ਡੀ.ਐਸ.ਪੀ.ਸਰਬਜੀਤ ਰਾਏ ਅਤੇ ਏ.ਸੀ.ਪੀ. ਓਮ ਪ੍ਰਕਾਸ ਛੇ ਹੋਰ ਪੁਲਿਸ ਕਰਮੀਆਂ ਸਮੇਤ ਕੋਵਿਡ-19 ਦੌਰਾਲ ਮਿਸਾਲੀ ਸਮਾਜ ਸੇਵਾ ਲਈ ਡੀਜੀਪੀ ਸਪੈਸ਼ਲ ਡਿਸਕ ਐਵਾਰਡ ਲਈ ਚੁਣੇ ਗਏ
ਜਲੰਧਰ 25 ਅਪ੍ਰੈਲ (ਸੰਦੀਪ) - ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲਾਮਿਸਾਲ ਸਮਾਜ ਸੇਵਾ ਕਰਨ ਬਦਲੇ ਬਦਲੇ ਬਹੁਤ ਸਖ਼ਤ ਮੁਕਾਬਲੇ ਦੌਰਾਨ ਜ਼ਿਲ੍ਹੇ ਦੇ 8 ਪੁਲਿਸ ਅਧਿਕਾਰੀਆਂ ਜਿਨਾਂ ਵਿੱਚ ਇਕ ਡੀ.ਐਸ.ਪੀ., ਇਕ ਸਹਾਇਕ ਕਮਿਸ਼ਨਰ ਪੁਲਿਸ, ਦੋ ਇੰਸਪੈਕਟਰ, ਦੋ ਹੈਡ ਕਾਂਸਟੇਬਲ ਅਤੇ ਦੋ ਸਿਪਾਹੀ ਸ਼ਾਮਿਲ ਹਨ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ ਆਨਰ ਅਤੇ ਡਿਸਕ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।
ਇਨਾਂ ਐਵਾਰਡੀਆਂ ਵਿੱਚ ਡੀ.ਐਸ.ਪੀ. ਸਰਬਜੀਤ ਸਿੰਘ ਰਾਏ, ਸਹਾਇਕ ਪੁਲਿਸ ਕਮਿਸ਼ਨਰ ਸ੍ਰੀ ਓਮ ਪ੍ਰਕਾਸ਼, ਇੰਸਪੈਕਟ+ ਸ੍ਰੀ ਰਾਜੇਸ਼ ਕੁਮਾਰ ਅਤੇ ਸ੍ਰੀ ਜਰਨੈਲ ਸਿੰਘ, ਸ੍ਰੀ ਅਵਤਾਰ ਸਿੰਘ, ਸ੍ਰੀ ਜਸਵੰਤ ਸਿੰਘ, ਸ੍ਰੀ ਜਸਵੀਰ ਸਿੰਘ ਅਤੇ ਸ੍ਰੀ ਮੰਗਤ ਰਾਮ ਨੂੰ ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਜਲੰਧਰ ਵਲੋਂ ਭੇਜੀਆਂ ਗਈਆਂ ਸੂਚੀਆਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਚੁਣਿਆ ਗਿਆ ਹੈ। ਡੀ.ਐਸ.ਪੀ.ਸਰਜਬਜੀਤ ਰਾਏ ਜਲੰਧਰ ਦਿਹਾਤੀ ਦੀ ਸਪੈਸ਼ਲ ਬਰਾਂਚ ਵਿੱਚ ਤਾਇਨਾਤ ਹਨ ਅਤੇ ਏ.ਸੀ.ਪੀ. ਸ੍ਰੀ ਓਮ ਪ੍ਰਕਾਸ ਸਪੈਸ਼ਲ ਬਰਾਂਚ ਅਤੇ ਕ੍ਰਿਮੀਨਲ ਇੰਟੈਲੀਜੈਂਸ ਜਲੰਧਰ ਕਮਿਸ਼ਨਰੇਟ ਵਿਖੇ ਤਾਇਨਾਤ ਹਨ ਵਲੋਂ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਉਨਾਂ ਦੀ ਇਸ ਅਹਿਮ ਐਵਾਰਡ ਲਈ ਚੋਣ ਕਰਨ ’ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਐਵਾਰਡ ਲਈ ਉਨਾਂ ਦੀ ਚੋਣ ਨਾਲ ਉਨਾਂ ਅੰਦਰ ਸਮਾਜ ਸੇਵਾ ਪ੍ਰਤੀ ਨਵਾਂ ਉਤਸ਼ਾਹ ਭਰ ਗਿਆ ਹੈ।
ਦੋਵਾਂ ਅਧਿਕਾਰੀਆਂ ਵਲੋਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਜਲੰਧਰ ਸ੍ਰੀ ਨਵਜੋਤ ਸਿੰਘ ਮਾਹਲ ਦਾ ਵੀ ਧੰਨਵਾਦ ਕੀਤਾ ਗਿਆ ਜਿਨਾਂ ਨੇ ਉਨਾਂ ਨੂੰ ਡਿਊਟੀ ਪੂਰੀ ਸਮਰੱਥਾ ਨਾਲ ਨਿਭਾਉਣ ਲਈ ਵੱਡਮੁੱਲੀ ਅਗਵਾਈ ਪ੍ਰਦਾਨ ਕੀਤੀ।
.jpg)



.jpg)




.jpg)
.jpeg)

.jpeg)

.jpeg)
