ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਡਿਊਟੀ ’ਤੇ ਤਾਇਨਾਤ 1300 ਪੁਲਿਸ ਕਰਮੀਆਂ ਦੀ ਸਿਹਤ ਜਾਂਚ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਡਿਊਟੀ ’ਤੇ ਤਾਇਨਾਤ 1300 ਪੁਲਿਸ ਕਰਮੀਆਂ ਦੀ ਸਿਹਤ ਜਾਂਚ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

ਜਲੰਧਰ 9 ਅਪ੍ਰੈਲ (ਨਿਊਜ85ਪੰਜਾਬ) -  ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ਹਿਰ ਵਿੱਚ ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਕਮਿਸ਼ਨਰੇਟ ਪੁਲਿਸ ਵਲੋਂ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੀਤੀ ਗਈ। ਮੁਹਿੰਮ ਦੌਰਾਨ ਸਿਹਤ ਵਿਭਾਗ ਅਤੇ ਪੁਲਿਸ ਟੀਮ ਨੂੰ ਡਿਊਟੀ ਦੇ ਤਾਇਨਾਤ ਪੁਲਿਸ ਅਮਲੇ ਦੀ ਸਿਹਤ ਜਾਂਚ ਲਈ ਲਗਾਇਆ ਗਿਆ। ਇਸ ਮੌਕੇ ਡਾਕਟਰਾਂ ਵਲੋਂ ਪੁਲਿਸ ਕਰਮੀਆਂ ਦਾ ਬੁਖ਼ਾਰ ਥਰਮਲ ਥਰਮਾਮੀਟਰ ਨਾਲ ਚੈਕ ਕਰਨ ਤੋਂ ਇਲਾਵਾ ਜਨਰਲ ਸਿਹਤ ਜਾਂਚ ਕੀਤੀ ਗਈ।
                             ਇਸ ਮੌਕੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਹਿੰਮ ਚਲਾਉਣ ਦਾ ਮੁੱਖ ਮੰਤਵ ਡਿਊਟੀ ਪੂਰੀ ਤਨਦੇਹੀ ਅਤੇ ਮੁਸ਼ਤੈਦੀ ਨਾਲ ਨਿਭਾਉਣ ਵਾਲੇ ਕਰਮਚਾਰੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਰਫ਼ਿਊ ਲਗਾਇਆ ਗਿਆ ਹੈ ਉਦੋਂ ਤੋਂ ਲੈ ਕੇ ਪੁਲਿਸ ਕਰਮਚਾਰੀਆਂ ਵਲੋਂ ਜਿਥੇ  ਲਗਾਤਾਰ ਸ਼ਹਿਰ ਵਿੱਚ ਅਮਨ- ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਿਆ ਗਿਆ ਹੈ ਉਥੇ ਕੋਵਿਡ-19 ਨੂੰ ਵੀ ਫੈਲਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਊਟੀ ’ਤੇ ਤਾਇਨਾਤ 1300 ਪੁਲਿਸ ਕਰਮੀਆਂ ਦੀ ਚੰਗੀ ਸਿਹਤ ਦਾ ਖ਼ਿਆਲ ਰੱਖਣਾ ਸਮੇਂ ਦੀ ਲੋੜ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸੁਰੱਖਿਆ ਬਲਾਂ ਵਲੋਂ ਲਗਾਤਾਰ ਅਪਣੀਆਂ ਸੇਵਾਵਾਂ ਮੋਹਰੇ ਹੋ ਕੇ  ਨਿਭਾਈਆਂ ਜਾ ਰਹੀਆਂ ਹਨ ਇਸ ਲਈ ਉਨਾਂ ਦੀ ਸਿਹਤ ਸੰਭਾਲ ਲਈ ਸਾਵਧਾਨੀਆਂ ਵਰਤਣੀਆਂ ਵੀ ਜਰੂਰੀ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਕਰਮੀਆਂ ਦੇ ਲੋੜੀਂਦੇ ਟੈਸਟ ਵੀ ਕੀਤੇ ਜਾ ਰਹੇ ਹਨ।
                             ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਸੁਰੱਖਿਆ ਬਲਾਂ ਨਾਲ  ਲੋਕਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਲਾਡੋਵਾਲੀ ਰੋਡ, ਗੁਰੂ ਨਾਨਕ ਪੁਰਾ, ਰੇਲਵੇ ਕਲੋਨੀ, ਸੰਤ ਨਗਰ, ਪ੍ਰੀਤ ਨਗਰ, ਐਸ.ਡੀ. ਕਾਲਜ ਰੋਡ, ਮਦਨ ਫਲੌਰ ਮਿਲ ਚੌਕ, ਰੇਲਵੇ ਸਟੇਸ਼ਨ, ਸ਼ਾਸ਼ਤਰੀ ਚੌਕ, ਲਵ ਕੁਸ਼ ਚੌਕ, ਸ੍ਰੀ ਰਾਮ (ਨਹਿਰੂ ਗਾਰਡਨ) ਚੌਕ, ਭਗਵਾਨ ਵਾਲਮਿਕੀ (ਜੋਤੀ) ਚੌਕ, ਬਸਤੀ ਅੱਡਾ ਚੌਕ, ਫੁੱਟਬਾਲ ਚੌਕ, ਡਾ.ਬੀ.ਆਰ.ਅੰਦਬੇਦਕਰ(ਨਕੋਦਰ) ਚੌਕ, ਗੁਰੂ ਨਾਨਕ ਮਿਸ਼ਨ ਚੌਕ, ਮਾਡਲ ਟਾਊਨ ਮਾਰਕਿਟ, ਗੀਤਾ ਮੰਦਿਰ , ਨਿਊ ਜਵਾਹਰ ਨਗਰ, ਬੀ.ਐਮ.ਸੀ.ਚੌਕ ਅਤੇ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਕੱਢਿਆ ਗਿਆ।   

super visa