ਜਲੰਧਰ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਬਰੂਹਾਂ ’ਤੇ ਦਵਾਈਆਂ ਸਮੇਤ 93000 ਲੀਟਰ ਦੁੱਧ ਅਤੇ 1100 ਕੁਇੰਟਲ ਫ਼ਲ ਤੇ ਸਬਜੀਆਂ ਪਹੁੰਚਾਈਆਂ

ਜਲੰਧਰ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਬਰੂਹਾਂ ’ਤੇ ਦਵਾਈਆਂ ਸਮੇਤ 93000 ਲੀਟਰ ਦੁੱਧ ਅਤੇ 1100 ਕੁਇੰਟਲ ਫ਼ਲ ਤੇ ਸਬਜੀਆਂ ਪਹੁੰਚਾਈਆਂ

ਜਲੰਧਰ 25 ਮਾਰਚ (ਨਿਊਜ85ਪੰਜਾਬ) - ਜਲੰਧਰ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਜ਼ਿਲ੍ਹਾ ਪ੍ਰਸਾਸਨ ਦੇ ਅਧਿਕਾਰੀਆਂ ਵਲੋਂ ਅੱਜ ਇਕ ਨਵੀਂ ਮਿਸਾਲ ਕਾਇਮ ਕਰਦਿਆਂ ਲੋਕਾਂ ਦੀਆਂ ਬਰੂਹਾਂ ਤੱਕ ਦਵਾਈਆਂ ਸਮੇਤ 93000 ਲੀਟਰ ਦੁੱਧ ਅਤੇ 1100 ਕੁਇੰਟਲ ਫ਼ਲ ਤੇ ਸਬਜ਼ੀਆਂ ਮੁਹੱਈਆ ਕਰਵਾਈਆਂ ਗਈਆਂ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਅੱਜ ਸਵੇਰ ਤੜਕਸਾਰ ਲੋਕਾਂ ਨੂੰ ਹਰ ਜਰੂਰੀ ਸਮਾਨ ਉਨਾਂ ਦੇ ਦਰਾਂ ’ਤੇ ਪਹੁੰਚਾਉਣ ਲਈ ਕਾਰਵਾਈ ਵਿੱਚ ਜੁੱਟ ਗਏ। ਜਨਰਲ ਮੇਨੈਜਰ ਦੀ ਅਗਵਾਈ ਵਿੱਚ ਮਿਲਕਫੈਡ ਦੇ ਅਧਿਕਾਰੀਆਂ ਵਲੋਂ 93000 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ ਅਤੇ ਇਹ ਦੁੱਧ ਵੇਰਕਾ ਦੇ ਅਧਿਕਾਰਤ ਡੀਲਰਾਂ ਰਾਹੀਂ ਵੰਡਿਆ ਗਿਆ। ਜ਼ਿਕਰ ਯੋਗ ਹੈ ਕਿ ਵੇਰਕਾ ਵਲੋਂ ਜ਼ਿਲ੍ਹੇ ਵਿੱਚ 107000 ਲੀਟਰ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ । ਵੇਰਕਾ ਵਲੋਂ ਮੰਗਲਵਾਰ ਨੂੰ ਜ਼ਿਲ੍ਹੇ ਵਿੱਚ 90000 ਲੀਟਰ ਅਤੇ ਬੁੱਧਵਾਰ ਨੂੰ 93000 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ। ਇਸੇ ਤਰ੍ਹਾਂ ਡਰੱਗ ਕਟਰੋਲ ਅਫ਼ਸਰ ਮਿਸ.ਕਮਲ ਕੰਬੋਜ ਦੀ ਅਗਵਾਈ ਵਾਲੀ ਟੀਮ ਵਲੋਂ ਬੱਲਡ ਪ੍ਰੈਸ਼ਰ, ਸ਼ੂਗਰ ਅਤੇ ਮਿਰਗੀ ਸਬੰਧੀ ਇਕ ਮਹੀਨੇ ਦੀਆਂ ਦਵਾਈਆਂ ਪਿੰਡ ਹਰੀਪੁਰ ਵਿਖੇ ਵੰਡੀਆਂ ਗਈਆਂ। ਸਹਾਇਕ ਕਮਿਸ਼ਨਰ ਪੁਲਿਸ ਬਿਮਲ ਕਾਂਤ ਵਲੋਂ ਖੁਦ ਇਕ ਮਹਿਲਾ ਵਲੋਂ ਸਹਾਇਤਾ ਲਈ ਫੋਨ ਕਰਨ ’ਤੇ ਉਸ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸੇ ਤਰ੍ਹਾਂ ਜ਼ਿਲ੍ਹਾ ਮੰਡੀ ਬੋਰਡ ਦੇ ਅਮਲੇ ਵਲੋਂ ਸ਼ਹਿਰ ਵਿੱਚ 1400 ਕੁਇੰਟਲ ਫ਼ਲ ਅਤੇ ਸਬਜੀਆਂ ਸਪਲਾਈ ਕੀਤੀਆਂ ਗਈਆਂ। ਮੰਗਲਵਾਰ ਨੂੰ 1100 ਕੁਇੰਟਲ ਫ਼ਲ ਅਤੇ ਸਬਜ਼ੀਆਂ ਜ਼ਿਲ੍ਹੇ ਵਿੱਚ ਸਪਲਾਈ ਕੀਤੀਆਂ ਗਈਆਂ ਸਨ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਰੂਰੀ ਸੇਵਾਵਾਂ ਅਸਾਨੀ ਨਾਲ ਲੋਕਾਂ ਦੀਆਂ ਦਰਾਂ ’ਤੇ ਮੁਹੱਈਆ ਕਰਵਾਉਣ ਲਈ ਪੂਰੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ,ਇਸ ਔਖੀ ਘੜੀ ਵਿੱਚ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਹੈ।

super visa