ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ 559 ਲੀਟਰ ਅਤੇ 4500 ਦੋ ਪਲਾਈ ਮਾਸਕ ਸਮੇਤ ਵਿਅਕਤੀ ਗ੍ਰਿਫ਼ਤਾਰ

ਜਲੰਧਰ 20 ਅਪ੍ਰੈਲ (ਸੰਦੀਪ) -  ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਤਿ ਜਰੂਰੀ ਹੈਂਡ ਸੈਨੇਟਾਈਜ਼ਰ ਅਤੇ ਮਾਸਕਾਂ ਦੀ ਕਾਲਾ ਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਇਕ ਵਿਅਕਤੀ ਨੂੰ 559 ਲੀਟਰ ਸੈਨੀਟਾਈਜ਼ਰ ਅਤੇ 4500 ਦੋ ਪਲਾਈ ਮਾਸਕਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
                             ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੈਂਡ ਸੈਨੀਟਾਈਜ਼ਰ ਅਤੇ ਮਾਸਕਾਂ ਦੀ ਕਾਲਾ ਬਜ਼ਾਰੀ ਕਰਨ ਵਾਲੇ ਗਿਰੋਹ ਸਬੰਧੀ ਸੂਚਨਾ ਮਿਲਣ ’ਤੇ ਕਮਿਸ਼ਨਰੇਟ ਪੁਲਿਸ ਵਲੋਂ ਦਿਓਲ ਨਗਰ ਵਿਖੇ ਵਿਸ਼ੇਸ਼ ਜਾਂਚ ਦੌਰਾਨ ਕਾਰ ਨੰਬਰ ਪੀ.ਬੀ.08 ਈ ਈ 9533 ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਏ.ਐਸ.ਆਈ. ਰਤਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਟਾਟਾ ਟੀਆਗੋ ਕਾਰ ਦੀ ਤਲਾਸ਼ੀ ਦੌਰਾਨ 210 ਸੈਨੀਟਾਈਜ਼ਰ 500 ਐਮ.ਐਲ.,  ਪੰਜ ਲੀਟਰ ਦੇ 20 ਬੋਤਲਾਂ ਵਾਲੇ ਪੰਜ ਡੱਬੇ ਸੈਨੀਟਾਈਜ਼ਰ ਅਤੇ ਇਕ ਡੱਬਾ 4500 ਮਾਸਕ 2 ਪਲਾਈ ਬਰਾਮਦ ਕੀਤੇ ਗਏ। ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਤੁਰੰਤ ਕਾਰ ਦੇ ਡਰਾਇਵਰ ਦੀਪਕ ਕੁਮਾਰ ਪੁੱਤਰ ਪਰਸ਼ੋਤਮ ਲਾਲ ਵਾਸੀ ਡਿਫੈਂਸ ਕਲੋਨੀ ਨੇੜੇ ਖਾਲਸਾ ਕਾਲਜ ਨੂੰ ਗ੍ਰਿਫ਼ਤਾਰ ਕੀਤਾ ਗਿਆ।
                             ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਅਗਲੇਰੀ ਪੁਛੱਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਕੁਝ ਹੋਰ ਸਮਾਨ ਗ੍ਰਿਫ਼ਤਾਰ ਵਿਅਕਤੀ ਦੇ ਘਰ ਅੱਗੇ ਪਿਆ  ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਫਿਰ ਦੋਸ਼ੀ ਦੇ ਘਰ ਛਾਪਾ ਮਾਰ ਕੇ 480 ਹੈਂਡ ਸੈਨੀਟਾਈਜ਼ਰ 100 ਐਮ.ਐਲ.ਦੀ ਪੈਕਿੰਗ, 13 ਡੱਬੇ  ਜਿਨਾਂ ਵਿੱਚ 2340 ਬੋਤਲਾਂ 100 ਐਮ.ਐਲ. ਸੈਨੀਟਾਈਜ਼ਰ ਅਤੇ ਤਿੰਨ ਡੱਬੇ 720 ਬੋਤਲਾਂ ਦੇ 100 ਐਮ.ਐਲ. ਸੈਨੀਟਾਈਜ਼ਰ ਸਕੋਡਾ ਕਾਰ ਨੰਬਰ ਸੀ ਐਚ. 03 ਪੀ 1946 ਵਿਚ ਪਾਏ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਪੁਛਗਿੱਛ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ।
                             ਪੁਲਿਸ ਕਮਿਸ਼ਨਰ ਸ੍ਰ.ਭੁੱਲਰ ਨੇ ਦੱਸਿਆ ਕਿ ਕਿਸੇ ਨੂੰ ਵੀ ਜਰੂਰੀ ਚੀਜ਼ਾਂ ਦੀ ਕਾਲਾ ਬਜ਼ਾਰੀ ਤੇ ਮੁਨਾਫ਼ਾਖੋਰੀ ਨਹੀਂ ਕਰ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਰੂਰੀ ਚੀਜਾਂ ਦੀ ਨਕਲੀ ਘਾਟ ਦਿਖਾ ਕੇ ਕਿਸੇ ਕੀਮਤ ’ਤੇ ਮੁਨਾਫ਼ਾਖੋਰੀ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਰੂਰੀ ਵਸਤਾਂ ਦੇ ਕਾਨੂੰਨ ਦੀ ਧਾਰਾ 7, ਭਾਰਤੀ ਦੰਡਾਵਾਲੀ ਦੀ ਧਾਰਾ 188, 3 ਮਹਾਂਮਾਰੀ ਰੋਗ ਐਕਟ 1897 ਅਤੇ 51 ਆਫ਼ਤ ਪ੍ਰਬੰਧਨ ਐਕਟ 2005 ਅਧੀਨ ਦੋਸ਼ੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਤਿ ਜਰੂਰੀ ਹੈਂਡ ਸੈਨੇਟਾਈਜ਼ਰ ਅਤੇ ਮਾਸਕਾਂ ਦੀ ਕਾਲਾ ਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਇਕ ਵਿਅਕਤੀ ਨੂੰ 559 ਲੀਟਰ ਸੈਨੀਟਾਈਜ਼ਰ ਅਤੇ 4500 ਦੋ ਪਲਾਈ ਮਾਸਕਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

super visa