ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮਾਸਕ ਨਾ ਪਹਿਨਣ ਕਰਕੇ ਇਕ ਸਮੇਤ ਚਾਰ ਐਫ.ਆਈ.ਆਰ ਦਰਜ਼

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮਾਸਕ ਨਾ ਪਹਿਨਣ ਕਰਕੇ ਇਕ ਸਮੇਤ ਚਾਰ ਐਫ.ਆਈ.ਆਰ ਦਰਜ਼

ਜਲੰਧਰ, 11 ਮਈ (ਸੰਦੀਪ) – ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਮਾਸਕ ਨਾ ਪਹਿਨਣ ਅਤੇ ਬਿਨਾਂ ਯੋਗ ਪਾਸ ਦੇ ਇੱਧਰ ਉੱਧਰ ਘੁੰਮ ਕੇ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਸ਼ਖਤੀ ਕਰਨ ਦੀ ਜਾਰੀ ਮੁਹਿੰਮ ਤਹਿਤ ਅਜਿਹੇ ਪੰਜ ਲੋਕਾਂ ਖਿਲਾਫ਼ ਐਫ.ਆਰ.ਆਰ.ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
                             ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੌਰਾਨ ਜੇ ਕਿਸੇ ਨੂੰ ਐਮਰਜੈਂਸੀ ਹਲਾਤਾਂ ਕਰਕੇ ਯੋਗ ਪਾਸ ਨਾਲ ਬਾਹਰ ਜਾਣਾ ਪੈਂਦਾ ਹੈ ਤਾਂ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ।
                             ਉਨ੍ਹਾਂ ਦਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ’ਤੇ ਜਿਸ ਵਿੱਚ ਇਕ ਮਾਸਕ ਨਾ ਪਹਿਨਣਾ ਵਾਲਾ ਵੀ ਸ਼ਾਮਿਲ ਹੈ ਸਮੇਤ ਚਾਰ ਐਫ.ਆਰ.ਆਈ ਦਰਜ ਕਰਕੇ ਪੰਜ ਵਿਅਕਤੀਆਂ ਨੁੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਕਮਿਸ਼ਨਰੇਟ ਪੁਲਿਸ ਵਲੋਂ 313 ਟਰੇਫਿਕ ਚਲਾਨ ਕਰਕੇ 14 ਵਾਹਨਾਂ ਨੂੰ ਜਬਤ ਕੀਤਾ ਗਿਆ ਹੈ।
                             ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਤੋਂ ਕਰਫ਼ਿਊ ਲਗਾਇਆ ਗਿਆ ਹੈ ਹੁਣ ਤੱਕ 714 ਐਫ.ਆਈ.ਆਰ ਦਰਜ਼ ਕਰਕੇ 887 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
                   ਸ੍ਰੀ ਭੁੱਲਰ ਨੇ ਅੱਗੇ ਦੱਸਿਆ ਕਿ ਜਲੰਧਰ ਵਿਖੇ ਹੁਣ ਤੱਕ 16041 ਚਲਾਨ ਕਰਕੇ 1373 ਵਾਹਨਾਂ ਨੂੰ ਜਬਤ ਕੀਤਾ ਜਾ ਚੁੱਕਾ ਹੈ।

super visa