ਡਿਪਟੀ ਕਮਿਸ਼ਨਰ ਦੀ ਅਪੀਲ ਨੂੰ ਜਲੰਧਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ
ਜਲੰਧਰ 31, ਮਾਰਚ (ਨਿਊਜ85ਪੰਜਾਬ) – ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਰਾਹਤ ਫੰਡ ਸੁਸਾਇਟੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਕੀਤੀ ਗਈ ਅਪੀਲ ਨੂੰ ਜਲੰਧਰ ਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਜਿਸ ਦੌਰਾਨ ਇਸ ਜ਼ਿਲ੍ਹਾ ਰਾਹਤ ਫੰਡ ਵਿੱਚ 21.10 ਲੱਖ ਰੁਪਏ ਇਕੱਤਰ ਹੋਏ। ਡਿਪਟੀ ਕਮਿਸ਼ਨਰ ਜਲੰਧਰ ਦੀ ਅਪੀਲ ਤੋਂ ਬਾਅਦ ਵੱਡੀ ਗਿਣਤੀ ਵਿੱਚ ਦਾਨੀ ਸੱਜਣਾ ਅਤੇ ਸਮਾਜ ਸੇਵਕਾਂ ਵਲੋਂ ਕੋਰੋਨਾ ਵਾਇਰਸ ਕਰਕੇ ਪੈਦਾ ਹੋਈ ਇਸ ਔਖੀ ਘੜੀ ਵਿੱਚ ਯੋਗਦਾਨ ਪਾਇਆ ਗਿਆ।
ਵੇਰਵੇ ਅਨੁਸਾਰ ਫਰੀਵੈਲ ਸਪੋਰਟਸ ਐਂਡ ਕੈਪੀਟਲ, ਸਮਾਲ ਫਾਈਨਾਂਸ ਬੈਂਕ ਲਿਮਟਿਡ ਵਲੋਂ 5 ਲੱਖ ਰੁਪਏ, ਏ.ਐਮ.ਇੰਟਰਨੈਸ਼ਨਲ ਵਲੋਂ 4 ਲੱਖ ਰੁਪਏ, ਜਿਮਖਾਨਾ ਲੇਡੀ ਕਲੱਬ 3 ਲੱਖ ਰੁਪਏ, ਗੁਰੂ ਨਾਨਕ 2 ਲੱਖ ਰੁਪਏ, ਜੀ.ਡੀ.ਪੀ.ਏ. ਫਾਸਟਨਰ ਇਕ ਲੱਖ ਰੁਪਏ, ਸਤਲੁਜ ਫਿਲÇਲੰਗ ਸਟੇਸ਼ਨ 50 ਹਜ਼ਾਰ ਰੁਪਏ, ਰਾਮ ਅਵਤਾਰ 11000 ਰੁਪਏ , ਪਵਿੱਤਰ ਸਿੰਘ ਸਿੱਧੂ 10000 ਰੁਪਏ, ਸੰਜੈ ਵਿਜ 5000 ਰੁਪਏ, ਪਰਮਿੰਦਰ ਸਿੰਘ ,ਕੁਲਦੀਪ ਸਿੰਘ, ਪ੍ਰਿੰਸ ਫਿਲਿੰਗ ਸਟੇਸ਼ਨ, ਚਾਵਲਾ ਫਿÇਲੰਗ ਸਟੇਸ਼ਨ ਅਤੇ ਗਣਪਤੀ ਫਿÇਲੰਗ ਸਟੇਸ਼ਨ ਤੋਂ ਇਲਾਵਾ ਨਵਲੀਨ ਸਿੰਘ ਰੇਖੀ, ਮਨਦੀਪ ਸਿੰਘ, ਸੰਜੀਤ ਸਿੰਘ, ਮੰਗਤ, ਸਖਸ਼ਮ ਸਿੰਘ ਬਹਿਲ, ਸੁਰਜੀਤ ਸਿੰਘ, ਮੋਨੀਕਾ ਅਰੋੜਾ, ਗਗਨਦੀਪ ਸਿੰਘ ਅਤੇ ਅਮਰਜੋਤ ਸਿੰਘ ਵਲੋਂ ਵੀ ਖੁੱਲ ਦਿਲੀ ਨਾਲ ਯੋਗਦਾਨ ਪਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਸਾਰੇ ਦਾਨੀ ਸੱਜਣਾ ਦਾ ਇਸ ਨੇਕ ਕਾਜ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਗਿਆ।
.jpg)



.jpg)




.jpg)
.jpeg)

.jpeg)

.jpeg)
