ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸ਼ੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਉਪਰੰਤ ਗੁਜਰਾਤ 'ਚ ਫਸੇ 250 ਟਰੱਕ ਡਰਾਇਵਰਾਂ ਨੂੰ ਬਚਾਅ ਦੀ ਸਹੂਲਤ ਮੁਹੱਈਆ
ਜਲੰਧਰ 12 ਅਪ੍ਰੈਲ- ਮਾਨਵਤਾ ਦੀ ਸੇਵਾ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਗੁਜਰਾਤ ਦੇ ਕੱਛ ਖੇਤਰ ਵਿੱਚ ਫਸੇ 250 ਟਰੱਕਾਂ ਡਰਾਇਵਰਾਂ ਨੂੰ ਉਥੋਂ ਦੇ ਸਬੰਧਿਤ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਮਾਮਲਾ ਉਠਾਉਣ ਤੋਂ ਬਾਅਦ ਬਚਾਇਆ ਗਿਆ. ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਜਲੰਧਰ ਸ੍ਰ.ਗੁਰਪੀ੍ਰਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਉਪਰੰਤ ਪੰਜਾਬ ਪੁਲਿਸ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਇਹ ਟਰੱਕ ਡਰਾਇਵਰ ਗੁਜਰਾਤ ਰਾਜ ਦੇ ਜ਼ਿਲਾ ਸਾਬਰਕੰਠਾ ਵਿਖੇ ਦੇਸ਼ ਵਿਆਪੀ ਲਾਕ ਡਾਊਨ ਦੌਰਾਨ ਫਸੇ ਹੋਏ ਹਨ। ਉਨਾਂ ਕਿਹਾ ਕਿ ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਸਹਾਇਕ ਪੁਲਿਸ ਕਮਿਸ਼ਨਰ ਐਚ.ਐਸ.ਭੱਲਾ ਦੀ ਅਗਵਾਈ ਵਿੱਚ ਟੀਮ ਦਾ ਗਠਨ ਕਰਨ ਉਪਰੰਤ ਟਰੱਕ ਡਰਾਇਵਰਾਂ ਨਾਲ ਸੰਪਰਕ ਕੀਤਾ ਗਿਆ। ਉਨਾਂ ਕਿਹਾ ਕਿ ਟੀਮ ਵਲੋਂ ਵੀਡੀਓ ਦੀ ਤਸਦੀਕ ਉਪਰੰਤ ਪਾਇਆ ਕਿ ਇਹ ਟਰੱਕ ਡਰਾਇਵਰ ਸਚਮੁੱਚ ਬਹੁਤ ਮੁਸ਼ਕਿਲ ਵਿੱਚ ਹਨ।
ਪੁਲਿਸ ਕਮਿਸਨਰ ਨੇ ਦੱਸਿਆ ਕਿ ਇਹ ਮਸਲਾ ਗੁਜਰਾਤ ਦੇ ਸਬੰਧਿਤ ਜ਼ਿਲਾ ਪ੍ਰਸ਼ਾਸਨ ਨਾਲ ਉਠਾਇਆ ਗਿਆ ਅਤੇ ਟੀਮ ਵਲੋਂ ਗੁਜਰਾਤ ਦੇ ਪੱਤਰਕਾਰ ਹਰਪੀ੍ਰਤ ਸਿੰਘ ਜੋ ਕਿ ਜਲੰਧਰ ਨਾਲ ਸਬੰਧਿਤ ਹੈ ਨੂੰ ਗੁਜਰਾਤ ਵਿੱਚ ਫਸੇ ਟਰੱਕ ਡਰਾਇਵਰਾਂ ਦੀ ਮਦਦ ਲਈ ਬੁਲਾਇਆ ਗਿਆ। ਉਨਾਂ ਕਿਹਾ ਕਿ ਗੁਜਰਾਤ ਪ੍ਰਸ਼ਾਸਨ ਨਾਲ ਮਾਮਲੇ ਸਬੰਧੀ ਚੰਗੀ ਤਰਾਂ ਸੰਪਰਕ ਕਰਨ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਵਲੋਂ ਟਰੱਕ ਡਰਾਇਵਰਾਂ ਨਾਲ ਸੰਪਰਕ ਕਰਕੇ ਉਨਾਂ ਨੂੰ ਲੋੜੀਂਦੀ ਮਦਦ ਪਹੁੰਚਾਈ ਗਈ। ਸ੍ਰੀ ਭੁੱਲਰ ਨੇ ਕਿਹਾ ਕਿ ਟਰੱਕ ਡਰਾਇਵਰਾਂ ਨੂੰ ਖਾਣੇ ਅਤੇ ਰਹਿਣ ਤੋਂ ਇਲਾਵਾ ਹੋਰ ਜਰੂਰੀ ਸਹਾਇਤਾ ਮੁਹੱਈਆ ਕਰਵਾਉਣ ਉਪਰੰਤ ਪ੍ਰਸ਼ਾਸਨ ਵਲੋਂ ਉਨਾਂ ਨੂੰ ਅਪਣੀ ਮੰਜ਼ਿਲ ਵੱਲ ਜਾਣ ਦੀ ਆਗਿਆ ਦਿੱਤੀ ਗਈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਤੋਂ ਇਲਾਵਾ ਪੁਲਿਸ ਵਿਭਾਗ ਹਮੇਸ਼ਾਂ ਹੀ ਇਸ ਔਖੀ ਘੜੀ ਵਿੱਚ ਲੋੜਵੰਦਾਂ ਨੂੰ ਹਰ ਤਰਾਂ ਦੀ ਮਦਦ ਪਹੁੰਚਾਉਣ ਲਈ ਤਿਆਰ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਲੋੜਵੰਦ ਲੋਕਾਂ ਦੀ ਸਮੇਂ ਸਿਰ ਮਦਦ ਕਰਨ ਦੀ ਸ਼ਾਨਦਾਰ ਰਵਾਇਤ ਸਦਕਾ ਇਹ ਸਭ ਸੰਭਵ ਹੋ ਸਕਿਆ। ਸ੍ਰੀ ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਵਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਆਮ ਲੋਕਾਂ ਨੂੰ ਹਰ ਤਰਾਂ ਦੀ ਮਦਦ ਪਹੁੰਚਾਉਣ ਨੂੰ ਜਾਰੀ ਰੱਖਿਆ ਜਾਵੇਗਾ।
.jpg)








.jpg)
.jpeg)

.jpeg)

.jpeg)
