੰਘ ਆਹਲੂਵਾਲੀਆ ਦੀਆਂ ਹਦਾਇਤਾਂ 'ਤੇ ਇੰਪਰੂਵਮੈਂਟ ਟਰੱਸਟ ਦੇ ਕਾਰਜਕਾਰੀ ਅਫ਼ਸਰ ਸ੍ਰੀ ਜਤਿੰਦਰ ਸਿੰਘ ਅਤੇ ਯੂਥ ਕਾਂਗਰਸੀ ਆਗੂ ਕਾਕੂ ਆਹਲੂਵਾਲੀਆ ਵਲੋਂ ਇਹ ਕਿੱਟਾਂ ਐਸ.ਐਸ.ਪੀ.ਨੂੰ ਸੌਂਪੀਆਂ ਗਈਆਂ। ਕਾਰਜਕਾਰੀ ਅਫ਼ਸਰ ਅਤੇ ਯੂਥ ਕਾਂਗਰਸੀ ਆਗੂ ਵਲੋਂ ਜਲੰਧਰ ਦਿਹਾਤੀ ਪੁਲਿਸ ਦਾ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਤੇ ਜ਼ਿਲੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨਾਂ ਕਿਹਾ ਕਿ ਸੁਰੱਖਿਆ ਬਲਾਂ ਵਲੋਂ ਮੋਹਰਲੀਆਂ ਲਾਈਨਾਂ ਵਿੱਚ ਡਿਊਟੀ ਨਿਭਾਏ ਜਾਣ ਨੂੰ ਦੇਖਦੇ ਹੋਏ ਇਹ ਕਿੱਟਾਂ ਪੁਲਿਸ ਅਫ਼ਸਰਾਂ ਨੂੰ ਸੌਂਪ ਦਾ ਫ਼ੈਸਲਾ ਲਿਆ ਗਿਆ ਹੈ।
   ਇਸ ਵਿਸ਼ੇਸ਼ ਪਹਿਲ ਦਾ ਸਵਾਗਤ ਕਰਦਿਆਂ ਐਸ.ਐਸ.ਪੀ. ਸ੍ਰ.ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਇਹ ਕਿੱਟਾਂ ਮੋਹਰਲੀਆਂ ਲਾਈਨਾਂ ਵਿੱਚ ਡਿਊਟੀ 'ਤੇ ਤਾਇਨਾਤ ਪੁਲਿਸ ਅਫ਼ਸਰਾਂ ਅਤੇ ਕਰਮੀਆਂ ਲਈ ਮਦਦਗਾਰ ਸਾਬਿਤ ਹੋਣਗੀਆਂ। ਉਨਾਂ ਕਿਹਾ ਕਿ ਇਨਾਂ ਕਿੱਟਾਂ ਨਾਲ ਪੁਲਿਸ ਕਰਮੀ ਸ਼ਹਿਰ ਦੀਆਂ ਨਾਜ਼ੁਕ ਥਾਵਾਂ 'ਤੇ ਆਪਣੀ ਡਿਊਟੀ ਨੂੰ ਹੋਰ ਵਧੀਆ ਢੰਗ ਨਾਲ ਨਿਭਾ ਸਕਣਗੇ। ਉਨਾਂ ਕਿਹਾ ਕਿ ਪੁਲਿਸ  ਬਲ ਇਸ ਬਿਮਾਰੀ ਦਾ ਟਾਕਰਾ ਕਰਨ ਲਈ ਪੂਰੀ ਤਰਾਂ ਤਿਆਰ ਹਨ ਅਤੇ ਇਸ ਨੇਕ ਕਾਜ ਵਿੱਚ ਕਿਸੇ ਤਰਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਐਸ.ਪੀ. ਸ੍ਰੀ ਆਰ.ਪੀ.ਐਸ.ਸੰਧੂ ਵੀ ਹਾਜ਼ਰ ਸਨ।
 

super visa