ਦਾਨੀ ਸੱਜਣਾਂ ਦੇ ਸਹਿਯੋਹ ਨਾਲ ਗਰੀਬ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ’ਏ ਰਾਸ਼ਨ – ਕੌਂਸਲਰ ਰਾਏਬਰਿੰਦਰ

ਦਾਨੀ ਸੱਜਣਾਂ ਦੇ ਸਹਿਯੋਹ ਨਾਲ ਗਰੀਬ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ’ਏ ਰਾਸ਼ਨ – ਕੌਂਸਲਰ ਰਾਏਬਰਿੰਦਰ

ਫਿਲੌਰ, 28 ਮਾਰਚ, (ਨਿਊਜ85ਪੰਜਬ) – ਕੋਰੋਨਾ ਵਇਰਸ ਕਾਰਨ ਦੇਸ਼ ਅੰਦਰ ਕੀਤੇ ਗਏ ਲਾਕ ਡਾਊਨ ਦੌਰਾਨ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਹੋਏ ਵਾਰਡ ਨੰਬਰ 15 ਦੇ ਕੋਂਸਲਰ ਰਾਏਬਰਿੰਦਰ ਕਾਕਾ ਨੇ ਕਿਹਾ ਕਿ ਦਾਨੀ ਸੱਜਣਾਂ ਗੋਰਾ ਜਗਤਪੁਰ, ਐਡਵੋਕੇਟ ਕਿਸ਼ੋਰੀ ਲਾਲ ਖੇਲਾ, ਅੰਮਿ੍ਰਤਪਾਲ ਭੌਸਲੇ, ਸ਼ਨੀ, ਜਸਵਿੰਦਰ ਕੌਰ ਆਦਿ ਦੇ ਸਹਿਯੋਗ ਨਾਲ ਹੀ ਮੁਹੱਲਾ ਰਵਿਦਾਸਪੁਰਾ ਵਿਖੇ ਲੋੜਵੰਦ ਗਰੀਬ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨ.ਆਰ.ਆਈ ਵੀਰਾਂ ਅਤੇ ਦਾਨੀ ਸੱਜਣਾਂ ਵਲੋਂ ਇਸ ਅੋਖੀ ਘੜੀ ਦੌਰਾਨ ਗਰੀਬਾਂ ਤੱਕ ਰਾਸ਼ਨ ਪਹੁੰਚਾਉਣਾ ਇਕ ਸਲਾਘਾਯੋਗ ਕਦਮ ਹੈ। ਉਨ੍ਹਾਂ ਇਲਾਕੇ ਦੇ ਬਾਕੀ ਐਨ.ਆਰ.ਆਈਜ਼ ਅਤੇ ਸਮਾਜ ਸੇਵੀ ਜਥੇਬੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਅੰਦਰ ਲੋਕਾਂ ਦਾ ਸਾਥ ਦੇਣ। ਇਸ ਮੌਕੇ ਸ਼ਸ਼ੀ ਕਪੂਰ ਬਾਈ, ਰਾਜ ਕੁਮਾਰ ਬਿੱਟੂ, ਸੋਨੂੰ ਖੇਲਾ, ਬਿੱਟੂ ਬੰਗੜ੍ਹ, ਵਿਸ਼ਾਲ ਸਿੱਮਕ ਆਦਿ ਹਾਜ਼ਰ ਸਨ।


 

super visa