ਜਲੰਧਰ ਦਿਹਾਤੀ ਪੁਲਿਸ ਵਲੋਂ ਸਮੱਗਲਰਾਂ ਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ,18 ਕਿਲੋ ਅਫ਼ੀਮ ਬਰਾਮਦ

ਜਲੰਧਰ ਦਿਹਾਤੀ ਪੁਲਿਸ ਵਲੋਂ ਸਮੱਗਲਰਾਂ ਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ,18 ਕਿਲੋ ਅਫ਼ੀਮ ਬਰਾਮਦ

ਜਲੰਧਰ, 8 ਮਈ (ਸੰਦੀਪ) – ਜ਼ਿਲ੍ਹੇ ਵਿੱਚ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਅਮਨ ਕਾਨੂੰਨ ਦੀ ਸਥਿਤੀ ’ਤੇ ਸ਼ਖਤ ਚੌਕਸੀ ਰੱਖਦਿਆਂ ਜਲੰਧਰ (ਦਿਹਾਤੀ) ਪੁਲਿਸ ਵਲੋਂ ਮਨੁੱਖੀ ਸੂਝਬੂਝ ਤੇ ਅਤਿ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਹੋਏ ਅੰਤਰਰਾਜੀ ਸਮੱਗÇਲੰਗ ਗਿਰੋਹ ਦਾ ਪਾਰਦਾਫਾਸ਼ ਕਰਦਿਆਂ ਟਰੱਕ ਦੀ ਸਟੈਪਨੀ ਵਿੱਚ ਛੁਪਾਈ ਗਈ 18 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ।
                             ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਸ.ਐਸ.ਪੀ.ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜ ਵਿੱਚ ਇਕ ਅੰਤਰਰਾਜੀ ਗਿਰੋਹ ਅਫ਼ੀਮ ਦੀ ਸਮੱਗÇਲੰਗ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਡੀ.ਐਸ.ਪੀ.ਸ੍ਰੀ ਸਰਬਜੀਤ ਰਾਏ ਦੀ ਅਗਵਾਈ ਵਿੱਚ ਪੁਲਿਸ ਵਲੋਂ ਰਾਸ਼ਟਰੀ ਰਾਜ ਮਾਰਗ ਨੰਬਰ 1 ’ਤੇ ਬਿਧੀਪੁਰ ਨੇੜੇ ਜਾਲ ਵਿਛਾਇਆ ਗਿਆ। ਉਨ੍ਹਾਂ ਦੱਸਿਆ ਕ ਪੁਲਿਸ ਪਾਰਟੀ ਨੇ ਟਰੱਕ ਨੰਬਰ ਪੀ.ਬੀ. 06-ਵੀ 9692 ਨੂੰ ਪੁਛਗਿੱਲ ਲਈ ਰੋਕਿਆ ਅਤੇ ਜਾਂਚ ਦੌਰਾਨ ਪੁਲਿਸ ਪਾਰਟੀ ਵਲੋਂ ਟਰੱਕ ਦੇ ਡਰਾਇਵਰ ਲਖਵੀਰ ਸਿੰਘ ਪੁੱਤਰ ਅਜੀਤ ਸਿੰਘ ਦੇ ਲੱਕ ਨਾਲ ਬੰਨੀ ਗਈ ਖਾਸ ਤਰ੍ਹਾਂ ਦੀ ਬੈਲਟ ਵਿਚੋਂ ਦੋ ਕਿਲੋ ਅਫ਼ੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੀ ਬੈਲਟ ਟਰੱਕ ਡਰਾਇਵਰ ਦੇ ਨਾਲ ਆ ਰਹੇ ਅੰਗਰੇਜ਼ ਸਿੰਘ ਪੁੱਤਰ ਜਸਪਾਲ ਸਿੰਘ ਦੇ ਲੱਕ ਨਾਲ ਬੰਨੀ ਹੋਈ ਸੀ ਜਿਸ ਵਿੱਚੋਂ ਵੀ ਦੋ ਕਿਲੋ ਅਫ਼ੀਮ ਬਰਾਮਦ ਕੀਤੀ ਗਈ।
                             ਸ੍ਰੀ ਮਾਹਲ ਨੇ ਦੱਸਿਆ ਕਿ ਟਰੱਕ ਦੀ ਹੋਰ ਜਾਂਚ ਦੌਰਾਨ ਪੁਲਿਸ ਵਲੋਂ ਦੋ ਕਿਲੋ ਅਫ਼ੀਮ ਗੁੜ ਵਿੱਚ ਛਿਪਾ ਕੇ ਰੱਖੀ ਗਈ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਇਹ ਲੋਕ ਉਤੱਰ ਪ੍ਰਦੇਸ਼ ਤੋਂ ਅਫ਼ੀਮ ਲਿਆ ਕੇ ਰਾਜ ਵਿੱਚ ਸਮੱਗÇਲੰਗ ਕਰਦੇ ਸਨ। ਸ੍ਰੀ ਮਾਹਲ ਨੇ ਅੱਗੇ ਦੱਸਿਆ ਕਿ ਪੁਛਗਿੱਛ ਦੌਰਾਨ ਪੁਲਿਸ ਪਾਰਟੀ ਨੂੰ ਅਹਿਸਾਸ ਹੋਇਆ ਕਿ ਟਰੱਕ ਦਾ ਡਰਾਇਵਰ ਅਤੇ ਉਸ ਦਾ ਸਾਥੀ ਪੁਲਿਸ ਤੋਂ ਅਜੇ ਵੀ ਕੁਝ ਲੁਕਾ ਰਹੇ ਹਨ।
                             ਸ੍ਰੀ ਮਾਹਲ ਨੇ ਦੱਸਿਾ ਕਿ ਪੁਛਗਿੱਛ ਦੌਰਾਨ ਸ਼ੱਕ ਹੋਣ ਤੇ ਪੁਲਿਸ ਪਾਰਟੀ ਵਲੋਂ ਟਰੱਕ ਦੀ ਸਟੈਪਨੀ(ਵਾਧੂ ਟਾਇਰ) ਨੂੰ ਖੋਲਿਆ ਗਿਆ ਅਤੇ ਉਸ ਵਿਚੋਂ ਕਿਲੋ-ਕਿਲੋ ਦੇ 12 ਪੈਕਟ ਅਫ਼ੀਮ ਦੇ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੋਸੀਆਂ ਪਾਸੋਂ ਕੁੱਲ 18 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਧਾਰਾ 18-61-85 ਤਹਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੁਛਗਿਛ ਕੀਤੀ ਜਾ ਰਹੀ ਹੈ। 

 

super visa