ਡਾ.ਓਬਰਾਏ ਨੇ ਮੁੜ ਵਿਖਾਈ ਦਰਿਆਦਿਲੀ, ਦੂਜੇ ਰਾਜਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਲਈ ਭੇਜੇ 50 ਹਜ਼ਾਰ ਸਰਜੀਕਲ ਮਾਸਕ
ਜਲੰਧਰ, 10 ਮਈ (ਸੰਦੀਪ) – ਬਿਨ੍ਹਾਂ ਕਿਸੇ ਕੋਲੋਂ ਕੋਈ ਪੈਸਾ ਇਕੱਠਾ ਕੀਤਿਆਂ ਆਪਣੀ ਨਿੱਜੀ ਕਮਾਈ ਚੋਂ ਕਰੋੜਾਂ ਰੁਪਏ ਖਰਚ ਕਰ ਕੇ ਹਰ ਧਰਮ,ਜਾਤ ਜਾਂ ਨਸਲ ਦੇ ਲੋੜਵੰਦ ਲੋਕਾਂ ਦੀ ਆਵਾਜ਼ ਬਣ ਬਣ ਚੁੱਕੇ ਦੁਬਈ ਦੇ ਨਾਂਮਵਰ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਕਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਰਾਜਾਂ ‘ਚ ਭੇਜਣ ਦੇ ਚੱਲ ਕਾਰਜ ਵਿਚ ਆਪਣਾ ਵੱਡਾ ਯੋਗਦਾਨ ਪਾਉਂਦਿਆਂ ਜਿੱਥੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਲਈ 50 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਭੇਜੇ ਗਏ ਹਨ ਉੱਥੇ ਹੀ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੇ ਆਪਣੇ ਦੂਜੇ ਪੜਾਅ ਤਹਿਤ ਸ਼ਨਾਖਤ ਕੀਤੇ ਗਏ 40 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਵੰਡਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਇਸ ਬਿਪਤਾ ਭਰੀ ਘੜੀ ‘ਚ ਪੰਜਾਬ ਵਿਚੋਂ ਦੂਜੇ ਰਾਜਾਂ ਨੂੰ ਭੇਜੇ ਜਾਣ ਵਾਲੇ ਪ੍ਰਵਾਸੀ ਮਜ਼ਦੂਰ ਲਈ ਕੁਝ ਜਿਲਿ੍ਹਆਂ ਦੇ ਪ੍ਰਸ਼ਾਸਨ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੋਲੋਂ ਮਾਸਕਾਂ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ 50 ਹਜ਼ਾਰ ਤੀਹਰੀ ਪਰਤ ਵਾਲਾ ਸਰਜੀਕਲ ਮਾਸਕ ਪ੍ਰਸ਼ਾਸਨ ਨੂੰ ਦੇਣ ਦਾ ਫੈਸਲਾ ਕੀਤਾ ਹੈ।ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਨੂੰ ਮੁੱਖ ਰੱਖਦਿਆਂ ਇਕੱਲੇ ਲੁਧਿਆਣਾ ਜ਼ਿਲ੍ਹੇ ਨੂੰ 25 ਹਜ਼ਾਰ ਮਾਸਕ ਦਿੱਤੇ ਗਏ ਹਨ ਜਦ ਕੇ ਬਾਕੀ ਮਾਸਕ ਜਲੰਧਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਟਰੱਸਟ ਦੀਆਂ ਟੀਮਾਂ ਨੂੰ ਭੇਜੇ ਗਏ ਹਨ,ਜੋ ਪ੍ਰਸ਼ਾਸ਼ਨ ਦੀ ਮਦਦ ਨਾਲ ਉਕਤ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਤੇ ਵੰਡੇ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਜਿੱਥੇ ਅਪ੍ਰੈਲ ਮਹੀਨੇ ‘ਚ ਸਵਾ ਕਰੋੜ ਦੀ ਲਾਗਤ ਨਾਲ ਸਮੁੱਚੇ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਅੰਦਰ 24 ਹਜ਼ਾਰ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ ਉੱਥੇ ਹੁਣ ਟਰੱਸਟ ਵੱਲੋਂ ਦੂਜੇ ਪੜਾਅ ਤਹਿਤ ਮਈ ਮਹੀਨੇ ‘ਚ 40 ਹਜ਼ਾਰ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੂਜੇ ਪੜਾਅ ਤਹਿਤ ਟਰੱਸਟ ਨੇ 160 ਟਨ ਆਟਾ,60 ਟਨ ਦਾਲਾਂ,60 ਟਨ ਚੌਲ,60 ਟਨ ਖੰਡ ਜਦ ਕਿ 9 ਟਨ ਚਾਹ ਪੱਤੀ ਵੰਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪੜਾਅ ‘ਚ ਅੰਮ੍ਰਿਤਸਰ ਤੇ ਮਜੀਠਾ ਖੇਤਰ ਲਈ 27 ਟਨ,ਬਟਾਲਾ,ਗੁਰਦਾਸਪੁਰ ਅਤੇ ਪਠਾਨਕੋਟ ਜਿਲਿ੍ਹਆਂ ਲਈ 24 ਟਨ, ਜਲੰਧਰ,ਕਪੂਰਥਲਾ ਤੇ ਨਵਾਂਸ਼ਹਿਰ ਲਈ 26 ਟਨ ਤੋਂ ਇਲਾਵਾ ਰੋਪੜ,ਸ੍ਰੀ ਆਨੰਦਪੁਰ ਸਾਹਿਬ,ਨੰਗਲ ਟਾਊਨਸ਼ਿਪ,
ਹੁਸ਼ਿਆਰਪੁਰ,ਤਲਵਾੜਾ ਟਾਊਨਸ਼ਿਪ ਅਤੇ ਹਿਮਾਚਲ ਦੇ ਨਾਲਾਗੜ ਆਦਿ ਨੂੰ ਵੀ ਲੋੜੀਂਦਾ ਸੁੱਕਾ ਰਾਸ਼ਨ ਭੇਜ ਦਿੱਤਾ ਗਿਆ ਹੈ ਜਦ ਕਿ ਆਉੰਦੇ ਤਿੰਨ ਦਿਨਾਂ ‘ਚ ਹੀ ਸਾਰੇ ਪੰਜਾਬ ਅੰਦਰ ਰਾਸ਼ਨ ਪੁੱਜਦਾ ਹੋ ਜਾਵੇਗਾ,ਜੋ ਟਰੱਸਟ ਦੀਆਂ ਟੀਮਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਰਾਸ਼ਨ ਦੀ 19 ਕਿਲੋ ਦੇ ਕਰੀਬ ਵਾਲੀ ਇੱਕ ਕਿੱਟ ਵਿਚ 10 ਕਿਲੋ ਆਟਾ,3 ਕਿਲੋ ਚੌਲ,3 ਕਿਲੋ ਖੰਡ,2.5 ਕਿਲੋ ਦਾਲ ਅਤੇ 300 ਗ੍ਰਾਮ ਚਾਹ ਪੱਤੀ ਸ਼ਾਮਿਲ ਹੈ,ਜਿਸ ਨਾਲ ਇੱਕ ਦਰਮਿਆਨੇ ਪਰਿਵਾਰ ਦਾ ਇੱਕ ਮਹੀਨੇ ਲਈ ਗੁਜ਼ਾਰਾ ਹੋ ਸਕੇਗਾ।
ਡਾ. ਓਬਰਾਏ ਦੱਸਿਆ ਕਿ ਟਰੱਸਟ ਦੀਆਂ ਜਿਲ੍ਹਾ ਟੀਮਾਂ ਵੱਲੋਂ ਲੋੜਵੰਦ ਲੋਕਾਂ ਦੀਆਂ ਤਿਆਰ ਕੀਤੀਆਂ ਸੂਚੀਆਂ ‘ਚ ਟਰੱਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵਿਧਵਾ ਤੇ ਅੰਗਹੀਣ ਪੈਨਸ਼ਨਾਂ ਦੇ ਨਾਲ ਨਾਲ ਮੈਡੀਕਲ ਸਹੂਲਤ ਲੈ ਰਹੇ ਲੋਕਾਂ ਦੇ ਪਰਿਵਾਰਾਂ ਤੋਂ ਇਲਾਵਾ ਉਨ੍ਹਾਂ ਬੱਚਿਆਂ ਦੇ ਪਰਿਵਾਰ ਵੀ ਸ਼ਾਮਿਲ ਹਨ,ਜਿਨ੍ਹਾਂ ਨੂੰ ਟਰੱਸਟ ਵਲੋਂ ਉਚੇਰੀ ਸਿੱਖਿਆ ਦੇ ਲਈ ਗੋਦ ਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਟਰੱਸਟ ਦੇ ਧਿਆਨ ‘ਚ ਆਏ ਕੁਝ ਲੋੜਵੰਦ ਪਾਠੀ ਸਿੰਘਾਂ ਅਤੇ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਜੋ ਮੱਧ-ਵਰਗ ਦੇ ਹੋਣ ਦੇ ਬਾਵਜੂਦ ਵੀ ਹਾਲਾਤਾ ਨੇ ਮਜ਼ਬੂਰ ਕਰ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਕੀਤੀ ਜਾ ਰਹੇ ਸਾਰੇ ਸੇਵਾ ਕਾਰਜ ਉਦੋਂ ਤੱਕ ਨਿਰੰਤਰ ਜਾਰੀ ਰਹੇਗੀ ਜਦ ਤੱਕ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਠੀਕ ਨਹੀਂ ਹੋ ਜਾਂਦੇ।
ਕੈਪਸ਼ਨ : ਦੂਸਰੇ ਰਾਜਾਂ ‘ਚ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਸ਼ਾਸ਼ਨ ਨੂੰ ਮਾਸਕ ਭੇਜਣ ਮੌਕੇ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ,ਪ੍ਰਧਾਨ ਜੱਸਾ ਸਿੰਘ ਸੰਧੂ,ਜਨ.ਸਕੱ.ਗਗਨਦੀਪ ਸਿੰਘ ਅਹੂਜਾ ਤੇ ਹੋਰ।
.jpg)



.jpg)




.jpg)
.jpeg)

.jpeg)

.jpeg)
