ਜਲੰਧਰ ਵਾਸੀਆਂ ਵਲੋਂ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਗਟਾਵਾ
ਜਲੰਧਰ, 6 ਮਈ (ਸੰਦੀਪ) – ਕਦੇ ਨਾ ਹਾਰਣ ਵਾਲੀ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰਦਿਆਂ 12 ਜਲੰਧਰ ਵਾਸੀਆਂ ਜਿਨਾਂ ਵਿਚੋਂ 2 ਨੂੰ ਅੱਜ ਛੁੱਟੀ ਦਿੱਤੀ ਗਈ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਨੂੰ ਮਜ਼ਬੂਤ ਇੱਛਾ ਸਕਤੀ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੇ ਗਏ ਮਿਆਰੀ ਇਲਾਜ ਰਾਹੀਂ ਜਿੱਤ ਲਿਆ ਹੈ।
ਦੋ ਜਲੰਧਰ ਵਾਸੀਆਂ ਸ੍ਰੀਮਤੀ ਰਣਜੀਤਾ ਅਤੇ ਸ੍ਰੀ ਗਗਨਜੀਤ ਸਿੰਘ ਵਲੋਂ ਕੋਰੋਨਾ ਵਾਇਰਸ ਨੂੰ ਮਾਤ ਦੇਣ ਉਪਰੰਤ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਸ੍ਰੀਮਤੀ ਰਣਜੀਤ ਅਤੇ ਸ੍ਰੀ ਗਗਨਜੀਤ ਸਿਘ ਨੂੰ ਸਿਵਲ ਹਸਪਾਤਲ ਵਿਖੇ ਕੋਰੋਨਾ ਪਾਜ਼ੀਟਿਵ ਪਾਏ ਜਾਣ 'ਤੇ 15 ਤੇ 18 ਅਪ੍ਰੈਲ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਦੋਵਾਂ ਮਰੀਜ਼ਾਂ ਦਾ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਵਲੋਂ ਇਲਾਜ ਕੀਤਾ ਗਿਆ। ਸਿਵਲ ਹਸਪਤਾਲ ਵਿਖੇ ਇਲਾਜ ਉਪਰੰਤ ਇਨਾਂ ਦੇ ਸੈਂਪਲ ਦੁਬਾਰਾ ਜਾਂਚ ਲਈ ਲੈਬਾਰਟਰੀ ਭੇਜੇ ਗਏ ਸਨ ਜਿਨਾਂ ਦੀ ਰਿਪੋਰਟ ਨੈਗੇਟਿਵ ਆਈ।
ਇਨਾਂ ਦੋਵਾਂ ਮਰੀਜ਼ਾਂ ਦੇ ਸੈਂਪਲ ਰਿਪੋਰਟ ਨੂੰ ਪੱਕਾ ਕਰਨ ਲਈ ਦੁਬਾਰਾ ਲੈਬਾਰਟਰੀ ਜਾਂਚ ਲਈ ਭੇਜੇ ਗਏ ਜੋ ਕਿ ਫਿਰ ਨੈਗੇਟਿਵ ਪਾਏ ਗਏ ਜਿਸ ਉਪਰੰਤ ਅੱਜ ਇਨਾਂ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਦੋਵਾਂ ਮਰੀਜ਼ਾਂ ਵਲੋਂ ਸਿਵਲ ਹਸਪਤਾਲ ਵਿਖੇ ਇਨਾਂ ਨੂੰ ਦਿੱਤੇ ਗਏ ਵਧੀਆ ਇਲਾਜ 'ਤੇ ਪੂਰਨ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਵਲੋਂ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਦਾ ਵੀ ਧੰਨਵਾਦ ਕੀਤਾ ਗਿਆ। ਇਨਾਂ ਦੋਵਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇਸ ਔਖੀ ਘੜੀ ਵਿੱਚ ਮਰੀਜ਼ਾਂ ਦੇ ਇਲਾਜ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਮਰੀਜ਼ਾਂ ਦੀ ਪੂਰੇ ਉਤਸ਼ਾਹ ਤੇ ਸੇਵਾ ਭਾਵਨਾ ਨਾਲ ਇਲਾਜ ਕਰਨ 'ਤੇ ਸਿਵਲ ਹਸਪਤਾਲ ਦੇ ਸਮੁੱਚੇ ਮੈਡੀਕਲ ਸਟਾਫ਼ ਨੂੰ ਵਧਾਈ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਜਿੰਦਰ ਸਿੰਘ ਨੇ ਆਸ ਜਤਾਈ ਕਿ ਇਨਾਂ 12 ਮਰੀਜ਼ਾਂ ਦੀ ਤਰਾਂ ਬਾਕੀ ਦੇ ਮਰੀਜ਼ ਵੀ ਜਲਦੀ ਸਿਹਤਯਾਬ ਹੋਣਗੇ ਅਤੇ ਜਲੰਧਰ ਜਲਦ ਕੋਰੋਨਾ ਮੁਕਤ ਜ਼ਿਲਾ ਬਣੇਗਾ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਜਿੱਤਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਇਹ ਪਲ ਉਨਾਂ ਲਈ ਬਣੇ ਮਾਣ ਤੇ ਤਸੱਲੀ ਬਖ਼ਸ ਹਨ ਪਰ ਅਜੇ ਵੀ ਜਲੰਧਰ ਨੂੰ ਕੋਰੋਨਾ ਮੁਕਤ ਬਣਾਉਣ ਲਈ ਬਹੁਤ ਸਖ਼ਤ ਮਿਹਨਤ ਕਰਨ ਦੀ ਲੋੜ ਹੈ।
.jpg)



.jpg)




.jpg)
.jpeg)

.jpeg)

.jpeg)
