ਜਲੰਧਰ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕੋਵਿਡ ਯੋਧਿਆਂ ਦਾ ਤਾਲੀਆਂ ਵਜਾ ਕੇ ਤੇ ਆਰਤੀ ਉਤਾਰ ਕੇ ਕੀਤਾ ਗਿਆ ਸਨਮਾਨ
ਜਲੰਧਰ, 5 ਮਈ (ਸੰਦੀਪ) – ਪੰਜਾਬ ਸਰਕਾਰ ਅਤੇ ਖਾਸ ਕਰਕੇ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ-19 ਖਿਲਾਫ਼ ਜੰਗ ਲਈ ਕੀਤੇ ਜਾ ਰਹੇ ਸੰਜੀਦਾ ਉਪਰਾਲਿਆਂ ਪ੍ਰਤੀ ਤਹਿ ਦਿਲੋਂ ਧੰਨਵਾਦ ਕਰਦਿਆਂ ਸੈਂਟਰਲ ਟਾਊਨ ਦੇ ਵਾਸੀਆਂ ਵਲੋਂ ਕੰਟੇਨਮੈਂਟ ਖੇਤਰਾਂ ਵਿੱਚ ਘਰ-ਘਰ ਜਾ ਕੇ ਸਰਵੇ ਕਰਨ ਵਾਲੀਆਂ ਸਿਹਤ ਟੀਮਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਜਿਵੇਂ ਹੀ ਡਾ.ਸਤਜੀਤ ਕੌਰ ਦੀ ਅਗਵਾਈ ਵਿੱਚ ਜੱਚਾ-ਬੱਚਾ ਸੰਭਾਲ ਕੇਂਦਰ ਸੈਂਟਰਲ ਟਾਊਨ ਤੋਂ ਟੀਮ ਗਲੀ ਨੰਬਰ ਪੰਜ ਵਿੱਚ ਘਰ-ਘਰ ਸਰਵੇ ਕਰਨ ਲਈ ਦਾਖਿਲ ਹੋਈ ਤਾਂ ਇਲਾਕਾ ਵਾਸੀਆਂ ਵਲੋਂ ਤਾੜੀਆਂ ਵਜਾ ਕੇ ਅਤੇ ਉਨਾਂ ਆਰਤੀ ਉਤਾਰ ਕੇ ਇਸ ਔਖੀ ਘੜੀ ਵਿੱਚ ਮਾਨਵਤਾ ਦੀ ਸੇਵਾ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਟੀਮ ਨੂੰ ਆਪਣੀ ਡਿਊਟੀ ਚੰਗੀ ਤਰਾਂ ਨਿਭਾਉਣ ਲਈ ਇਲਾਕਾ ਵਾਸੀਆਂ ਵਲੋਂ ਅਥਾਹ ਉਤਸ਼ਾਹ ਮਿਲਿਆ। ਲੋਕਾਂ ਵਲੋਂ ਘਰਾਂ ਦੀਆਂ ਛੱਤਾਂ 'ਤੇ ਖੜੇ੍ਹ ਹੋ ਕੇ ਤਾੜੀਆਂ ਵਜਾ ਕੇ ਉਨਾਂ ਦਾ ਸਵਾਗਤ ਕੀਤਾ ਗਿਆ ਅਤੇ ਮੈਡੀਕਲ ਟੀਮ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਅਰਦਾਸ ਕੀਤੀ।
ਸੈਂਟਰਲ ਟਾਊਨ ਨੂੰ ਪਾਜ਼ੀਟਿਵ ਕੇਸ ਸਾਹਮਣੇ ਆਉਣ ਕਰਕੇ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਉਦੋਂ ਤੋਂ ਹੀ ਡਾ.ਸਤਜੀਤ ਕੌਰ ਦੀ ਅਗਵਾਈ ਵਿੱਚ ਮੈਡੀਕਲ ਟੀਮ ਵਲੋਂ ਇਸ ਖੇਤਰ ਵਿਖੇ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ। ਕੇਸ ਜ਼ਿਆਦਾ ਸਾਹਮਣੇ ਆਉਣ ਦੇ ਬਾਵਜੂਦ ਮੈਡੀਕਲਟੀਮ ਵਲੋਂ ਨਿੱਜੀ ਸੁਰੱਖਿਆ ਉਪਰਕਣ ਕਿੱਟਾਂ (ਪੀ.ਪੀ.ਈ) ਪਹਿਨ ਕੇ ਘਰ ਘਰ ਜਾ ਕੇ ਸਰਵੇ ਅਤੇ ਲੋਕਾਂ ਦੀ ਜਾਂਚਕੀਤੀ ਜਾ ਰਹੀ ਹੈ । ਇਸੇ ਤਰਾ ਇਲਾਕਾ ਵਾਸੀਆਂ ਵਲੋਂ ਟੀਮ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਵਧੀਕ ਸਿਵਲ ਸਰਜਨ ਡਾ.ਗੁਰਮੀਤ ਕੌਰ ਦੁੱਗਲ ਜੋ ਕਿ ਇਸ ਕੰਟੇਨਮੈਂਟ ਜ਼ੋਨ ਵਿੱਚ ਘਰ-ਘਰ ਜਾ ਕੇ ਕੀਤੇ ਜਾ ਰਹੇ ਸਮੁੱਚੇ ਸਰਵੇ ਦੀ ਨਿਗਰਾਨੀ ਕਰ ਰਹੇ ਹਨ ਨੇ ਦਸਿਆ ਕਿ ਵਿਪਾਗ ਦੀ ਟੀਮ ਵਲੋਂ ਪੂਰੀ ਲਗਨ ਨਾਲ ਇਸ ਔਖੀ ਘੜੀ ਵਿੱਚ ਡਿਊਟੀ ਨਿਭਾਈ ਜਾ ਰਹੀ ਹੈ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਦੀ ਅਗਵਾਈ ਵਿੱਚ ਵਿਭਾਗ ਦੇ ਮੋਹਰਲੀ ਕਤਾਰ ਦੇ ਕੋਰੋਨਾ ਯੋਧਿਆਂ ਵਲੋਂ ਬਹੁਤ ਵਧੀਆ ਢੰਗ ਨਾਲ ਅਪਣੀ ਡਿਊਟੀ ਨਿਭਾਈ ਜਾ ਰਹੀ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਔਖੀ ਘੜੀ ਵਿੱਚ ਲੋਕਾਂ ਨਾਲ ਭਾਵਨਾਤਮਿਕ ਤੌਰ 'ਤੇ ਸਾਂਝ ਪੈਦਾ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।
.jpg)



.jpg)




.jpg)
.jpeg)

.jpeg)

.jpeg)
