ਜਲੰਧਰ ਦਿਹਾਤੀ ਪੁਲਿਸ ਵਲੋਂ ਪੰਜ ਨਸ਼ਾ ਤਸਕਰ ਗ੍ਰਿਫ਼ਤਾਰ, 159.5 ਕਿਲੋਂ ਭੁੱਕੀ ਅਤੇ ਡਰੱਗ ਮਨੀ ਜ਼ਬਤ
ਜਲੰਧਰ, 12 ਮਈ (ਸੰਦੀਪ) – ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਕਰਕੇ ਲਗਾਏ ਗਏ ਕਰਫ਼ਿਊ ਦੌਰਾਨ ਅਮਨ –ਕਾਨੂੰਨ ਦੀ ਸਥਿਤੀ ’ਤੇ ਨਜ਼ਰ ਰੱਖਣ ਦੇ ਨਾਲ ਨਾਲ ਨਸ਼ਾ ਤਸ਼ਕਰਾਂ ’ਤੇ ਬਾਰੀਕੀ ਨਾਲ ਨਿਗ੍ਹਾ ਰੱਖਣ ਦੀ ਕੜੀ ਵਜੋਂ ਜਲੰਧਰ (ਦਿਹਾਤੀ) ਵਲੋਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 159.5 ਕਿਲੋ ਭੁੱਕੀ ਅਤੇ 21500 ਡਰੱਗ ਮਨੀ ਅਤੇ ਟਾਟਾ ਸੋਮੂ ਪੀ.ਬੀ. 10-ਬੀ.ਐਚ.-0884 ਜਬਤ ਕੀਤਾ ਗਿਆ ਹੈ।
ਦੋਸ਼ੀਆਂ ਦੀ ਪਹਿਚਾਣ ਰਾਮਜੀ ਮੁਹੱਲਾ ਬੀਬੀ ਦੀਪ ਕੌਰ, ਹਰਦੀਪ ਸਿੰਘ ਪਿੰਡ ਬੁਰਜ ਹਸਨ, ਅਮਨਦੀਪ ਸਿਘ ਰਣਜੀਤਪੁਰਾ ਮੁਹੱਲਾ, ਗੁਰਵਿੰਦਰ ਸਿੰਘ ਕਿਲ੍ਹਾ ਮੁਹੱਲਾ ਅਤੇ ਬਲਜਿੰਦਰ ਕੁਮਾਰ ਉਮਰਪੁਰ ਬਿਲਗਾ ਵਜੋਂ ਪਹਿਚਾਣ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ.ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਬਿਲਗਾ ਦੇ ਇਸੰਪੈਕਟਰ ਸ੍ਰੀ ਸੁਰਜੀਤ ਸਿੰਘ ਪੱਡਾ ਵਲੋਂ ਰਾਧਾ ਸੁਆਵੀ ਸਤਿਸੰਗ ਘਰ ਤਲਵਣ ਨੇੜੇ ਨਾਕਾ ਲਗਾਇਆ ਗਿਆ ਸੀ ਅਤੇ ਪੁਲਿਸ ਪਾਰਟੀ ਵਲੋਂ ਦੋ ਵਿਅਕਤੀਆਂ ਨੂੰ ਪੁਛਗਿੱਛ ਦੇ ਮਕਸਦ ਨਾਲ ਰੋਕਿਆ ਗਿਆ। ਸ੍ਰੀ ਮਾਹਲ ਨੇ ਦੱਸਿਆ ਕਿ ਇਨਾਂ ਦੋਵਾਂ ਵਿਅਕਤੀਆਂ ਵਲੋਂ ਆਪਣੀ ਪਹਿਚਾਣ ਹਰਦੀਪ ਅਤੇ ਰਾਮਜੀ ਵਜੋਂ ਦੱਸੀ ਗਈ ਅਤੇ ਪੁਲਿਸ ਕਰਮੀਆਂ ਨੇ ਇਨਾਂ ਪਾਸੋਂ ਇਕ ਬੈਗ ਵਿਚੋਂ ਸੱਤ ਕਿਲੋ ਭੁੱਕੀ ਬਰਾਮਦ ਕੀਤੀ ਗਈ ਜੋ ਇਹ ਨਾਲ ਲਿਆਏ ਸਨ।
ਉਨ੍ਹਾਂ ਦੱਸਿਆ ਕਿ ਐਨ. ਡੀ.ਪੀ.ਐਸ.ਐਕਟ ਦੀ ਧਾਰਾ 15-61,85 , ਆਈ.ਪੀ.ਸੀ.ਦੀ ਧਾਰਾ 188, 269 ਅਤੇ ਨੈਸ਼ਨਲ ਡਿਜਾਸਟਰ ਮੇਨੈਜਮੈਂਟ ਐਕਟ 2005 ਦੀ ਧਾਰਾ 51(ਬੀ) ਤਹਿਤ ਕੇਸ ਦਰਜ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ।
ਪੁਛਗਿੱਛ ਦੌਰਾਨ ਪੁਲਿਸ ਕਰਮੀਆਂ ਨੇ ਪਾਇਆ ਕਿ ਰਾਮਜੀ ਅਤੇ ਗੁਰਵਿੰਦਰ ਨੇ ਇਹ ਭੁੱਕੀ ਅਣਪਛਾਤੇ ਟਰੱਕ ਡਰਾਇਵਰ ਪਾਸੋਂ ਖ਼ਰੀਦ ਕੀਤੀ ਸੀ ਅਤੇ ਅਪਣੀ ਸੁਮੋ ਵਿੱਚ ਸਪਲਾਈ ਕਰਨੀ ਸੀ। ਇਸ ’ਤੇ ਪੁਲਿਸ ਕਰਮੀਆਂ ਵਲੋਂ ਤੁਰੰਤ ਗੁਰਵਿੰਦਰ ਸਿੰਘ ’ਤੇ ਛਾਪਾ ਮਾਰ ਕੇ 140 ਕਿਲੋ ਭੁੱਕੀ 20-20 ਕਿਲੋ ਦੇ 7 ਬੈਗਾਂ ਵਿੱਚ ਸੀ ਨੂੰ ਸੋਮੂ ਵਿਚੋਂ ਬਰਾਮਦ ਕੀਤਾ ਗਿਆ ਅਤੇ 21500 ਰੁਪਏ ਰਾਮਜੀ ਦੇ ਘਰੋਂ ਰਿਕਵਰ ਕੀਤੇ ਗਏ ਜੋ ਉਸ ਨੇ ਭੁੱਕੀ ਤੋਂ ਕਮਾਏ ਸਨ।
ਇਕ ਹੋਰ ਵੱਖਰੇ ਕੇਸ ਵਿੱਚ ਏ.ਐਸ.ਆਈ ਰਜਿੰਦਰ ਕੁਮਾਰ ਵਲੋਂ ਸੰਗੋਵਾਲ ਬੱਸ ਸਟੈਂਡ ਦੇ ਬਾਹਰ ਅਮਨਦੀਪ ਸਿੰਘ ਨੂੰ ਜਾਂਚ ਕਰਨ ਦੇ ਮਕਸਦ ਨਾਲ ਰੋਕਿਆ ਗਿਆ ਅਤੇ ਉਸ ਦੇ ਬੈਗ ਵਿਚੋਂ 2.5 ਕਿਲੋ ਭੁੱਕੀ ਬਰਾਮਦ ਕੀਤੀ ਗਈ।
ਇਸ ਤਰ੍ਹਾ ਇਕ ਵੱਖਰਾ ਕੇਸ ਬਿਲਗਾ ਪੁਲਿਸ ਸਟੇਸ਼ਨ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61,85, ਆਈ.ਪੀ.ਸੀ. ਦੀ ਧਾਰਾ 188, 269 ਅਤੇ ਨੈਸ਼ਨਲ ਡਿਜਾਸਟਰ ਮੇਨੈਜਮੈਂਟ ਐਕਟ 2005 ਦੀ ਧਾਰਾ 51 (ਬੀ) ਤਹਿਤ ਕੇਸ ਦਰਜ ਕੀਤਾ ਗਿਆ ਹੈ।
.jpg)



.jpg)




.jpg)
.jpeg)

.jpeg)

.jpeg)
